ਪੰਜਾਬ

punjab

ETV Bharat / lifestyle

ਪਟਾਕੇ ਚਲਾਉਂਦੇ ਸਮੇਂ ਕੀ ਕਰਨਾ ਅਤੇ ਕੀ ਨਹੀਂ ਕਰਨਾ ਹੈ? ਜਾਣਨ ਲਈ ਕਰੋ ਕਲਿੱਕ, ਛੋਟੀ ਜਿਹੀ ਲਾਪਰਵਾਹੀ ਵੀ ਲੈ ਸਕਦੀ ਹੈ ਤੁਹਾਡੀ ਜਾਨ

ਹਰ ਕੋਈ ਦੀਵਾਲੀ ਰੰਗੀਨ ਢੰਗ ਨਾਲ ਮਨਾਉਣ ਦੀ ਤਿਆਰੀ ਕਰ ਰਿਹਾ ਹੈ। ਪਰ ਕਈ ਲੋਕ ਪਟਾਕੇ ਚਲਾਉਂਦੇ ਸਮੇਂ ਗਲਤੀਆਂ ਕਰ ਦਿੰਦੇ ਹਨ।

PRECAUTION DURING DIWALI
PRECAUTION DURING DIWALI (Getty Images)

By ETV Bharat Lifestyle Team

Published : 4 hours ago

ਦਿਵਾਲੀ ਦਾ ਤਿਉਹਾਰ ਹਰ ਕੋਈ ਉਤਸ਼ਾਹ ਨਾਲ ਮਨਾਉਂਦਾ ਹੈ। ਇਸ ਦਿਨ ਘਰਾਂ 'ਚ ਦੀਵੇ ਜਗਾਏ ਜਾਂਦੇ ਹਨ ਅਤੇ ਸੜਕਾਂ 'ਤੇ ਪਟਾਕੇ ਚਲਾਏ ਜਾਂਦੇ ਹਨ। ਅੱਜ ਦੇ ਸਮੇਂ 'ਚ ਪਟਾਕੇ ਕਾਰਨ ਕਈ ਹਾਦਸੇ ਵੱਧ ਰਹੇ ਹਨ। ਇਸ ਲਈ ਤੁਸੀਂ ਕੁਝ ਗੱਲਾਂ ਦਾ ਧਿਆਨ ਰੱਖ ਕੇ ਪਟਾਕਿਆਂ ਕਾਰਨ ਹੋਣ ਵਾਲੇ ਹਾਦਸਿਆਂ ਤੋਂ ਖੁਦ ਦਾ ਬਚਾਅ ਕਰ ਸਕਦੇ ਹੋ।

ਪਟਾਕੇ ਚਲਾਉਂਦੇ ਸਮੇਂ ਇਨ੍ਹਾਂ ਗੱਲਾਂ ਦਾ ਧਿਆਨ ਰੱਖੋ

  1. ਪਟਾਕੇ ਚਲਾਉਂਦੇ ਸਮੇਂ ਹਮੇਸ਼ਾ ਖੁੱਲ੍ਹੀ ਥਾਂ ਦੀ ਚੋਣ ਕਰੋ। ਖੁੱਲ੍ਹੀ ਜਗ੍ਹਾਂ 'ਤੇ ਹੀ ਪਟਾਕੇ ਚਲਾਉਂਣੇ ਚਾਹੀਦੇ ਹਨ।
  2. ਘਰ 'ਚ ਪਟਾਕੇ ਰੱਖਣ ਵਾਲੀ ਥਾਂ 'ਤੇ ਕੋਈ ਵੀ ਜਲਣਸ਼ੀਲ ਸਮੱਗਰੀ ਨਹੀਂ ਹੋਣੀ ਚਾਹੀਦੀ।
  3. ਜੁੱਤੀਆਂ ਪੈਰਾਂ ਵਿੱਚ ਪਹਿਨਣੀਆਂ ਚਾਹੀਦੀਆਂ ਹਨ।
  4. ਜਦੋਂ ਪਟਾਕੇ ਚੱਲ ਰਹੇ ਹੋਣ, ਤਾਂ ਤੁਹਾਨੂੰ ਆਪਣੇ ਪਹਿਰਾਵੇ ਵੱਲ ਵਧੇਰੇ ਧਿਆਨ ਦੇਣਾ ਚਾਹੀਦਾ ਹੈ। ਲੰਬੇ ਅਤੇ ਬੈਗੀ ਕੱਪੜੇ ਪਾ ਕੇ ਪਟਾਕੇ ਨਾ ਚਲਾਓ। ਇਸ ਦੀ ਬਜਾਏ ਸੂਤੀ ਕੱਪੜੇ ਪਹਿਨੋ।
  5. ਬੱਚਿਆਂ ਨੂੰ ਸਿਰਫ਼ ਮਾਪਿਆਂ ਜਾਂ ਵੱਡਿਆਂ ਦੀ ਨਿਗਰਾਨੀ ਹੇਠ ਹੀ ਪਟਾਕੇ ਚਲਾਉਣੇ ਚਾਹੀਦੇ ਹਨ।
  6. ਦਮੇ ਅਤੇ ਫੇਫੜਿਆਂ ਦੀ ਸਮੱਸਿਆ ਵਾਲੇ ਲੋਕਾਂ ਨੂੰ ਪਟਾਕਿਆਂ ਦੇ ਨੇੜੇ ਨਹੀਂ ਰਹਿਣਾ ਚਾਹੀਦਾ। ਸਾਹ ਦੀਆਂ ਸਮੱਸਿਆਵਾਂ ਵਾਲੇ ਬੱਚੇ ਘਰ ਦੇ ਅੰਦਰ ਹੀ ਰਹਿਣ।
  7. ਆਤਿਸ਼ਬਾਜ਼ੀ ਦੇ ਨੇੜੇ ਪਾਣੀ ਨਾਲ ਭਰੀ ਇੱਕ ਬਾਲਟੀ ਰੱਖੀ ਜਾਣੀ ਚਾਹੀਦੀ ਹੈ। ਇਸ ਤਰ੍ਹਾਂ ਅੱਗ ਲੱਗਣ 'ਤੇ ਜਲਦੀ ਬੁਝਾਈ ਜਾ ਸਕਦੀ ਹੈ।
  8. ਪਟਾਕੇ ਚਲਾਉਣ ਤੋਂ ਬਾਅਦ ਅੱਗ ਦੀ ਬੇਲੋੜੀ ਸੱਟ ਤੋਂ ਬਚਣ ਲਈ ਪ੍ਰਭਾਵਿਤ ਜਗ੍ਹਾਂ ਨੂੰ ਪਾਣੀ ਨਾਲ ਭਰੀ ਬਾਲਟੀ ਵਿੱਚ ਪਾਓ।
  9. ਪਟਾਕੇ ਚਲਾਉਣ ਤੋਂ ਬਾਅਦ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਵੋ।
  10. ਪਟਾਕੇ ਸਿਰਫ ਪਟਾਕੇ ਵੇਚਣ ਵਾਲੇ ਲਾਇਸੰਸਧਾਰੀ ਵਿਅਕਤੀਆਂ ਤੋਂ ਹੀ ਖਰੀਦੋ।

ਕੀ ਨਹੀਂ ਕਰਨਾ ਚਾਹੀਦਾ?:

  1. ਹੱਥ ਵਿੱਚ ਪਟਾਕੇ ਚਲਾਉਣ ਵਾਲੀਆਂ ਗਤੀਵਿਧੀਆਂ 'ਚ ਸ਼ਾਮਲ ਨਾ ਹੋਵੋ।
  2. ਬਿਜਲੀ ਦੀਆਂ ਤਾਰਾਂ, ਖੰਭਿਆਂ ਅਤੇ ਦਰਖਤਾਂ ਦੇ ਹੇਠਾਂ ਪਟਾਕੇ ਨਹੀਂ ਚਲਾਏ ਜਾਣੇ ਚਾਹੀਦੇ।
  3. ਵਾਹਨਾਂ ਦੇ ਅੰਦਰ ਪਟਾਕੇ ਚਲਾਉਣ ਦੀ ਕੋਸ਼ਿਸ਼ ਨਾ ਕਰੋ।
  4. ਪਟਾਕੇ ਫੂਕਦੇ ਸਮੇਂ ਨਾਈਲੋਨ, ਸਿਲਕ ਵਰਗੇ ਕੱਪੜੇ ਨਾ ਪਾਓ।
  5. ਸੈਨੀਟਾਈਜ਼ਰ ਆਸਾਨੀ ਨਾਲ ਜਲਣਸ਼ੀਲ ਹੁੰਦਾ ਹੈ। ਇਸ ਲਈ ਪਟਾਕਿਆਂ ਦੇ ਨੇੜੇ ਨਹੀਂ ਰੱਖਿਆ ਜਾਣਾ ਚਾਹੀਦਾ।
  6. ਆਵਾਰਾ ਕੁੱਤਿਆਂ 'ਤੇ ਪਟਾਕੇ ਨਾ ਸੁੱਟੇ ਜਾਣ।
  7. ਪਟਾਕੇ ਚਲਾਉਣ ਲਈ ਮਾਚਿਸ ਅਤੇ ਲਾਈਟਰ ਦੀ ਬਜਾਏ ਲੰਬੀ ਅਗਰਬੱਤੀ ਦੀ ਵਰਤੋਂ ਕਰਨੀ ਚਾਹੀਦੀ ਹੈ।
  8. ਅਣਵਰਤੇ ਪਟਾਕੇ ਦੀਵੇ ਅਤੇ ਮੋਮਬੱਤੀਆਂ ਆਦਿ ਦੇ ਨੇੜੇ ਨਹੀਂ ਰੱਖਣੇ ਚਾਹੀਦੇ।
  9. ਪਟਾਕੇ ਚਲਾਉਣ ਦੌਰਾਨ ਜਲਣ ਦੀ ਸਥਿਤੀ ਵਿੱਚ ਡਾਕਟਰ ਦੀ ਸਲਾਹ ਤੋਂ ਬਿਨ੍ਹਾਂ ਮਲਮਾਂ ਜਾਂ ਦਵਾਈਆਂ ਨਾ ਲਗਾਓ।
  10. ਪਟਾਕਿਆਂ ਦੀ ਸੈਲਫੀ ਨਾ ਲਓ।

ਇਹ ਵੀ ਪੜ੍ਹੋ:-

ABOUT THE AUTHOR

...view details