ਚੰਡੀਗੜ੍ਹ:ਦੇਸ਼ ਅਤੇ ਦੁਨੀਆਂ ਵਿੱਚ ਇਹਨੀਂ ਦਿਨੀਂ ਚੁਣਾਵੀ ਮਾਹੌਲ ਭਖਿਆ ਹੋਇਆ ਹੈ। ਜਿਥੇ ਪੰਜਾਬ 'ਚ ਜ਼ਿਮਨੀ ਚੋਣਾਂ ਨੂੰ ਲੈਕੇ ਸਿਆਸਤ ਸਰਗਰਮ ਹੈ ਤਾਂ ਉਥੇ ਹੀ ਅਮਰੀਕਾ ਦੀਆਂ ਰਾਸ਼ਟਰਪਤੀ ਚੋਣਾਂ ਵੀ ਪੂਰੇ ਸਿਖਰ 'ਤੇ ਹਨ ਅਤੇ ਰਾਸ਼ਟਰਪਤੀ ਅਹੁਦੇ ਲਈ ਕਮਲਾ ਹੈਰਿਸ ਅਤੇ ਡੋਨਾਲਡ ਟ੍ਰੰਪ ਵਿੱਚ ਪੂਰਾ ਫਸਵਾਂ ਮੁਕਾਬਲਾ ਚੱਲ ਰਿਹਾ ਹੈ। ਪਰ ਇਹਨਾਂ ਚੋਣਾਂ ਵਿੱਚ ਜਿੱਤ ਕਿਸ ਦੀ ਹੋਵੇਗੀ ਐਕਟ ਕੌਣ ਬਣੇਗਾ ਅਮਰੀਕਾ ਦਾ ਨਵਾਂ ਰਾਹਸਟ੍ਰਪਤੀ ਇਹ ਤਾਂ ਭਲਕੇ ਪੈਣ ਵਾਲੀਆਂ ਵੋਟਾਂ ਹੀ ਦੱਸਣਗੀਆਂ।
ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿਚਕਾਰ ਸਵਾਲ ਇਹ ਉੱਠਦਾ ਹੈ ਕਿ ਅਮਰੀਕੀ ਰਾਸ਼ਟਰਪਤੀ ਚੋਣ ਦੀ ਪ੍ਰਕਿਰਿਆ ਕੀ ਹੈ? ਰਾਸ਼ਟਰਪਤੀ ਦੀ ਚੋਣ ਲਈ ਵੋਟਿੰਗ ਨਵੰਬਰ ਦੇ ਪਹਿਲੇ ਮੰਗਲਵਾਰ ਨੂੰ ਹੁੰਦੀ ਹੈ, ਪਰ ਨਵੇਂ ਰਾਸ਼ਟਰਪਤੀ ਦਾ ਅਧਿਕਾਰਤ ਐਲਾਨ ਜਨਵਰੀ ਵਿੱਚ ਕਿਉਂ ਕੀਤਾ ਜਾਂਦਾ ਹੈ?
ਵੋਟਿੰਗ ਦਾ ਸਮਾਂ ਕੀ ਹੈ?
ਦੱਸ ਦਈਏ ਕਿ ਅਮਰੀਕਾ ਵਿੱਚ ਰਾਸ਼ਟਰਪਤੀ ਚੋਣ ਲਈ ਵੋਟਿੰਗ ਵੱਖ-ਵੱਖ ਰਾਜਾਂ ਦੇ ਸਥਾਨਕ ਸਮੇਂ ਮੁਤਾਬਕ ਸਵੇਰੇ 7 ਵਜੇ ਤੋਂ ਸਵੇਰੇ 9 ਵਜੇ ਤੱਕ ਸ਼ੁਰੂ ਹੋਵੇਗੀ। ਇਹ ਸਮਾਂ ਭਾਰਤੀ ਸਮੇਂ ਅਨੁਸਾਰ ਸ਼ਾਮ 4:30 ਵਜੇ ਤੋਂ ਰਾਤ 9:30 ਵਜੇ ਤੱਕ ਹੋਵੇਗਾ। ਜੇਕਰ ਵੋਟਿੰਗ ਦੇ ਆਖਰੀ ਸਮੇਂ ਦੀ ਗੱਲ ਕੀਤੀ ਜਾਵੇ ਤਾਂ ਜ਼ਿਆਦਾਤਰ ਵੋਟਿੰਗ ਕੇਂਦਰ ਸ਼ਾਮ 6 ਵਜੇ ਤੋਂ ਦੇਰ ਰਾਤ ਤੱਕ ਚੱਲ ਸਕਦੇ ਹਨ। ਯਾਨੀ ਅਮਰੀਕਾ 'ਚ ਵੋਟਿੰਗ ਖ਼ਤਮ ਹੋਣ ਤੱਕ ਭਾਰਤ ’ਚ ਅਗਲਾ ਦਿਨ ਸ਼ੁਰੂ ਹੋ ਜਾਵੇਗਾ। ਭਾਵ ਕਿ ਅਮਰੀਕਾ 'ਚ ਵੋਟਿੰਗ ਬੁੱਧਵਾਰ ਨੂੰ ਭਾਰਤੀ ਸਮੇਂ ਮੁਤਾਬਕ ਸਵੇਰੇ 4:30 ਵਜੇ ਤੱਕ ਖ਼ਤਮ ਹੋ ਸਕਦੀ ਹੈ। ਕਈ ਰਾਜਾਂ ਵਿੱਚ ਇਹ ਸਮਾਂ ਜ਼ਿਆਦਾ ਹੋ ਸਕਦਾ ਹੈ ਕਿਉਂਕਿ ਅਮਰੀਕਾ ਦੇ ਰਾਜ ਕਈ ਵੱਖ-ਵੱਖ ਸਮਾਂ ਖੇਤਰਾਂ ਵਿੱਚ ਵੰਡੇ ਹੋਏ ਹਨ।
ਕਦੋਂ ਆਉਣਗੇ ਨਤੀਜੇ ?
ਹਾਲਾਂਕਿ ਅਮਰੀਕਾ 'ਚ ਰਾਸ਼ਟਰਪਤੀ ਚੋਣ ਦੀ ਵੋਟਿੰਗ ਤੋਂ ਬਾਅਦ ਜੇਤੂ ਦਾ ਐਲਾਨ ਕਰ ਦਿੱਤਾ ਜਾਂਦਾ ਹੈ, ਪਰ ਹਰ ਵਾਰ ਜ਼ਰੂਰੀ ਨਹੀਂ ਕਿ ਅਜਿਹਾ ਹੋਵੇ। ਸਭ ਤੋਂ ਵੱਧ ਪਸੰਦ ਕੀਤੇ ਗਏ ਉਮੀਦਵਾਰ ਵੋਟਾਂ ਪ੍ਰਾਪਤ ਕਰਨ ਵਾਲਾ ਉਮੀਦਵਾਰ ਹੀ ਅਸਲ ਵਿੱਚ ਪ੍ਰਧਾਨਗੀ ਦਾ ਜੇਤੂ ਹੋਵੇ। ਕਿਉਂਕਿ ਅਮਰੀਕਾ ਵਿੱਚ ਰਾਸ਼ਟਰਪਤੀ ਅਸਲ ਵਿੱਚ ਪ੍ਰਸਿੱਧੀ ਦੇ ਹਿਸਾਬ ਨਾਲ ਵੋਟਾਂ ਦੁਆਰਾ ਨਹੀਂ ਬਲਕਿ ਇਲੈਕਟੋਰਲ ਕਾਲਜ ਦੁਆਰਾ ਚੁਣਿਆ ਜਾਂਦਾ ਹੈ। ਇਸ ਤੋਂ ਇਲਾਵਾ ਕਈ ਵਾਰ ਅਜਿਹਾ ਵੀ ਹੋ ਸਕਦਾ ਹੈ ਕਿ ਇੱਕ ਰਾਜ ਵਿੱਚ ਅਨੁਮਾਨਿਤ ਜੇਤੂ ਐਲਾਨਿਆ ਜਾ ਰਿਹਾ ਹੋਵੇ ਜਦਕਿ ਦੂਜੇ ਰਾਜ ਵਿੱਚ ਵੋਟਿੰਗ ਚੱਲ ਰਹੀ ਹੁੰਦੀ ਹੈ।
ਇਸ ਲਈ, ਕਈ ਵਾਰ ਸਹੀ ਨਤੀਜੇ ਪ੍ਰਾਪਤ ਕਰਨ ਲਈ ਇੱਕ ਜਾਂ ਦੋ ਦਿਨ ਲੱਗ ਜਾਂਦੇ ਹਨ। ਦਸੰਬਰ ਵਿੱਚ ਵੋਟਰਾਂ ਦੀ ਵੋਟਿੰਗ ਤੋਂ ਬਾਅਦ, ਸਾਰੇ ਚੋਣ ਸਰਟੀਫਿਕੇਟ 25 ਦਸੰਬਰ ਤੱਕ ਸੈਨੇਟ ਦੇ ਪ੍ਰਧਾਨ ਨੂੰ ਸੌਂਪ ਦਿੱਤੇ ਜਾਣਗੇ। ਇਸ ਤੋਂ ਬਾਅਦ 6 ਜਨਵਰੀ 2025 ਨੂੰ ਕਾਂਗਰਸ ਦੇ ਸਾਂਝੇ ਇਜਲਾਸ ਵਿੱਚ ਵੋਟਰਾਂ ਦੀਆਂ ਵੋਟਾਂ ਦੀ ਗਿਣਤੀ ਕੀਤੀ ਜਾਵੇਗੀ, ਉਸੇ ਦਿਨ ਜੇਤੂ ਦੇ ਨਾਂ ਦਾ ਐਲਾਨ ਕੀਤਾ ਜਾਵੇਗਾ।
ਭਾਰਤੀ ਮੂਲ ਦੀ ਪਹਿਲੀ ਅਮਰੀਕੀ ਰਾਸ਼ਟਰਪਤੀ ਉਮੀਦਵਾਰ
ਅਮਰੀਕਾ ਦੇ ਰਾਸ਼ਟਰਪਤੀ ਉਮੀਦਵਾਰ ਵੱਜੋਂ ਸਾਬਕਾ ਅਮਰੀਕੀ ਰਾਸ਼ਟਰਪਤੀ ਟ੍ਰੰਪ ਮੈਦਾਨ ਵਿੱਚ ਹਨ ਤਾਂ ਉਥੇ ਹੀ ਕਮਲਾ ਹੈਰਿਸ ਵੀ ਪੂਰੀ ਤਰ੍ਹਾਂ ਨਾਲ ਕਦੀ ਟੱਕਰ ਦਿੰਦੇ ਹੋਏ ਚੋਣ ਮੈਦਾਨ 'ਚ ਸਰਗਰਮ ਹਨ। ਦੱਸਣਯੋਗ ਹੈ ਕਿ ਜੇ ਕਮਲਾ ਹੈਰਿਸ ਚੋਣ ਜਿੱਤਦੀ ਹੈ ਤਾਂ ਉਹ ਅਮਰੀਕਾ ਦੀ ਪਹਿਲੀ ਮਹਿਲਾ ਰਾਸ਼ਟਰਪਤੀ ਹੋਵੇਗੀ। ਇੱਸ ਦੇ ਨਾਲ ਹੀ ਪਹਿਲੀ ਭਾਰਤੀ ਅਮਰੀਕੀ ਰਾਸ਼ਟਰਪਤੀ ਵੱਜੋਂ ਵੀ ਜਾਣੀ ਜਾਵੇਗੀ।
ਫਲੋਰੀਡਾ 'ਚ ਹੋਈ 7ਕਰੋੜ ਤੋਂ ਵੱਧ ਵੋਟਿੰਗ
ਦੱਸਦੀਏ ਕਿ ਫਲੋਰਿਡਾ ਯੂਨੀਵਰਸਿਟੀ ਦੀ ਇਲੈਕਸ਼ਨ ਲੈਬ ਮੁਤਾਬਕ ਐਤਵਾਰ ਤੱਕ ਸਾਢੇ 7 ਕਰੋੜ ਅਮਰੀਕੀਆਂ ਨੇ ਪਹਿਲਾਂ ਹੀ ਆਪਣੀਆਂ ਵੋਟਾਂ ਭੁਗਤਾ ਦਿੱਤੀਆਂ ਹਨ। ਟਰੰਪ ਨੇ ਮੌਜੂਦਾ ਵੋਟਿੰਗ ਅਮਲ ਪ੍ਰਤੀ ਨਿਰਾਸ਼ਾ ਜ਼ਾਹਿਰ ਕਰਦਿਆਂ ਮੰਗ ਕੀਤੀ ਕਿ ਵੋਟਿੰਗ ਦੌਰਾਨ ਵੋਟਰਾਂ ਦੇ ਪਛਾਣ ਪੱਤਰ ਲਾਜ਼ਮੀ ਕੀਤੇ ਜਾਣੇ ਚਾਹੀਦੇ ਹਨ। ਉਨ੍ਹਾਂ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪਾਉਣ ਦੀ ਅਪੀਲ ਕੀਤੀ। ਉਨ੍ਹਾਂ ਦੋਸ਼ ਲਾਇਆ ਕਿ ਡੈਮੋਕਰੈਟਿਕ ਪਾਰਟੀ ਦੇ ਆਗੂ ਵੋਟਰ ਪਛਾਣ ਪੱਤਰ ਦਾ ਵਿਰੋਧ ਕਰ ਰਹੇ ਹਨ ਤਾਂ ਜੋ ਹੇਰਾਫੇਰੀ ਕੀਤੀ ਜਾ ਸਕੇ। ਆਯੋਵਾ ਦੇ ਇਕ ਚੋਣ ਸਰਵੇਖਣ ਮੁਤਾਬਕ ਹੈਰਿਸ ਨੇ ਟਰੰਪ ਖ਼ਿਲਾਫ਼ 44 ਦੇ ਮੁਕਾਬਲੇ 47 ਫ਼ੀਸਦ ਦੀ ਲੀਡ ਲੈ ਲਈ ਹੈ।