ਹੈਦਰਾਬਾਦ: ਵਿਆਹ ਤੋਂ ਬਾਅਦ ਔਰਤ-ਮਰਦ ਦੋਹਾਂ ਦੀ ਜ਼ਿੰਦਗੀ ਬਦਲ ਜਾਂਦੀ ਹੈ। ਦੋਨੋਂ ਆਪਣੀ ਜ਼ਿੰਦਗੀ ਵਿੱਚ ਕਈ ਬਦਲਾਅ ਮਹਿਸੂਸ ਕਰਦੇ ਹਨ। ਇਹ ਤਬਦੀਲੀਆਂ ਸਰੀਰਕ ਅਤੇ ਮਾਨਸਿਕ ਦੋਵੇਂ ਹੋ ਸਕਦੀਆਂ ਹਨ। ਹਾਲਾਂਕਿ, ਵਿਆਹ ਤੋਂ ਬਾਅਦ ਆਉਣ ਵਾਲੇ ਬਦਲਾਅ ਮਰਦਾਂ ਦੇ ਮੁਕਾਬਲੇ ਔਰਤਾਂ ਨੂੰ ਜ਼ਿਆਦਾ ਪ੍ਰਭਾਵਿਤ ਕਰਦੇ ਹਨ। ਔਰਤਾਂ ਦਾ ਭਾਰ ਬਹੁਤ ਤੇਜ਼ੀ ਨਾਲ ਵੱਧਣ ਲੱਗਦਾ ਹੈ। ਵਿਆਹ ਤੋਂ ਬਾਅਦ ਸਰੀਰ ਦੀ ਸ਼ਕਲ ਪਹਿਲਾਂ ਵਰਗੀ ਨਹੀਂ ਰਹਿੰਦੀ। ਵਿਆਹ ਤੋਂ ਬਾਅਦ ਔਰਤਾਂ ਦਾ ਭਾਰ ਵਧਣਾ ਆਮ ਗੱਲ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉਂ ਹੁੰਦਾ ਹੈ। ਇਸ ਸਮੱਸਿਆ ਤੋਂ ਛੁਟਕਾਰਾ ਪਾਉਣ ਲਈ ਤੁਹਾਨੂੰ ਇਸਦੇ ਕਾਰਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਵਿਆਹ ਤੋਂ ਬਾਅਦ ਭਾਰ ਕਿਉਂ ਵੱਧਦਾ ਹੈ?: ਵਿਆਹ ਤੋਂ ਬਾਅਦ ਜ਼ਿੰਦਗੀ 'ਚ ਕਈ ਬਦਲਾਅ ਆਉਂਦੇ ਹਨ। ਖਾਣ-ਪੀਣ ਦੀਆਂ ਆਦਤਾਂ ਬਦਲ ਜਾਂਦੀਆਂ ਹਨ, ਸਰੀਰਕ ਕਸਰਤ ਘੱਟ ਜਾਂਦੀ ਹੈ ਅਤੇ ਕਈ ਵਾਰ ਤਣਾਅ ਵੀ ਵੱਧ ਜਾਂਦਾ ਹੈ। ਇਸ ਦੇ ਨਾਲ ਹੀ ਸਰੀਰ ਵਿੱਚ ਹਾਰਮੋਨਲ ਬਦਲਾਅ ਵੀ ਹੁੰਦੇ ਹਨ। ਵਿਆਹ ਤੋਂ ਬਾਅਦ ਭਾਰ ਵੱਧਣ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ।
ਕੀ ਰੋਜ਼ਾਨਾ ਸੈਕਸ ਮੋਟਾਪਾ ਵਧਾਉਂਦਾ ਹੈ?: ਜਿਨਸੀ ਤੌਰ 'ਤੇ ਕਿਰਿਆਸ਼ੀਲ ਹੋਣ ਨਾਲ ਤੁਹਾਡੇ ਸਰੀਰ 'ਤੇ ਬਹੁਤ ਸਾਰੇ ਪ੍ਰਭਾਵ ਪੈ ਸਕਦੇ ਹਨ। ਵਿਗਿਆਨੀਆਂ ਨੇ ਦਾਅਵਾ ਕੀਤਾ ਹੈ ਕਿ ਸੈਕਸ ਤੁਹਾਡੇ ਦਿਲ ਦੀ ਸਿਹਤ ਨੂੰ ਸੁਧਾਰ ਸਕਦਾ ਹੈ, ਤਣਾਅ ਤੋਂ ਛੁਟਕਾਰਾ ਦਿਵਾ ਸਕਦਾ ਹੈ, ਨੀਂਦ ਵਿੱਚ ਸੁਧਾਰ ਕਰ ਸਕਦਾ ਹੈ ਅਤੇ ਖੂਨ ਦੇ ਗੇੜ ਵਿੱਚ ਉਤਰਾਅ-ਚੜ੍ਹਾਅ ਨੂੰ ਕੰਟਰੋਲ ਕਰ ਸਕਦਾ ਹੈ। ਸਿਹਤ ਮਾਹਿਰਾਂ ਅਨੁਸਾਰ, ਜਿਨਸੀ ਤੌਰ 'ਤੇ ਕਿਰਿਆਸ਼ੀਲ ਹੋਣਾ ਇੱਕ ਸਿਹਤਮੰਦ ਜੀਵਨ ਸ਼ੈਲੀ ਨੂੰ ਵੀ ਉਤਸ਼ਾਹਿਤ ਕਰਦਾ ਹੈ। ਹਾਲਾਂਕਿ, ਨਿਯਮਤ ਸੈਕਸ ਕਰਨ ਨਾਲ ਤੁਸੀਂ ਮੋਟਾਪੇ ਦਾ ਵੀ ਸ਼ਿਕਾਰ ਹੋ ਸਕਦੇ ਹੋ।
ਪਰ ਤੁਹਾਨੂੰ ਦੱਸ ਦੇਈਏ ਕਿ ਸੈਕਸ ਕਰਨ ਨਾਲ ਤੁਹਾਡਾ ਭਾਰ ਨਹੀਂ ਵੱਧਦਾ, ਪਰ ਸੈਕਸ ਹਾਰਮੋਨਸ ਦਾ ਅਸੰਤੁਲਨ ਤੁਹਾਡੇ ਸਰੀਰ ਦੇ ਭਾਰ ਨੂੰ ਪ੍ਰਭਾਵਿਤ ਕਰ ਸਕਦਾ ਹੈ। ਹਾਲਾਂਕਿ, ਇਸ ਅਸੰਤੁਲਨ ਦਾ ਤੁਹਾਡੀ ਜਿਨਸੀ ਗਤੀਵਿਧੀ ਨਾਲ ਕੋਈ ਲੈਣਾ-ਦੇਣਾ ਨਹੀਂ ਹੈ। ਅਸਲ ਵਿੱਚ ਇਹ ਤੁਹਾਡੀ ਜਵਾਨੀ ਦੀ ਉਮਰ, ਮਾਹਵਾਰੀ ਚੱਕਰ ਅਤੇ ਮੀਨੋਪੌਜ਼ ਵਰਗੇ ਕਈ ਕਾਰਕਾਂ 'ਤੇ ਨਿਰਭਰ ਕਰਦਾ ਹੈ। ਇਹ DHEA, ਐਸਟ੍ਰੋਜਨ ਅਤੇ ਪ੍ਰੋਜੇਸਟ੍ਰੋਨ ਵਰਗੇ ਸੈਕਸ ਹਾਰਮੋਨਸ ਵਿੱਚ ਉਤਰਾਅ-ਚੜ੍ਹਾਅ ਹੈ, ਜੋ ਭਾਰ ਨੂੰ ਵਧਾਉਣ ਵਿੱਚ ਯੋਗਦਾਨ ਪਾਉਂਦੇ ਹਨ। ਜੇਕਰ ਤੁਹਾਡੇ ਵਿੱਚ DHEA ਹਾਰਮੋਨ ਦੀ ਕਮੀ ਹੈ, ਤਾਂ ਤੁਹਾਡਾ ਭਾਰ ਵੱਧ ਸਕਦਾ ਹੈ।
ਵਿਆਹ ਤੋਂ ਬਾਅਦ ਭਾਰ ਵੱਧਣ ਦੇ ਕਾਰਨ:
ਗਲਤ ਖੁਰਾਕ: ਬਹੁਤ ਸਾਰੇ ਲੋਕਾਂ ਦੇ ਵਿਆਹ ਤੋਂ ਬਾਅਦ ਖਾਣ-ਪੀਣ ਦੀਆਂ ਆਦਤਾਂ ਵਿੱਚ ਬਦਲਾਅ ਹੁੰਦਾ ਹੈ। ਵਿਆਹ ਤੋਂ ਬਾਅਦ ਜਦੋਂ ਲੋਕ ਸਹੁਰੇ ਘਰ ਅਤੇ ਹੋਰ ਥਾਵਾਂ 'ਤੇ ਘੁੰਮਣ ਜਾਂਦੇ ਹਨ, ਤਾਂ ਰੋਜ਼ਾਨਾ ਦੇ ਖਾਣੇ ਨਾਲੋਂ ਬਾਹਰ ਦਾ ਖਾਣਾ ਜ਼ਿਆਦਾ ਖਾਂਦੇ ਹਨ। ਇਸ ਵਿੱਚ ਮੌਜੂਦ ਵਾਧੂ ਕੈਲੋਰੀ ਸਰੀਰ ਵਿੱਚ ਚਰਬੀ ਨੂੰ ਵਧਾਉਂਦੀ ਹੈ।
ਤਰਜੀਹਾਂ ਬਦਲਣ ਲੱਗਦੀਆਂ ਹਨ: ਵਿਆਹ ਤੋਂ ਬਾਅਦ ਔਰਤਾਂ ਦੀਆਂ ਤਰਜੀਹਾਂ ਬਦਲ ਜਾਂਦੀਆਂ ਹਨ, ਕਿਉਂਕਿ ਸਹੁਰਿਆਂ ਨੇ ਆਪਣੇ ਹਿਸਾਬ ਨਾਲ ਕੰਮ ਕਰਨਾ ਹੁੰਦਾ ਹੈ। ਇਸਦੇ ਨਾਲ ਹੀ ਘਰ ਦੇ ਕੰਮਾਂ ਅਤੇ ਦਫਤਰੀ ਕੰਮਾਂ ਕਾਰਨ ਵੀ ਕਈ ਵਾਰ ਅਸੀਂ ਸਹੀ ਸਮੇਂ 'ਤੇ ਖਾਣਾ ਨਹੀਂ ਖਾ ਪਾਉਂਦੇ, ਜਿਸ ਕਰਕੇ ਭਾਰ ਵੱਧ ਸਕਦਾ ਹੈ।
ਬਾਹਰ ਦਾ ਭੋਜਨ ਖਾਣਾ: ਵਿਆਹ ਤੋਂ ਬਾਅਦ ਬਹੁਤ ਸਾਰੇ ਲੋਕ ਨਵੀਆਂ ਥਾਵਾਂ ਅਤੇ ਵੱਖ-ਵੱਖ ਰੈਸਟੋਰੈਂਟਾਂ ਵਿੱਚ ਜਾਂਦੇ ਹਨ, ਦੋਸਤਾਂ ਅਤੇ ਰਿਸ਼ਤੇਦਾਰਾਂ ਨਾਲ ਡਿਨਰ ਪਾਰਟੀਆਂ 'ਤੇ ਵੀ ਜਾਂਦੇ ਹਨ। ਇੱਥੇ ਜਾ ਕੇ ਜੋੜੇ ਅਕਸਰ ਬਾਹਰ ਦਾ ਭੋਜਨ ਖਾਂਦੇ ਹਨ। ਇਸ ਨਾਲ ਸਰੀਰ ਵਿਚ ਵਾਧੂ ਕੈਲੋਰੀ ਵੱਧਦੀ ਹੈ ਅਤੇ ਚਰਬੀ ਪੈਦਾ ਹੁੰਦੀ ਹੈ।
ਗਰਭ ਅਵਸਥਾ:ਬਹੁਤ ਸਾਰੀਆਂ ਔਰਤਾਂ ਬੱਚੇ ਨੂੰ ਜਨਮ ਦੇਣ ਤੋਂ ਬਾਅਦ ਆਪਣੀ ਤੰਦਰੁਸਤੀ ਦਾ ਜ਼ਿਆਦਾ ਧਿਆਨ ਨਹੀਂ ਰੱਖਦੀਆਂ ਹਨ। ਇਸ ਕਾਰਨ ਵੀ ਭਾਰ ਵੱਧ ਸਕਦਾ ਹੈ।
ਵਿਆਹ ਤੋਂ ਬਾਅਦ ਹੋਣ ਵਾਲੇ ਮੋਟਾਪੇ ਤੋਂ ਬਚਣ ਦੇ ਉਪਾਅ: ਵਿਆਹ ਤੋਂ ਬਾਅਦ ਢਿੱਡ ਦੀ ਚਰਬੀ ਘਟਾਉਣ ਲਈ ਤੁਹਾਨੂੰ ਜ਼ਿਆਦਾ ਕਸਰਤ ਕਰਨ ਦੀ ਜ਼ਰੂਰਤ ਨਹੀਂ ਹੈ। ਜੇਕਰ ਤੁਸੀਂ ਕੁਝ ਟਿਪਸ ਨੂੰ ਅਪਣਾਉਂਦੇ ਹੋ, ਤਾਂ ਤੁਸੀਂ ਆਸਾਨੀ ਨਾਲ ਭਾਰ ਘਟਾ ਸਕਦੇ ਹੋ ਅਤੇ ਵਿਆਹ ਤੋਂ ਪਹਿਲਾਂ ਵਰਗੀ ਤੰਦਰੁਸਤੀ ਪਾ ਸਕਦੇ ਹੋ।