ਪੰਜਾਬ

punjab

ਕਬਜ਼ ਵਰਗੀ ਸਮੱਸਿਆ ਪਿੱਛੇ ਇਹ 5 ਕਾਰਨ ਹੋ ਸਕਦੈ ਨੇ ਜ਼ਿੰਮੇਵਾਰ, ਅੱਜ ਤੋਂ ਹੀ ਕਰ ਲਓ ਆਦਤਾਂ 'ਚ ਬਦਲਾਅ

By ETV Bharat Punjabi Team

Published : Feb 1, 2024, 4:59 PM IST

Food Habits To Improve Digestive Health: ਅੱਜ ਦੇ ਸਮੇਂ 'ਚ ਲੋਕ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਪਰੇਸ਼ਾਨ ਰਹਿੰਦੇ ਹਨ। ਇਸ ਪਿੱਛੇ ਕਈ ਕਾਰਨ ਜ਼ਿਮੇਵਾਰ ਹੋ ਸਕਦੇ ਹਨ। ਇਸ ਲਈ ਤੁਹਾਨੂੰ ਆਪਣੀਆਂ ਕੁਝ ਆਦਤਾਂ 'ਚ ਬਦਲਾਅ ਕਰਨਾ ਚਾਹੀਦਾ ਹੈ।

Food Habits To Improve Digestive Health
Food Habits To Improve Digestive Health

ਹੈਦਰਾਬਾਦ: ਖੁਦ ਨੂੰ ਸਿਹਤਮੰਦ ਰੱਖਣ ਲਈ ਪਾਚਨ ਤੰਤਰ ਨੂੰ ਮਜ਼ਬੂਤ ਬਣਾਉਣਾ ਬਹੁਤ ਜ਼ਰੂਰੀ ਹੈ। ਪਾਚਨ ਤੰਤਰ ਮਜ਼ਬੂਤ ਹੋਣ 'ਤੇ ਤੁਸੀਂ ਗੈਸ, ਕਬਜ਼ ਅਤੇ ਐਸਿਡਿਟੀ ਵਰਗੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ। ਪਾਚਨ ਤੰਤਰ ਖਰਾਬ ਹੋਣ ਕਰਕੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸ ਕਰਕੇ ਲੋਕ ਵਾਰ-ਵਾਰ ਗੈਸ, ਐਸਿਡਿਟੀ ਅਤੇ ਕਬਜ਼ ਦੀ ਸਮੱਸਿਆ ਦਾ ਸ਼ਿਕਾਰ ਹੋ ਜਾਂਦੇ ਹਨ। ਰੋਜ਼ਾਨਾ ਦੀਆਂ ਕਈ ਆਦਤਾਂ ਪਾਚਨ ਨੂੰ ਖਰਾਬ ਕਰਨ ਲਈ ਜ਼ਿਮੇਵਾਰ ਹੋ ਸਕਦੀਆਂ ਹਨ। ਇਸ ਲਈ ਤੁਹਾਨੂੰ ਆਪਣੀਆਂ ਅਜਿਹੀਆਂ ਗਲਤ ਆਦਤਾਂ 'ਚ ਬਦਲਾਅ ਕਰਨਾ ਚਾਹੀਦਾ ਹੈ।

ਕਬਜ਼ ਦੀ ਸਮੱਸਿਆ ਪਿੱਛੇ ਜ਼ਿੰਮੇਵਾਰ ਕਾਰਨ:

ਖਾਲੀ ਪੇਟ ਚਾਹ ਅਤੇ ਕੌਫ਼ੀ ਨਾ ਪੀਓ: ਖਾਲੀ ਪੇਟ ਚਾਹ ਅਤੇ ਕੌਫ਼ੀ ਪੀਣ ਦੀ ਗਲਤੀ ਨਾ ਕਰੋ। ਇਸ ਨਾਲ ਤੁਹਾਡਾ ਪਾਚਨ ਤੰਤਰ ਖਰਾਬ ਹੋ ਸਕਦਾ ਹੈ ਅਤੇ ਤੁਸੀਂ ਕਬਜ਼ ਵਰਗੀ ਸਮੱਸਿਆ ਦਾ ਸ਼ਿਕਾਰ ਹੋ ਸਕਦੇ ਹੋ। ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਖਾਲੀ ਪੇਟ ਹੀ ਚਾਹ ਪੀਂਦੇ ਹਨ। ਜੇਕਰ ਤੁਸੀਂ ਵੀ ਅਜਿਹਾ ਕਰਦੇ ਹੋ, ਤਾਂ ਆਪਣੀ ਇਸ ਆਦਤ 'ਚ ਅੱਜ ਤੋਂ ਹੀ ਬਦਲਾਅ ਕਰ ਲਓ।

ਫ਼ਲਾਂ ਨੂੰ ਦਹੀ ਅਤੇ ਦੁੱਧ ਦੇ ਨਾਲ ਨਾ ਖਾਓ: ਅਕਸਰ ਲੋਕ ਫਰੂਟ ਸ਼ੇਕ ਬਣਾਉਦੇ ਸਮੇਂ ਫ਼ਲਾਂ ਨੂੰ ਦੁੱਧ ਦੇ ਨਾਲ ਮਿਲਾ ਕੇ ਖਾਂਦੇ ਹਨ, ਜਿਸ ਕਾਰਨ ਪਾਚਨ ਤੰਤਰ ਖਰਾਬ ਹੋ ਸਕਦਾ ਹੈ। ਜੇਕਰ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਤੋਂ ਬਚਣਾ ਚਾਹੁੰਦੇ ਹੋ, ਤਾਂ ਫਲਾਂ ਨੂੰ ਦਹੀ ਅਤੇ ਦੁੱਧ ਨਾਲ ਖਾਣ ਦੀ ਗਲਤੀ ਨਾ ਕਰੋ।

ਸਵੇਰ ਦਾ ਭੋਜਨ ਨਾ ਛੱਡੋ: ਕਈ ਵਾਰ ਲੋਕ ਦਫ਼ਤਰ, ਸਕੂਲ ਜਾਂ ਕਾਲਜ ਜਾਣ ਦੀ ਜਲਦੀ 'ਚ ਸਵੇਰ ਦਾ ਭੋਜਨ ਖਾਣਾ ਛੱਡ ਦਿੰਦੇ ਹਨ, ਇਸ ਕਾਰਨ ਤੁਸੀਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ। ਸਵੇਰ ਦੇ ਸਮੇਂ ਜੂਸ, ਠੰਡਾ ਦੁੱਧ ਅਤੇ ਅਨਾਜ ਦੀ ਜਗ੍ਹਾਂ ਤੁਸੀਂ ਗਰਮ ਭੋਜਨ ਖਾ ਸਕਦੇ ਹੋ।

ਰਾਤ ਦਾ ਭੋਜਨ ਲੇਟ ਨਾ ਖਾਓ: ਆਪਣੇ ਪਾਚਨ ਤੰਤਰ ਨੂੰ ਸਿਹਤਮੰਦ ਬਣਾਏ ਰੱਖਣ ਲਈ ਹਮੇਸ਼ਾ ਰਾਤ ਦਾ ਭੋਜਨ 7:30 ਵਜੇ ਤੱਕ ਕਰ ਲੈਣਾ ਚਾਹੀਦਾ ਹੈ। ਲੇਟ ਭੋਜਨ ਖਾਣ ਨਾਲ ਪਾਚਨ ਕਿਰੀਆ ਹੌਲੀ ਹੋ ਜਾਂਦੀ ਹੈ, ਜਿਸ ਕਾਰਨ ਭੋਜਨ ਪਚਨ 'ਚ ਮੁਸ਼ਕਿਲ ਹੋ ਜਾਂਦੀ ਹੈ।

ਖਾਲੀ ਪੇਟ ਜੂਸ ਨਾ ਪੀਓ: ਖਾਲੀ ਪੇਟ ਜੂਸ ਪੀਣ ਨਾਲ ਪਾਚਨ ਕਿਰੀਆ ਪ੍ਰਭਾਵਿਤ ਹੋ ਸਕਦੀ ਹੈ। ਰਾਤ ਅਤੇ ਸਵੇਰ ਦੇ ਭੋਜਨ 'ਚ ਲੰਬਾ ਗੈਪ ਹੋਣ ਕਰਕੇ ਜੂਸ ਪੀਣ ਨਾਲ ਪੇਟ 'ਚ ਕਬਜ਼, ਐਸਿਡਿਟੀ ਅਤੇ ਪੇਟ ਦਰਦ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਲਈ ਸਵੇਰੇ ਅਤੇ ਸ਼ਾਮ ਨੂੰ ਖਾਲੀ ਪੇਟ ਜੂਸ ਨਾ ਪੀਓ। ਜੂਸ ਹਮੇਸ਼ਾ ਸਵੇਰੇ 10 ਵਜੇ ਤੋਂ ਸ਼ਾਮ 5 ਵਜੇ ਦੇ ਵਿਚਕਾਰ ਪੀਓ।

ABOUT THE AUTHOR

...view details