ਹੈਦਰਾਬਾਦ: ਯੋਗਾ ਕਈ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦਗਾਰ ਹੁੰਦਾ ਹੈ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਥਾਇਰਾਇਡ ਹੈ। ਗਲਤ ਜੀਵਨਸ਼ੈਲੀ ਕਰਕੇ ਥਾਇਰਾਇਡ ਦੇ ਮਾਮਲੇ ਲਗਾਤਾਰ ਵਧਦੇ ਨਜ਼ਰ ਆ ਰਹੇ ਹਨ। ਇਸ ਲਈ ਤੁਸੀਂ ਕੁਝ ਯੋਗ ਆਸਣ ਨੂੰ ਆਪਣੀ ਜੀਵਨਸ਼ੈਲੀ ਦਾ ਹਿੱਸਾ ਬਣਾ ਸਕਦੇ ਹੋ। ਯੋਗਾ ਸਿਰਫ਼ ਥਾਇਰਾਇਡ ਤੋਂ ਹੀ ਨਹੀਂ, ਸਗੋ ਹੋਰ ਵੀ ਕਈ ਸਰੀਰਕ ਅਤੇ ਮਾਨਸਿਕ ਸਮੱਸਿਆਵਾਂ ਤੋਂ ਰਾਹਤ ਦਿਵਾਉਣ 'ਚ ਮਦਦ ਕਰਦਾ ਹੈ।
ਥਾਇਰਾਇਡ ਤੋਂ ਰਾਹਤ ਪਾਉਣ ਲਈ ਯੋਗਾ:-
ਮੱਤਿਆਸਨ: ਮੱਤਿਆਸਨ ਕਰਨ ਨਾਲ ਗਰਦਨ ਦੀ ਕਰਵ ਅਤੇ ਹਿਲਜੁਲ ਥਾਇਰਾਇਡ ਗਲੈਂਡ ਨੂੰ ਉਤੇਜਿਤ ਕਰਦੀ ਹੈ। ਇਸ ਨਾਲ ਹਾਰਮੋਨਸ ਨੂੰ ਛੱਡਣ ਵਿੱਚ ਮਦਦ ਮਿਲਦੀ ਹੈ ਅਤੇ ਤੁਸੀਂ ਥਾਇਰਾਇਡ ਦੀ ਸਮੱਸਿਆ ਤੋਂ ਰਾਹਤ ਪਾ ਸਕਦੇ ਹੋ।
ਮੱਤਿਆਸਨ ਕਿਵੇਂ ਕਰੀਏ?:ਮੱਤਿਆਸਨ ਕਰਨ ਲਈ ਸਭ ਤੋਂ ਪਹਿਲਾ ਆਪਣੀਆਂ ਲੱਤਾਂ ਨੂੰ ਫਿਲਾ ਕੇ ਅਤੇ ਆਪਣੇ ਹੱਥਾਂ ਨੂੰ ਕੋਲ੍ਹ ਰੱਖ ਕੇ ਪਿੱਠ ਦੇ ਭਾਰ ਲੇਟ ਜਾਓ। ਫਿਰ ਹੱਥਾਂ ਨੂੰ ਆਪਣੇ ਕੁੱਲ੍ਹੇ ਦੇ ਹੇਠਾਂ ਰੱਖੋ। ਹੁਣ ਆਪਣੀਆਂ ਬਾਹਾਂ ਅਤੇ ਕੂਹਣੀਆਂ ਨੂੰ ਫਰਸ਼ 'ਤੇ ਦਬਾਓ ਅਤੇ ਆਪਣੀ ਪਿੱਠ ਨੂੰ ਝੁਕਾਉਦੇ ਹੋਏ ਆਪਣੀ ਛਾਤੀ ਨੂੰ ਉੱਪਰ ਚੁੱਕੋ। ਫਿਰ ਆਪਣੇ ਸਿਰ ਨੂੰ ਪਿੱਛੇ ਝੁਕਾਓ ਅਤੇ ਸਿਰ ਦੇ ਉੱਪਰੀ ਹਿੱਸੇ ਨੂੰ ਫਰਸ਼ 'ਤੇ ਰੱਖੋ। 30 ਸਕਿੰਟ ਤੋਂ ਇੱਕ ਮਿੰਟ ਤੱਕ ਇਸ ਆਸਣ ਵਿੱਚ ਰਹੋ ਅਤੇ ਫਿਰ ਹੌਲੀ-ਹੌਲੀ ਆਪਣੀ ਪਿੱਠ ਅਤੇ ਸਿਰ ਨੂੰ ਫਰਸ਼ 'ਤੇ ਲੈ ਕੇ ਆਓ।
ਸਰਵਾਂਗਾਸਨ: ਇਹ ਆਸਣ ਥਾਇਰਾਇਡ ਗਲੈਂਡ ਵਿੱਚ ਖੂਨ ਦੇ ਪ੍ਰਵਾਹ ਨੂੰ ਵਧਾਉਂਦਾ ਹੈ ਅਤੇ ਇਸਨੂੰ ਬਿਹਤਰ ਢੰਗ ਨਾਲ ਕੰਮ ਕਰਨ ਲਈ ਪ੍ਰੇਰਿਤ ਕਰਦਾ ਹੈ। ਇਸ ਲਈ ਥਾਇਰਾਇਡ ਦੀ ਸਮੱਸਿਆ ਤੋਂ ਰਾਹਤ ਪਾਉਣ ਲਈ ਤੁਸੀਂ ਸਰਵਾਂਗਾਸਨ ਕਰ ਸਕਦੇ ਹੋ।
ਸਰਵਾਂਗਾਸਨ ਕਿਵੇਂ ਕਰੀਏ?: ਇਸ ਆਸਣ ਨੂੰ ਕਰਨ ਲਈ ਆਪਣੀ ਪਿੱਠ ਦੇ ਭਾਰ ਸਿੱਧੇ ਲੇਟ ਜਾਓ ਅਤੇ ਬਾਹਾਂ ਨੂੰ ਕੋਲ੍ਹ ਰੱਖੋ। ਹੁਣ ਆਪਣੇ ਪੈਰਾਂ ਨੂੰ ਹੌਲੀ-ਹੌਲੀ 90 ਡਿਗਰੀ ਐਂਗਲ ਤੱਕ ਚੁੱਕੋ। ਆਪਣੀਆਂ ਹਥੇਲੀਆਂ ਨੂੰ ਫਰਸ਼ 'ਤੇ ਰੱਖੋ ਅਤੇ ਕੁੱਲ੍ਹੇ ਨੂੰ ਜ਼ਮੀਨ ਤੋਂ ਉੱਪਰ ਚੁੱਕੋ। ਇਸ ਤੋਂ ਬਾਅਦ ਆਪਣੀਆਂ ਲੱਤਾਂ ਅਤੇ ਧੜ ਨੂੰ ਆਪਣੇ ਸਿਰ ਦੇ ਉੱਪਰ ਲਿਆਓ। ਹੱਥਾਂ ਨਾਲ ਆਪਣੀ ਪਿੱਠ ਨੂੰ ਸਹਾਰਾ ਦਿਓ ਅਤੇ ਆਪਣੇ ਸਰੀਰ ਨੂੰ ਸਿੱਧੀ ਲਾਈਨ ਵਿੱਚ ਰੱਖਦੇ ਹੋਏ ਆਪਣੀਆਂ ਲੱਤਾਂ ਨੂੰ ਉੱਪਰ ਵੱਲ ਵਧਾਓ। 30 ਸਕਿੰਟ ਤੋਂ ਇੱਕ ਮਿੰਟ ਤੱਕ ਰੁੱਕੋ ਅਤੇ ਫਿਰ ਹੌਲੀ-ਹੌਲੀ ਆਪਣੀਆਂ ਲੱਤਾਂ ਅਤੇ ਧੜ ਨੂੰ ਹੇਠਾਂ ਲੈ ਕੇ ਆਓ।
ਹਲਸਾਨਾ: ਹਲਸਾਨਾ ਨਾਲ ਗਰਦਨ ਨੂੰ ਖਿਚਾਅ ਮਿਲਦਾ ਹੈ, ਜਿਸ ਨਾਲ ਥਾਇਰਾਇਡ ਗਲੈਂਡ 'ਚ ਸਰਕੁਲੇਸ਼ਨ ਵਧਦਾ ਹੈ ਅਤੇ ਥਾਇਰਾਇਡ ਦੀ ਸਮੱਸਿਆ ਤੋਂ ਆਰਾਮ ਮਿਲਦਾ ਹੈ। ਇਸਦੇ ਨਾਲ ਹੀ, ਹਲਸਾਨਾ ਕਰਨ ਨਾਲ ਮੋਢਿਆਂ ਨੂੰ ਵੀ ਲਾਭ ਪਹੁੰਚਦਾ ਹੈ।
ਹਲਸਾਨਾ ਕਿਵੇਂ ਕਰੀਏ?: ਇਸ ਆਸਣ ਨੂੰ ਕਰਨ ਲਈ ਸਭ ਤੋਂ ਪਹਿਲਾ ਆਪਣੀਆਂ ਲੱਤਾਂ ਨੂੰ ਸਿਰ ਦੇ ਉੱਪਰ ਤੋਂ ਲਿਜਾਓ, ਜਦੋਂ ਤੱਕ ਤੁਹਾਡੀਆਂ ਪੈਰਾਂ ਦੀਆਂ ਉਂਗਲਾਂ ਤੁਹਾਡੇ ਫਰਸ਼ ਨੂੰ ਨਾ ਛੂੰਹ ਲੈਣ। ਸਹਾਇਤਾ ਲਈ ਤੁਸੀਂ ਆਪਣੇ ਹੱਥਾਂ ਨੂੰ ਪਿੱਠ 'ਤੇ ਰੱਖ ਸਕਦੇ ਹੋ। ਹੁਣ 30 ਸਕਿੰਟ ਤੋਂ ਇੱਕ ਮਿੰਟ ਤੱਕ ਇਸ ਆਸਣ ਵਿੱਚ ਰਹੋ ਅਤੇ ਫਿਰ ਹੌਲੀ-ਹੌਲੀ ਆਪਣੀ ਪਿੱਠ ਨੂੰ ਪਹਿਲਾ ਦੀ ਤਰ੍ਹਾਂ ਲਿਆਓ।