ਹੈਦਰਾਬਾਦ: ਕੰਪਿਊਟਰ, ਲੈਪਟਾਪ ਅਤੇ ਮੋਬਾਈਲ ਦੀ ਵਧਦੀ ਵਰਤੋਂ ਕਾਰਨ ਘੱਟ ਉਮਰ ਦੇ ਬੱਚਿਆਂ ਤੋਂ ਲੈ ਕੇ ਵੱਡਿਆ ਤੱਕ, ਹਰ ਕਿਸੇ ਦੀ ਨਿਗ੍ਹਾਂ ਘੱਟ ਹੋਣ ਕਰਕੇ ਐਨਕਾਂ ਲੱਗ ਰਹੀਆਂ ਹਨ। ਬੱਚਿਆਂ ਦੀ ਨਿਗ੍ਹਾਂ ਮੋਬਾਈਲ ਫੋਨ ਦੀ ਜ਼ਿਆਦਾ ਵਰਤੋਂ ਅਤੇ ਪੜ੍ਹਾਈ ਕਾਰਨ ਘੱਟ ਰਹੀ ਹੈ। ਨੌਕਰੀਪੇਸ਼ਾ ਲੋਕਾਂ ਦੀ ਨਜ਼ਰ ਵੀ ਤੇਜ਼ੀ ਨਾਲ ਕਮਜ਼ੋਰ ਹੋ ਰਹੀ ਹੈ। ਅੱਜ ਦੇ ਸਮੇਂ 'ਚ ਹਰ ਕੰਮ ਕੰਪਿਊਟਰ ਅਤੇ ਲੈਪਟਾਪ 'ਤੇ ਕਰਨਾ ਪੈਂਦਾ ਹੈ, ਜਿਸ ਕਰਕੇ ਨਿਗ੍ਹਾਂ ਜਲਦੀ ਕੰਮਜ਼ੋਰ ਹੋਣ ਲੱਗਦੀ ਹੈ। ਇਸ ਤੋਂ ਇਲਾਵਾ, ਵਧਦੀ ਉਮਰ ਦੇ ਨਾਲ ਵੀ ਅੱਖਾਂ ਦੀ ਰੋਸ਼ਨੀ ਘੱਟ ਰਹੀ ਹੈ ਅਤੇ ਨਿਗ੍ਹਾਂ ਦੀਆਂ ਐਨਕਾਂ ਲੱਗ ਰਹੀਆਂ ਹਨ। ਅਜਿਹੀ ਸਥਿਤੀ ਵਿੱਚ ਕੁਝ ਉਪਾਅ ਅਪਣਾ ਕੇ ਤੁਸੀਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਪਾ ਸਕਦੇ ਹੋ।
ਨਿਗ੍ਹਾਂ ਵਾਲੀਆਂ ਐਨਕਾਂ ਲੱਗਣ ਦੇ ਮੁੱਖ ਕਾਰਨ: ਨਿਗ੍ਹਾਂ ਵਾਲੀਆਂ ਐਨਕਾਂ ਲੱਗਣ ਦਾ ਪਹਿਲਾ ਕਾਰਨ ਅੱਖਾਂ ਦੀ ਸਹੀ ਦੇਖਭਾਲ ਨਾ ਕਰਨਾ ਹੈ। ਲੋੜੀਂਦੇ ਵਿਟਾਮਿਨ ਨਾ ਮਿਲਣ ਕਾਰਨ ਅਤੇ ਪੌਸ਼ਟਿਕ ਤੱਤਾਂ ਦੀ ਕਮੀ ਕਾਰਨ ਵੀ ਤੁਹਾਡੀ ਨਜ਼ਰ ਤੇਜ਼ੀ ਨਾਲ ਘੱਟ ਹੋ ਸਕਦੀ ਹੈ। ਇਸ ਲਈ ਸਹੀ ਖਾਣ-ਪੀਣ ਨਾਲ ਨਾ ਸਿਰਫ ਅੱਖਾਂ ਦੀ ਰੋਸ਼ਨੀ ਵਿੱਚ ਸੁਧਾਰ ਕੀਤਾ ਜਾ ਸਕਦਾ ਹੈ, ਸਗੋਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਅਜਿਹੇ ਕਈ ਘਰੇਲੂ ਨੁਸਖੇ ਹਨ, ਜੋ ਨਾ ਸਿਰਫ ਅੱਖਾਂ ਦੀ ਰੋਸ਼ਨੀ ਨੂੰ ਤੇਜ਼ ਕਰਦੇ ਹਨ, ਸਗੋਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਵੀ ਛੁਟਕਾਰਾ ਦਿਵਾਉਣ 'ਚ ਮਦਦ ਕਰਦੇ ਹਨ।
ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ:ਅੱਖਾਂ ਦੀ ਜਾਂਚ ਤੋਂ ਬਾਅਦ ਡਾਕਟਰ ਰੌਸ਼ਨੀ ਦੇ ਆਧਾਰ 'ਤੇ ਪਾਵਰਡ ਨਿਗ੍ਹਾਂ ਵਾਲੀਆਂ ਐਨਕਾਂ ਪਹਿਣਨ ਦੀ ਸਲਾਹ ਦਿੰਦੇ ਹਨ। ਐਨਕਾਂ ਦਾ ਨੰਬਰ ਕਦੇ ਮਾਇਨਸ ਅਤੇ ਕਦੇ ਪਲੱਸ ਵਿੱਚ ਹੁੰਦਾ ਹੈ, ਜਿਸ ਨੂੰ ਐਨਕਾਂ ਦੀ ਸ਼ਕਤੀ ਕਿਹਾ ਜਾਂਦਾ ਹੈ। ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਖਰਾਬ ਨਾ ਹੋਵੇ ਅਤੇ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਸੀਂ ਇੱਕ ਉਪਾਅ ਅਪਣਾ ਸਕਦੇ ਹੋ। ਇਸ ਉਪਾਅ ਨੂੰ ਕੁਝ ਦਿਨਾਂ ਤੱਕ ਕਰਨ ਨਾਲ ਨਾ ਸਿਰਫ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧੇਗੀ, ਸਗੋਂ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ।
ਇੱਕ ਵਾਰ ਨਿਗ੍ਹਾਂ ਵਾਲੀਆਂ ਐਨਕਾਂ ਲੱਗਣ ਤੋਂ ਬਾਅਦ ਇਨ੍ਹਾਂ ਨੂੰ ਆਸਾਨੀ ਨਾਲ ਹਟਾਇਆ ਨਹੀਂ ਜਾ ਸਕਦਾ ਹੈ, ਪਰ ਕੁਝ ਘਰੇਲੂ ਉਪਚਾਰ ਅਪਣਾ ਕੇ ਤੁਸੀਂ ਐਨਕਾਂ ਤੋਂ ਛੁਟਕਾਰਾ ਪਾ ਸਕਦੇ ਹੋ। ਇਸ ਲਈ 15 ਤੋਂ 20 ਬਦਾਮ, ਸੌਂਫ, 10 ਤੋਂ 15 ਕਾਲੀ ਮਿਰਚ ਅਤੇ ਮਿਸ਼ਰੀ ਨੂੰ ਮਿਕਸਰ 'ਚ ਚੰਗੀ ਤਰ੍ਹਾਂ ਪੀਸ ਲਓ। ਇਸ ਮਿਸ਼ਰਣ ਨੂੰ ਕਿਸੇ ਭਾਂਡੇ 'ਚ ਪਾ ਕੇ ਰੱਖੋ ਅਤੇ ਰੋਜ਼ਾਨਾ ਇੱਕ ਚੱਮਚ ਕੋਸੇ ਦੁੱਧ ਵਿੱਚ ਮਿਲਾ ਕੇ ਪੀਓ। ਕੁਝ ਮਹੀਨਿਆਂ ਲਈ ਰੋਜ਼ਾਨਾ ਇਸ ਉਪਾਅ ਨੂੰ ਕਰੋ। ਇਸ ਨਾਲ ਤੁਹਾਡੀਆਂ ਅੱਖਾਂ ਦੀ ਰੋਸ਼ਨੀ ਵਧੇਗੀ ਅਤੇ ਨਿਗ੍ਹਾਂ ਵਾਲੀਆਂ ਐਨਕਾਂ ਤੋਂ ਛੁਟਕਾਰਾ ਵੀ ਮਿਲ ਜਾਵੇਗਾ।