ਪੰਜਾਬ

punjab

ETV Bharat / health

ਕੈਂਸਰ ਦੇ ਲੱਛਣ ਅਤੇ ਇਲਾਜ 'ਚ ਹੋਈ ਦੇਰੀ ਤਾਂ ਜਾ ਸਕਦੀ ਹੈ ਜਾਨ, ਸਮੇਂ ਰਹਿੰਦੇ ਜਾਣ ਲਓ ਨਹੀਂ ਤਾਂ... - WORLD CANCER DAY 2025

ਕੈਂਸਰ ਇੱਕ ਅਜਿਹੀ ਬਿਮਾਰੀ ਹੈ ਜਿਸਨੂੰ ਹਲਕੇ ਵਿੱਚ ਲੈਣਾ ਭਾਰੀ ਪੈ ਸਕਦਾ ਹੈ।

WORLD CANCER DAY 2025
WORLD CANCER DAY 2025 (Getty Image)

By ETV Bharat Health Team

Published : Feb 4, 2025, 1:24 PM IST

ਵਿਸ਼ਵ ਕੈਂਸਰ ਦਿਵਸ ਹਰ ਸਾਲ 4 ਫਰਵਰੀ ਨੂੰ ਮਨਾਇਆ ਜਾਂਦਾ ਹੈ। ਇਹ ਦਿਨ ਕੈਂਸਰ ਨਾਲ ਸਬੰਧਤ ਇਲਾਜਾਂ ਨੂੰ ਉਤਸ਼ਾਹਿਤ ਕਰਨ ਅਤੇ ਕੈਂਸਰ ਬਾਰੇ ਜਾਗਰੂਕਤਾ ਪੈਦਾ ਕਰਨ ਦੇ ਉਦੇਸ਼ ਨਾਲ ਮਨਾਇਆ ਜਾਂਦਾ ਹੈ। ਹਰ ਸਾਲ ਬਹੁਤ ਸਾਰੇ ਲੋਕ ਕੈਂਸਰ ਕਾਰਨ ਆਪਣੀਆਂ ਜਾਨਾਂ ਗੁਆ ਦਿੰਦੇ ਹਨ। ਇਸ ਲਈ ਕੈਂਸਰ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ। ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ ਵੱਲੋਂ ਹਾਲ ਹੀ ਵਿੱਚ ਪ੍ਰਕਾਸ਼ਿਤ ਅੰਕੜਿਆਂ ਅਨੁਸਾਰ, ਦੇਸ਼ ਵਿੱਚ ਕੈਂਸਰ ਦੇ ਮਾਮਲਿਆਂ ਵਿੱਚ 12 ਤੋਂ 18 ਫੀਸਦੀ ਦਾ ਵਾਧਾ ਹੋ ਸਕਦਾ ਹੈ। ਇਸ ਕਰਕੇ ਹਰ ਸਾਲ ਇਸ ਦਿਨ ਕੈਂਸਰ ਦੇ ਲੱਛਣ, ਇਲਾਜ ਅਤੇ ਰੋਕਥਾਮ ਬਾਰੇ ਜਾਗਰੂਕਤਾ ਪੈਦਾ ਕੀਤੀ ਜਾਂਦੀ ਹੈ।

ਵਿਸ਼ਵ ਕੈਂਸਰ ਦਿਵਸ ਦਾ ਇਤਿਹਾਸ

ਵਿਸ਼ਵ ਕੈਂਸਰ ਦਿਵਸ ਮਨਾਉਣ ਦਾ ਪ੍ਰਸਤਾਵ 1999 ਵਿੱਚ ਪੈਰਿਸ ਅੰਦਰ ਕੈਂਸਰ ਵਿਰੁੱਧ ਵਿਸ਼ਵ ਸੰਮੇਲਨ ਵਿੱਚ ਪੇਸ਼ ਕੀਤਾ ਗਿਆ ਸੀ। ਫਿਰ 4 ਫਰਵਰੀ 2000 ਨੂੰ ਫਰਾਂਸ ਵਿੱਚ ਨਵੇਂ ਸਾਲ ਲਈ ਵਿਸ਼ਵ ਕੈਂਸਰ ਕੌਂਸਲ ਵਿਖੇ ਇੱਕ ਕੈਂਸਰ ਕਾਨਫਰੰਸ ਆਯੋਜਿਤ ਕੀਤੀ ਗਈ ਸੀ। ਇਸ ਮੌਕੇ 'ਤੇ ਯੂਨੈਸਕੋ ਦੇ ਤਤਕਾਲੀ ਡਾਇਰੈਕਟਰ-ਜਨਰਲ ਕੋਇਚਿਰੋ ਮਾਤਸੁਰਾ ਅਤੇ ਫਰਾਂਸ ਦੇ ਸਾਬਕਾ ਰਾਸ਼ਟਰਪਤੀ ਜੈਕ ਚਿਰਾਰਡ ਨੇ ਵਿਸ਼ਵ ਕੈਂਸਰ ਦਿਵਸ ਮਨਾਉਣ ਦੇ ਪ੍ਰਸਤਾਵ 'ਤੇ ਦਸਤਖਤ ਕੀਤੇ ਸੀ। ਉਦੋਂ ਤੋਂ ਹਰ ਸਾਲ 4 ਫਰਵਰੀ ਨੂੰ ਵਿਸ਼ਵ ਕੈਂਸਰ ਦਿਵਸ ਮਨਾਇਆ ਜਾਂਦਾ ਹੈ।

ਵਿਸ਼ਵ ਕੈਂਸਰ ਦਿਵਸ ਦਾ ਵਿਸ਼ਾ

ਵਿਸ਼ਵ ਕੈਂਸਰ ਦਿਵਸ ਹਰ ਸਾਲ ਵੱਖ-ਵੱਖ ਵਿਸ਼ਿਆਂ 'ਤੇ ਮਨਾਇਆ ਜਾਂਦਾ ਹੈ। ਇਸ ਸਾਲ ਦਾ ਥੀਮ 'ਏਕਤਾ ਰਾਹੀਂ ਵਿਲੱਖਣਤਾ' ਹੈ।

2.3 ਮਿਲੀਅਨ ਔਰਤਾਂ ਨੂੰ ਛਾਤੀ ਦਾ ਕੈਂਸਰ

ਛਾਤੀ ਦਾ ਕੈਂਸਰ ਦੁਨੀਆਂ ਭਰ ਵਿੱਚ ਦੂਜਾ ਸਭ ਤੋਂ ਆਮ ਕੈਂਸਰ ਹੈ। ਵਿਸ਼ਵ ਸਿਹਤ ਸੰਗਠਨ (WHO) ਦੇ ਅਨੁਸਾਰ, 2022 ਵਿੱਚ 2.3 ਮਿਲੀਅਨ ਔਰਤਾਂ ਨੂੰ ਛਾਤੀ ਦੇ ਕੈਂਸਰ ਦਾ ਪਤਾ ਲੱਗਿਆ ਸੀ। ਇਸ ਤੋਂ ਇਲਾਵਾ, ਦੁਨੀਆਂ ਭਰ ਵਿੱਚ ਕੈਂਸਰ ਕਾਰਨ 670,000 ਲੋਕਾਂ ਦੀ ਮੌਤ ਹੋ ਚੁੱਕੀ ਹੈ।

ਕੈਂਸਰ ਤੋਂ ਬਚਣ ਲਈ ਕੀ ਕਰੀਏ?

  1. ਤੰਬਾਕੂ ਤੋਂ ਬਚੋ।
  2. ਆਪਣਾ ਭਾਰ ਕਾਬੂ ਵਿੱਚ ਰੱਖੋ।
  3. ਜੀਵਨਸ਼ੈਲੀ ਵਿੱਚ ਬਦਲਾਅ
  4. ਸਿਹਤਮੰਦ ਖੁਰਾਕ ਖਾਓ।
  5. ਨਿਯਮਤ ਕਸਰਤ ਕਰੋ।
  6. ਸੂਰਜ ਤੋਂ ਆਪਣੇ ਆਪ ਨੂੰ ਬਚਾਉਣ ਲਈ ਸਨਸਕ੍ਰੀਨ ਲਗਾਓ ਜਾਂ ਛਾਂ ਵਿੱਚ ਰਹੋ।
  7. ਮਨੁੱਖੀ ਪੈਪੀਲੋਮਾਵਾਇਰਸ ਜਾਂ ਹੈਪੇਟਾਈਟਸ ਬੀ ਦੇ ਵਿਰੁੱਧ ਟੀਕਾ ਲਗਵਾਓ।
  8. ਤਣਾਅ ਤੋਂ ਦੂਰ ਰਹੋ।
  9. ਪ੍ਰੋਸੈਸਡ ਮੀਟ ਖਾਣ ਤੋਂ ਪਰਹੇਜ਼ ਕਰੋ।
  10. ਲਾਲ ਮੀਟ ਖਾਣ ਤੋਂ ਪਰਹੇਜ਼ ਕਰੋ, ਕਿਉਂਕਿ ਇਹ ਜਿਗਰ ਅਤੇ ਫੇਫੜਿਆਂ ਦੇ ਕੈਂਸਰ ਦਾ ਖ਼ਤਰਾ 20 ਤੋਂ 60% ਤੱਕ ਵਧਾਉਂਦਾ ਹੈ।
  11. ਸਕ੍ਰੀਨ ਟਾਈਮ ਘਟਾਓ, ਕਿਉਂਕਿ ਇਹ ਨੀਂਦ ਵਿੱਚ ਵਿਘਨ ਪਾਉਂਦਾ ਹੈ। ਇਸ ਕਾਰਨ ਛਾਤੀ ਅਤੇ ਪ੍ਰੋਸਟੇਟ ਕੈਂਸਰ ਦਾ ਖਤਰਾ ਵੱਧ ਸਕਦਾ ਹੈ।

ਇਹ ਵੀ ਪੜ੍ਹੋ:-

ABOUT THE AUTHOR

...view details