ਪੰਜਾਬ

punjab

ETV Bharat / health

ਹਾਰਟ ਅਟੈਕ ਦੇ ਵੱਧ ਰਹੇ ਨੇ ਮਾਮਲੇ, ਇਨ੍ਹਾਂ ਲੱਛਣਾਂ ਦੀ ਕਰੋ ਪਛਾਣ ਅਤੇ ਹਾਰਟ ਅਟੈਕ ਕਾਰਨ ਹੋਣ ਵਾਲੀ ਮੌਤ ਤੋਂ ਖੁਦ ਦਾ ਇਸ ਤਰ੍ਹਾਂ ਕਰੋ ਬਚਾਅ - Heart Attack symptoms - HEART ATTACK SYMPTOMS

Heart Attack symptoms: ਹਾਰਟ ਅਟੈਕ ਇੱਕ ਅਜਿਹੀ ਸਮੱਸਿਆ ਹੈ, ਜਿਸਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਮੱਸਿਆ ਮੌਤ ਦਾ ਕਾਰਨ ਬਣ ਜਾਂਦੀ ਹੈ। ਇਸ ਲਈ ਤੁਹਾਨੂੰ ਹਾਰਟ ਅਟੈਕ ਦੇ ਲੱਛਣਾਂ ਅਤੇ ਇਲਾਜ ਬਾਰੇ ਪਤਾ ਹੋਣਾ ਚਾਹੀਦਾ ਹੈ।

Heart Attack symptoms
Heart Attack symptoms (Getty Images)

By ETV Bharat Health Team

Published : Aug 7, 2024, 1:27 PM IST

ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਹਾਰਟ ਅਟੈਕ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ। ਜਦੋ ਦਿਲ ਦੀਆਂ ਮਾਸਪੇਸ਼ੀਆਂ ਨੂੰ ਸਹੀ ਤਰੀਕੇ ਨਾਲ ਖੂਨ ਨਹੀਂ ਮਿਲ ਪਾਉਦਾ, ਤਾਂ ਦਿਲ ਦੇ ਦੌਰੇ ਦੀ ਸਮੱਸਿਆ ਹੁੰਦੀ ਹੈ। ਹਾਰਟ ਅਟੈਕ ਦਾ ਮੁੱਖ ਕਾਰਨ ਕੋਰੋਨਰੀ ਆਰਟਰੀ ਦੀ ਬਿਮਾਰੀ ਵੀ ਹੈ। ਕੋਰੋਨਰੀ ਦੌਰਾਨ ਧਮਨੀਆਂ 'ਚ ਗੰਭੀਰ ਸੋਜ ਕਾਰਨ ਦਿਲ ਦੀਆਂ ਮਾਸਪੇਸ਼ੀਆਂ ਨੂੰ ਖੂਨ ਦੀ ਸਪਲਾਈ ਰੁਕ ਜਾਂਦੀ ਹੈ। ਇਸ ਕਰਕੇ ਹਾਰਟ ਅਟੈਕ ਆ ਜਾਂਦਾ ਹੈ ਅਤੇ ਹਾਰਟ ਅਟੈਕ ਕਾਰਨ ਮੌਤ ਦਾ ਖਤਰਾ ਵੀ ਵੱਧ ਜਾਂਦਾ ਹੈ।

ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ:ਜੇਕਰ ਤੁਹਾਨੂੰ ਹੇਠਾਂ ਦਿੱਤੀਆਂ 7 ਸਮੱਸਿਆਵਾਂ ਹਨ, ਤਾਂ ਇਨ੍ਹਾਂ ਨੂੰ ਨਜ਼ਰਅੰਦਾਜ਼ ਨਾ ਕਰੋ। ਇਹ ਦਿਲ ਦੇ ਦੌਰੇ ਦੇ ਸ਼ੁਰੂਆਤੀ ਲੱਛਣ ਹੋ ਸਕਦੇ ਹਨ।

  1. ਛਾਤੀ ਵਿੱਚ ਦਰਦ ਦਿਲ ਦੇ ਦੌਰੇ ਦੀ ਸਭ ਤੋਂ ਵੱਡੀ ਨਿਸ਼ਾਨੀ ਹੈ। ਜੇਕਰ ਛਾਤੀ ਦੇ ਖੱਬੇ ਪਾਸੇ ਦਰਦ ਹੋ ਰਿਹਾ, ਤਾਂ ਇਹ ਦਿਲ ਦੇ ਦੌਰੇ ਦੀ ਸ਼ੁਰੂਆਤ ਦਾ ਸੰਕੇਤ ਹੋ ਸਕਦਾ ਹੈ। ਇਹ ਹੌਲੀ-ਹੌਲੀ ਸ਼ੁਰੂ ਹੁੰਦਾ ਹੈ ਅਤੇ ਫਿਰ ਵਧਦਾ ਜਾਂਦਾ ਹੈ।
  2. ਜੇਕਰ ਬਿਨ੍ਹਾਂ ਕਸਰਤ ਕੀਤੇ ਤੁਹਾਨੂੰ ਬਹੁਤ ਜ਼ਿਆਦਾ ਪਸੀਨਾ ਆਉਦਾ ਹੈ, ਘਬਰਾਹਟ ਅਤੇ ਬੇਚੈਨੀ ਮਹਿਸੂਸ ਹੁੰਦੀ ਹੈ, ਤਾਂ ਸਮਝ ਜਾਓ ਕਿ ਦਿਲ ਖੂਨ ਨੂੰ ਸਹੀ ਤਰ੍ਹਾਂ ਪੰਪ ਕਰਨ ਵਿੱਚ ਅਸਮਰੱਥ ਹੋ ਰਿਹਾ ਹੈ।
  3. ਦਿਲ ਦਾ ਦੌਰਾ ਪੈਣ ਤੋਂ ਪਹਿਲਾਂ ਸਾਹ ਲੈਣ ਵਿੱਚ ਮੁਸ਼ਕਲ ਆਉਂਦੀ ਹੈ। ਛਾਤੀ 'ਤੇ ਦਬਾਅ, ਭਾਰ ਜਾਂ ਬੇਅਰਾਮੀ ਦੀ ਭਾਵਨਾ ਵੀ ਹੁੰਦੀ ਹੈ, ਜਿਸ ਨੂੰ ਛਾਤੀ ਦੇ ਆਲੇ-ਦੁਆਲੇ ਪੱਟੀ ਜਾਂ ਛਾਤੀ 'ਤੇ ਭਾਰ ਵੀ ਕਿਹਾ ਜਾਂਦਾ ਹੈ।
  4. ਦਿਲ ਦਾ ਦੌਰਾ ਪੈਣ ਤੋਂ ਪਹਿਲਾ ਚੱਕਰ ਅਤੇ ਅੱਖਾਂ ਅੱਗੇ ਹਨੇਰਾ ਆਉਣਾ ਸ਼ੁਰੂ ਹੋ ਜਾਂਦਾ ਹੈ।
  5. ਪੈਰਾਂ, ਗਿੱਟਿਆਂ ਅਤੇ ਤਲੀਆਂ ਵਿੱਚ ਸੋਝ ਦਿਲ ਦੀ ਬਿਮਾਰੀ ਦਾ ਕਾਰਨ ਹੈ।
  6. ਜਬਾੜੇ ਵਿੱਚ ਦਰਦ ਔਰਤਾਂ ਵਿੱਚ ਹਾਰਟ ਅਟੈਕ ਦਾ ਕਾਰਨ ਬਣ ਸਕਦਾ ਹੈ।
  7. ਦਿਲ ਦੀ ਧੜਕਣ ਵਧਣਾ ਜਾਂ ਘੱਟਣਾ

ਜੇਕਰ ਤੁਹਾਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਇਹ ਕਰੋ:

  1. ਜੇਕਰ ਤੁਹਾਨੂੰ ਦਿਲ ਦਾ ਦੌਰਾ ਪੈਂਦਾ ਹੈ, ਤਾਂ ਪਹਿਲਾਂ ਡਾਕਟਰ ਨੂੰ ਫ਼ੋਨ ਕਰੋ ਅਤੇ ਮਦਦ ਲਓ।
  2. ਖੁਦ ਗੱਡੀ ਚਲਾ ਕੇ ਹਸਪਤਾਲ ਪਹੁੰਚਣ ਤੋਂ ਬਚੋ।
  3. ਡਾਕਟਰ ਦੀ ਸਲਾਹ 'ਤੇ ਐਸਪਰੀਨ, ਕਲੋਪੀਡੋਗਰੇਲ ਲਓ।
  4. ਹਸਪਤਾਲ ਪਹੁੰਚ ਕੇ Trop T ਅਤੇ ECG ਦੀ ਜਾਂਚ ਕਰਵਾਓ।

ABOUT THE AUTHOR

...view details