ਹੈਦਰਾਬਾਦ: ਅੱਜ ਦੇ ਸਮੇਂ 'ਚ ਡਿਪਰੈਸ਼ਨ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸਨੂੰ ਲੋਕ ਮਾਮੂਲੀ ਸਮਝ ਕੇ ਨਜ਼ਰਅੰਦਾਜ਼ ਕਰ ਦਿੰਦੇ ਹਨ। ਮਾਨਸਿਕ ਸਿਹਤ ਨਾਲ ਜੁੜੀਆਂ ਇਨ੍ਹਾਂ ਸਮੱਸਿਆਵਾਂ 'ਚ ਵਰਕਪਲੇਸ ਡਿਪਰੈਸ਼ਨ ਵੀ ਸ਼ਾਮਲ ਹੈ। ਵਰਕਪਲੇਸ ਡਿਪਰੈਸ਼ਨ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ 'ਚ ਕੰਮ ਦਾ ਵਧਦਾ ਦਬਾਅ, ਆਫਿਸ 'ਚ ਭੇਦਭਾਵ, ਕੰਮ ਕਰਨ ਦਾ ਤਰੀਕਾ ਆਦਿ ਸ਼ਾਮਲ ਹੋ ਸਕਦੇ ਹਨ। ਡਿਪਰੈਸ਼ਨ ਇੱਕ ਗੰਭੀਰ ਸਮੱਸਿਆ ਹੈ, ਜਿਸਦਾ ਦੁਨੀਆਂ ਭਰ ਦੇ ਲੱਖਾਂ ਲੋਕ ਸਾਹਮਣਾ ਕਰ ਰਹੇ ਹਨ
ਡਿਪਰੈਸ਼ਨ ਦਾ ਇਲਾਜ ਜ਼ਰੂਰੀ: ਡਿਪਰੈਸ਼ਨ ਦਾ ਸਹੀ ਸਮੇਂ 'ਤੇ ਇਲਾਜ ਨਾ ਕੀਤਾ ਜਾਵੇ, ਤਾਂ ਇਹ ਸਮੱਸਿਆ ਜਾਨਲੇਵਾ ਵੀ ਹੋ ਸਕਦੀ ਹੈ। ਇਸ ਕਾਰਨ ਲੋਕਾਂ ਦੀ ਮਾਨਸਿਕ ਸਿਹਤ ਪ੍ਰਭਾਵਿਤ ਹੋਣ ਲੱਗਦੀ ਹੈ, ਅਜਿਹੇ ਲੋਕਾਂ ਨੂੰ ਆਪਣੀ ਜ਼ਿੰਦਗੀ ਦਾ ਕੋਈ ਉਦੇਸ਼ ਨਜ਼ਰ ਨਹੀਂ ਆਉਦਾ, ਜਿਸ ਕਾਰਨ ਉਨ੍ਹਾਂ ਦੇ ਮਨ 'ਚ ਖੁਦਖੁਸ਼ੀ ਵਰਗੇ ਵਿਚਾਰ ਆਉਣ ਲੱਗ ਜਾਂਦੇ ਹਨ। ਇਸ ਲਈ ਤੁਹਾਨੂੰ ਡਿਪਰੈਸ਼ਨ ਦੇ ਲੱਛਣਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਡਿਪਰੈਸ਼ਨ ਦੇ ਲੱਛਣ:
ਦੋਸਤਾਂ ਤੋਂ ਦੂਰੀ: ਡਿਪਰੈਸ਼ਨ ਦਾ ਸਭ ਤੋਂ ਵੱਡਾ ਲੱਛਣ ਆਪਣੇ ਦੋਸਤਾਂ ਤੋਂ ਦੂਰੀ ਬਣਾਉਣਾ ਹੈ। ਜੇਕਰ ਤੁਸੀਂ ਕਿਸੇ ਨਾਲ ਵੀ ਜਲਦੀ ਮਿਲ ਜਾਂਦੇ ਹੋ ਅਤੇ ਆਪਣੇ ਦੋਸਤਾਂ ਨਾਲ ਹਰ ਸਮੇਂ ਹੱਸਦੇ ਰਹਿੰਦੇ ਹੋ, ਪਰ ਹੁਣ ਇਨ੍ਹਾਂ ਚੀਜ਼ਾਂ ਤੋਂ ਅਚਾਨਕ ਦੂਰੀ ਬਣਾਉਣ ਲੱਗੇ ਹੋ, ਤਾਂ ਇਹ ਡਿਪਰੈਸ਼ਨ ਦਾ ਲੱਛਣ ਹੋ ਸਕਦਾ ਹੈ। ਇਸ ਕਾਰਨ ਤੁਹਾਨੂੰ ਇਕੱਲਾਪਨ ਮਹਿਸੂਸ ਹੋ ਸਕਦਾ ਹੈ।
ਸਮੇਂ 'ਤੇ ਕੰਮ ਨਾ ਕਰਨਾ: ਜੇਕਰ ਤੁਸੀਂ ਪਹਿਲਾ ਹਰ ਕੰਮ ਸਮੇਂ 'ਤੇ ਕਰਦੇ ਸੀ, ਪਰ ਹੁਣ ਤੁਸੀਂ ਹਰ ਕੰਮ ਦੇਰੀ ਨਾਲ ਕਰਦੇ ਹੋ, ਜਿਵੇਂ ਕਿ ਆਫਿਸ ਦੇਰੀ ਨਾਲ ਆਉਣਾ ਸ਼ੁਰੂ ਕਰ ਦਿੱਤਾ ਜਾਂ ਕੰਮ ਵੱਲ ਧਿਆਨ ਨਹੀਂ ਲਗਾ ਰਹੇ ਹੋ, ਤਾਂ ਇਹ ਡਿਪਰੈਸ਼ਨ ਦੇ ਸੰਕੇਤ ਹੋ ਸਕਦੇ ਹਨ।
ਬਿਨ੍ਹਾਂ ਰੁਕੇ ਕੰਮ ਕਰਨਾ: ਜੇਕਰ ਤੁਸੀਂ ਖੁਦ ਨੂੰ ਕੰਮ 'ਚ ਵਿਅਸਤ ਰੱਖਣ ਲਈ ਬ੍ਰੇਕ ਜਾਂ ਛੁਟੀ ਨਹੀਂ ਲੈ ਰਹੇ ਹੋ ਅਤੇ ਲਗਾਤਾਰ ਕੰਮ ਕਰ ਰਹੇ ਹੋ, ਤਾਂ ਇਸ ਪਿੱਛੇ ਡਿਪਰੈਸ਼ਨ ਜ਼ਿੰਮੇਵਾਰ ਹੋ ਸਕਦਾ ਹੈ
ਕੰਮ ਨੂੰ ਨਜ਼ਰਅੰਦਾਜ਼ ਕਰਨਾ: ਜੇਕਰ ਤੁਸੀਂ ਹਰ ਕੰਮ ਨੂੰ ਨਜ਼ਰਅੰਦਾਜ਼ ਕਰਦੇ ਹੋ, ਕੰਮ ਵੱਲ ਦਿਲਚਸਪੀ ਘੱਟ ਲੈ ਰਹੇ ਹੋ ਅਤੇ ਹੋਰਨਾਂ ਕੰਮਾਂ ਵੱਲ ਸਮੇਂ ਖਰਾਬ ਕਰ ਰਹੇ ਹੋ, ਤਾਂ ਤੁਸੀਂ ਡਿਪਰੈਸ਼ਨ ਦਾ ਸ਼ਿਕਾਰ ਹੋ ਸਕਦੇ ਹੋ।