ਹੈਦਰਾਬਾਦ: ਸਿਗਰਟ ਪੀਣਾ ਸਿਹਤ ਲਈ ਹਾਨੀਕਾਰਕ ਹੁੰਦਾ ਹੈ। ਕਈ ਲੋਕ ਚਾਹ ਕੇ ਵੀ ਇਸ ਆਦਤ ਨੂੰ ਛੱਡ ਨਹੀਂ ਪਾਉਦੇ, ਕਿਉਕਿ ਲੋਕਾਂ ਦੇ ਮਨਾਂ 'ਚ ਸਿਗਰਟ ਨਾਲ ਜੁੜੇ ਕਈ ਮਿੱਥ ਹੁੰਦੇ ਹਨ, ਜਿਸਨੂੰ ਉਹ ਸੱਚ ਮੰਨ ਲੈਂਦੇ ਹਨ। ਇਸ ਲਈ ਅਜਿਹੇ ਲੋਕਾਂ ਦਾ ਸਿਗਰਟ ਨਾਲ ਜੁੜੀ ਸੱਚਾਈ ਬਾਰੇ ਜਾਣਨਾ ਬਹੁਤ ਜ਼ਰੂਰੀ ਹੈ, ਤਾਂਕਿ ਸਿਗਰਟ ਨੂੰ ਛੱਡ ਕੇ ਲੋਕ ਆਪਣੇ ਸਿਹਤ ਦਾ ਧਿਆਨ ਰੱਖ ਸਕਣ।
ਸਿਗਰਟ ਪੀਣ ਨਾਲ ਜੁੜੇ ਮਿੱਥ ਅਤੇ ਸੱਚਾਈ:
ਮਿੱਥ:ਸਿਗਰਟ ਛੱਡਣ ਨਾਲ ਡਿਪ੍ਰੈਸ਼ਨ ਹੋ ਸਕਦਾ ਹੈ।
ਸੱਚ: ਇਹ ਸੱਚ ਨਹੀਂ ਹੈ ਕਿ ਸਿਗਰਟ ਛੱਡਣ ਨਾਲ ਤੁਸੀਂ ਡਿਪ੍ਰੈਸ਼ਨ 'ਚ ਚੱਲੇ ਜਾਓਗੇ। ਦਰਅਸਲ, ਜਦੋ ਤੁਸੀਂ ਸਿਗਰਟ ਪੀਂਦੇ ਹੋ, ਤਾਂ ਸਰੀਰ 'ਚ ਨਿਕੋਟੀਨ ਦੀ ਮਾਤਰਾ ਵੱਧ ਜਾਂਦੀ ਹੈ। ਜਦੋ ਤੁਸੀਂ ਸਿਗਰਟ ਨੂੰ ਛੱਡਦੇ ਹੋ, ਤਾਂ ਨਿਕੋਟੀਨ ਦੀ ਮਾਤਰਾ ਘੱਟ ਹੋਣ ਨਾਲ ਥਕਾਵਟ, ਕਿਸੇ ਕੰਮ 'ਚ ਮਨ ਨਾ ਲੱਗਣਾ ਵਰਗੇ ਲੱਛਣ ਮਹਿਸੂਸ ਹੋ ਸਕਦੇ ਹਨ। ਪਰ ਸਿਗਰਟ ਛੱਡਣ ਨਾਲ ਤੁਹਾਡੀ ਮਾਨਸਿਕ ਸਿਹਤ ਵਧੀਆਂ ਹੋ ਜਾਂਦੀ ਹੈ ਅਤੇ ਤੁਸੀਂ ਦਿਮਾਗੀ ਤੌਰ 'ਤੇ ਹੋਰ ਮਜ਼ਬੂਤ ਹੋ ਜਾਂਦੇ ਹੋ।
ਮਿੱਥ:ਸਿਗਰਟ ਛੱਡਣ ਨਾਲ ਕੰਮ ਅਤੇ ਰਚਨਾਤਮਕਤਾ ਘੱਟ ਜਾਂਦੀ ਹੈ।
ਸੱਚ: ਅਜਿਹਾ ਨਹੀਂ ਹੈ ਕਿ ਸਿਗਰਟ ਛੱਡਣ ਨਾਲ ਕੰਮ ਕਰਨ ਦੀ ਸਮਰੱਥਾ ਘੱਟ ਹੋ ਜਾਂਦੀ ਹੈ, ਸਗੋ ਤੁਸੀਂ ਕੰਮ ਕਰਨ ਦੇ ਵਿਚਕਾਰ ਸਿਗਰਟ ਪੀਣ ਲਈ ਨਹੀਂ ਉੱਠੋਗੇ। ਕੰਮ ਨੂੰ ਪੂਰੇ ਧਿਆਨ ਨਾਲ ਕਰ ਸਕੋਗੇ ਅਤੇ ਰਚਨਾਤਮਕਤਾ ਹੋਰ ਵੀ ਵਧੇਗੀ।
ਮਿੱਥ: ਸਿਗਰਟ ਛੱਡਣ ਨਾਲ ਨੀਂਦ ਬਹੁਤ ਜ਼ਿਆਦਾ ਜਾਂ ਘੱਟ ਆਵੇਗੀ।