ਹੈਦਰਾਬਾਦ: ਅੱਜ ਦੇ ਸਮੇਂ ਵਿੱਚ ਲੋਕ ਇੰਨੇ ਤਣਾਅ ਵਿੱਚ ਰਹਿੰਦੇ ਹਨ ਕਿ ਜੇਕਰ ਉਨ੍ਹਾਂ ਨੂੰ ਪੁੱਛਿਆ ਜਾਵੇ ਕਿ ਉਹ ਆਖਰੀ ਵਾਰ ਕਦੋਂ ਹੱਸੇ ਸਨ, ਤਾਂ ਬਹੁਤ ਸਾਰੇ ਲੋਕਾਂ ਨੂੰ ਯਾਦ ਵੀ ਨਹੀਂ ਹੋਵੇਗਾ। ਹਾਲਾਂਕਿ, ਹੱਸਣ ਲਈ ਕੋਈ ਪੈਸਾ ਖਰਚਣ ਦੀ ਜ਼ਰੂਰਤ ਨਹੀਂ ਹੈ, ਪਰ ਜੀਵਨ ਸ਼ੈਲੀ ਅਤੇ ਕੰਮ ਵਿੱਚ ਸੰਤੁਲਨ ਬਣਾਈ ਰੱਖਣ ਦੇ ਦੌਰਾਨ ਅਸੀਂ ਇੰਨੇ ਤਣਾਅ ਵਿੱਚ ਆ ਜਾਂਦੇ ਹਾਂ ਕਿ ਅਸੀਂ ਇੱਕ ਦੂਜੇ ਨਾਲ ਹੱਸਣਾ ਭੁੱਲ ਜਾਂਦੇ ਹਾਂ। ਇਸ ਲਈ ਸਾਡੇ ਰੋਜ਼ਾਨਾ ਜੀਵਨ ਵਿੱਚ ਹਾਸੇ ਦੀ ਮਹੱਤਤਾ ਨੂੰ ਦੱਸਣ ਲਈ ਵਿਸ਼ਵ ਹਾਸਾ ਦਿਵਸ ਮਨਾਇਆ ਜਾਂਦਾ ਹੈ।
ਵਿਸ਼ਵ ਹਾਸਾ ਦਿਵਸ ਦਾ ਇਤਿਹਾਸ: ਵਿਸ਼ਵ ਹਾਸਾ ਦਿਵਸ ਦੀ ਸ਼ੁਰੂਆਤ ਸਾਲ 1998 'ਚ ਹੋਈ ਸੀ। ਇਸ ਦਿਨ ਨੂੰ ਲਾਗੂ ਕਰਨ ਦਾ ਸਿਹਰਾ ਹਸਯ ਯੋਗ ਅੰਦੋਲਨ ਦੇ ਸੰਸਥਾਪਕ ਡਾ: ਮਦਨ ਕਟਾਰੀਆ ਨੂੰ ਜਾਂਦਾ ਹੈ। ਉਨ੍ਹਾਂ ਨੇ 11 ਜਨਵਰੀ 1998 ਨੂੰ ਮੁੰਬਈ ਵਿੱਚ ਪਹਿਲੀ ਵਾਰ ਵਿਸ਼ਵ ਹਾਸਰਸ ਦਿਵਸ ਮਨਾਇਆ ਸੀ। ਇਸ ਦਿਨ ਦਾ ਮੁੱਖ ਉਦੇਸ਼ ਸਮਾਜ 'ਚ ਵੱਧਦੇ ਤਣਾਅ ਨੂੰ ਘੱਟ ਕਰਨਾ ਅਤੇ ਲੋਕਾਂ ਨੂੰ ਖੁਸ਼ਹਾਲ ਜ਼ਿੰਦਗੀ ਜਿਊਣ ਦਾ ਤਰੀਕਾ ਸਿਖਾਉਣਾ ਹੈ।