ਹੈਦਰਾਬਾਦ: ਦਿਨਭਰ ਕੰਮ ਕਰਨ ਤੋਂ ਬਾਅਦ ਥਕਾਵਟ ਮਹਿਸੂਸ ਹੋਣਾ ਆਮ ਗੱਲ੍ਹ ਹੈ, ਪਰ ਕੁਝ ਲੋਕਾਂ ਨੂੰ ਹਰ ਸਮੇਂ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਨ੍ਹਾਂ ਕਾਰਨਾਂ ਨੂੰ ਨਜ਼ਰਅੰਦਾਜ਼ ਕਰਨ ਨਾਲ ਤੁਸੀਂ ਹੋਰ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਸਕਦੇ ਹੋ। ਇਸ ਲਈ ਖੁਦ ਨੂੰ ਬਿਮਾਰੀਆਂ ਤੋਂ ਬਚਾਉਣ ਲਈ ਤੁਹਾਨੂੰ ਹਰ ਸਮੇਂ ਥਕਾਵਟ ਮਹਿਸੂਸ ਹੋਣ ਪਿੱਛੇ ਜ਼ਿੰਮੇਵਾਰ ਕਾਰਨਾਂ ਬਾਰੇ ਪਤਾ ਹੋਣਾ ਚਾਹੀਦਾ ਹੈ।
ਹਰ ਸਮੇਂ ਥਕਾਵਟ ਮਹਿਸੂਸ ਹੋਣ ਪਿੱਛੇ ਜ਼ਿੰਮੇਵਾਰ ਕਾਰਨ:
ਨੀਂਦ ਦੀ ਕਮੀ: ਨੀਂਦ ਜਾਂ ਚੰਗੀ ਨੀਂਦ ਨਾ ਆਉਣ ਨਾਲ ਸਰੀਰਕ, ਮਾਨਸਿਕ ਰੋਗ ਅਤੇ ਇਮਿਊਨ ਸਿਸਟਮ ਕਮਜ਼ੋਰ ਹੋ ਜਾਂਦਾ ਹੈ, ਜਿਸ ਨਾਲ ਥਕਾਵਟ ਅਤੇ ਹੋਰ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ। ਵਿਅਕਤੀ ਕਿਸੇ ਵੀ ਕੰਮ 'ਤੇ ਧਿਆਨ ਨਹੀਂ ਦੇ ਪਾਉਂਦਾ ਹੈ ਅਤੇ ਘੱਟ ਨੀਂਦ ਕਾਰਨ ਮਾਨਸਿਕ ਥਕਾਵਟ ਹੁੰਦੀ ਹੈ, ਜਿਸ ਦਾ ਅਸਰ ਰੋਜ਼ਾਨਾ ਦੀ ਰੁਟੀਨ 'ਤੇ ਪੈਂਦਾ ਹੈ।
ਥਾਇਰਾਈਡ: ਹਰ ਸਮੇਂ ਥਕਾਵਟ ਮਹਿਸੂਸ ਕਰਨਾ ਥਾਇਰਾਈਡ ਦਾ ਵੀ ਲੱਛਣ ਹੋ ਸਕਦਾ ਹੈ। ਇਸ ਲਈ ਜੇਕਰ ਤੁਹਾਨੂੰ ਹਰ ਸਮੇਂ ਥਕਾਵਟ ਮਹਿਸੂਸ ਹੁੰਦੀ ਹੈ, ਤਾਂ ਡਾਕਟਰ ਨਾਲ ਜ਼ਰੂਰ ਸੰਪਰਕ ਕਰੋ।
ਹੈਲਦੀ ਡਾਈਟ ਨਾ ਲੈਣਾ: ਜੇਕਰ ਤੁਸੀਂ ਸਹੀ ਡਾਈਟ ਨਹੀਂ ਲੈਂਦੇ ਹੋ, ਤਾਂ ਤੁਹਾਡੇ ਸਰੀਰ 'ਚ ਜ਼ਰੂਰੀ ਪੋਸ਼ਣ ਅਤੇ ਊਰਜਾ ਦੀ ਕਮੀ ਹੋ ਸਕਦੀ ਹੈ, ਜਿਸ ਕਾਰਨ ਤੁਸੀਂ ਥਕਾਵਟ ਮਹਿਸੂਸ ਕਰਦੇ ਹੋ।
ਡਾਇਬੀਟੀਜ਼: ਡਾਇਬੀਟੀਜ਼ ਵੀ ਥਕਾਵਟ ਦਾ ਕਾਰਨ ਹੋ ਸਕਦਾ ਹੈ। ਦਰਅਸਲ, ਸ਼ੂਗਰ ਦੌਰਾਨ ਖੂਨ ਵਿੱਚ ਸ਼ੂਗਰ ਦਾ ਪੱਧਰ ਵੱਧ ਜਾਂਦਾ ਹੈ, ਜਿਸ ਕਾਰਨ ਸਰੀਰ ਦੇ ਸੈੱਲਾਂ ਨੂੰ ਸ਼ੂਗਰ ਦੀ ਵਰਤੋਂ ਕਰਨ ਲਈ ਵਧੇਰੇ ਕੋਸ਼ਿਸ਼ ਕਰਨੀ ਪੈਂਦੀ ਹੈ। ਇਹ ਬਹੁਤ ਜ਼ਿਆਦਾ ਥਕਾਵਟ ਦਾ ਕਾਰਨ ਬਣ ਸਕਦਾ ਹੈ।
ਪਾਣੀ ਜ਼ਿਆਦਾ ਪੀਓ: ਜੋ ਲੋਕ ਘੱਟ ਪਾਣੀ ਪੀਂਦੇ ਹਨ, ਉਨ੍ਹਾਂ ਦਾ ਐਨਰਜੀ ਲੈਵਲ ਡੀਹਾਈਡ੍ਰੇਸ਼ਨ ਕਾਰਨ ਹੇਠਾਂ ਰਹਿੰਦਾ ਹੈ। ਅਜਿਹੇ 'ਚ ਸਿਹਤਮੰਦ ਖੁਰਾਕ ਆਪਣਾ ਪੂਰਾ ਅਸਰ ਨਹੀਂ ਦਿਖਾ ਪਾਉਂਦੀ। ਇਸ ਲਈ ਪਾਣੀ ਦੀ ਪੂਰੀ ਮਾਤਰਾ ਲਓ। ਹਰ ਰੋਜ਼ 8 ਤੋਂ 10 ਗਲਾਸ ਪਾਣੀ ਪੀਓ।
ਆਇਰਨ ਦੀ ਕਮੀ: ਜੇਕਰ ਤੁਸੀਂ ਲੋੜੀਂਦੀ ਮਾਤਰਾ ਵਿਚ ਪਾਣੀ ਪੀਂਦੇ ਹੋ ਅਤੇ ਸਿਹਤਮੰਦ ਖੁਰਾਕ ਲੈਂਦੇ ਹੋ, ਪਰ ਫਿਰ ਵੀ ਸਰੀਰ ਹਰ ਸਮੇਂ ਟੁੱਟਿਆ ਰਹਿੰਦਾ ਹੈ, ਤਾਂ ਇਸ ਦਾ ਕਾਰਨ ਸਰੀਰ ਵਿੱਚ ਆਇਰਨ ਦੀ ਕਮੀ ਹੋ ਸਕਦੀ ਹੈ। ਇਸ ਕਮੀ ਨੂੰ ਪਛਾਣਨ ਦਾ ਇੱਕ ਹੋਰ ਤਰੀਕਾ ਹੈ। ਥਕਾਵਟ ਦੇ ਨਾਲ-ਨਾਲ ਬਹੁਤ ਜ਼ਿਆਦਾ ਗੁੱਸਾ ਆਉਂਦਾ ਹੈ, ਲੱਤਾਂ ਵਿੱਚ ਦਰਦ ਹੋ ਸਕਦਾ ਹੈ ਅਤੇ ਮੂਡ ਹਰ ਸਮੇਂ ਖ਼ਰਾਬ ਰਹਿੰਦਾ ਹੈ। ਇਸ ਤੋਂ ਇਲਾਵਾ, ਚਿੰਤਾ ਅਤੇ ਤਣਾਅ ਵੀ ਥਕਾਵਟ ਦਾ ਕਾਰਨ ਬਣ ਸਕਦਾ ਹੈ। ਇਸ ਲਈ ਸਹੀ ਜੀਵਨਸ਼ੈਲੀ ਨੂੰ ਅਪਣਾਓ।