ਹੈਦਰਾਬਾਦ: ਸੁੰਦਰ ਅਤੇ ਮਜ਼ਬੂਤ ਵਾਲ ਹਰ ਕੋਈ ਪਾਉਣਾ ਚਾਹੁੰਦਾ ਹੈ, ਪਰ ਗਲਤ ਜੀਵਨਸ਼ੈਲੀ ਕਰਕੇ ਵਾਲ ਆਸਾਨੀ ਨਾਲ ਝੜਨ ਲੱਗਦੇ ਹਨ। ਵਾਲਾਂ ਨੂੰ ਸਿਹਤਮੰਦ ਰੱਖਣ ਲਈ ਕਿਸੇ ਕਰੀਮ ਦੀ ਵਰਤੋਂ ਕਰਨਾ ਕਾਫ਼ੀ ਨਹੀਂ ਹੈ। ਵਾਲਾਂ ਦੀ ਸਿਹਤ ਨੂੰ ਸੁਧਾਰਨ ਲਈ ਵਾਲ ਦਾ ਜੜ੍ਹਾਂ ਤੋਂ ਮਜ਼ਬੂਤ ਹੋਣਾ ਜ਼ਰੂਰੀ ਹੈ। ਇਸ ਲਈ ਰੋਜ਼ਾਨਾ ਚੰਗੀ ਕੁਆਲਿਟੀ ਵਾਲੇ ਤੇਲ ਨਾਲ ਮਾਲਿਸ਼ ਕਰਕੇ ਵਾਲ ਸੁੰਦਰ ਅਤੇ ਮਜ਼ਬੂਤ ਬਣਾਏ ਜਾ ਸਕਦੇ ਹਨ।
ਮਜ਼ਬੂਤ ਵਾਲਾਂ ਲਈ ਤੇਲ:
ਰੋਜ਼ਮੇਰੀ ਆਇਲ: ਜੇਕਰ ਤੁਸੀਂ ਸੰਘਣੇ ਵਾਲ ਪਾਉਣਾ ਚਾਹੁੰਦੇ ਹੋ, ਤਾਂ ਰੋਜ਼ਮੇਰੀ ਆਇਲ ਤੁਹਾਡੇ ਲਈ ਸਹੀ ਵਿਕਲਪ ਹੋ ਸਕਦਾ ਹੈ। ਇਸ ਤੇਲ ਨਾਲ ਸੈੱਲਾਂ ਦੇ ਉਤਪਾਦਨ ਨੂੰ ਸੁਧਾਰਨ ਵਿੱਚ ਬਹੁਤ ਮਦਦ ਮਿਲਦੀ ਹੈ ਅਤੇ ਵਾਲ ਮਜ਼ਬੂਤ ਹੁੰਦੇ ਹਨ।
ਲੈਵੇਂਡਰ ਆਇਲ:ਲੈਵੇਂਡਰ ਆਇਲ ਨਾਲ ਸਿਰ ਦੀ ਮਾਲਿਸ਼ ਕਰਕੇ ਵਾਲਾਂ ਨੂੰ ਮਜ਼ਬੂਤ ਬਣਾਇਆ ਜਾ ਸਕਦਾ ਹੈ। ਇਹ ਤੇਲ ਸੈੱਲ ਦੇ ਉਤਪਾਦਨ ਨੂੰ ਵਧਾਉਂਦਾ ਹੈ ਅਤੇ ਤਣਾਅ ਨੂੰ ਘਟਾਉਂਦਾ ਹੈ। ਲੈਵੇਂਡਰ ਆਇਲ 'ਚ ਐਂਟੀ-ਮਾਈਕ੍ਰੋਬਾਇਲ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਂਦੇ ਹਨ, ਜੋ ਵਾਲਾਂ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦੇ ਹਨ।