ਹੈਦਰਾਬਾਦ: ਘਰ, ਆਫ਼ਿਸ ਜਾਂ ਮਾਲ 'ਚ ਬਣੀਆਂ ਲਿਫ਼ਟਾਂ ਲੋਕਾਂ ਦੀਆਂ ਸੁਵਿਧਾਵਾਂ ਲਈ ਬਣਾਈਆਂ ਗਈਆਂ ਹਨ। ਪਰ ਕਈ ਲੋਕਾਂ ਨੂੰ ਲਿਫ਼ਟ ਦੀ ਸਹੀ ਤਰੀਕੇ ਨਾਲ ਵਰਤੋ ਕਰਨੀ ਨਹੀਂ ਆਉਦੀ, ਜਿਸ ਕਾਰਨ ਆਵਾਜਾਈ ਅਤੇ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਹੁੰਦੀ ਹੈ। ਇਸ ਲਈ ਤੁਹਾਨੂੰ ਲਿਫ਼ਟ ਦੀ ਸਹੀ ਵਰਤੋ ਬਾਰੇ ਜਾਣ ਲੈਣਾ ਚਾਹੀਦਾ ਹੈ, ਤਾਂਕਿ ਤੁਹਾਡੇ ਕਰਕੇ ਹੋਰਨਾਂ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਅਸੁਵਿਧਾ ਦਾ ਸਾਹਮਣਾ ਨਾ ਕਰਨਾ ਪਵੇ।
ਲਿਫ਼ਟ ਦੀ ਵਰਤੋ ਕਰਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖੋ ਧਿਆਨ:
ਜਲਦੀ ਨਾ ਕਰੋ: ਲਿਫ਼ਟ ਅੰਦਰ ਜਾਂਦੇ ਸਮੇਂ ਜਲਦੀ ਨਾ ਕਰੋ। ਅਜਿਹਾ ਕਰਨ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਹੋ ਸਕਦੀ ਹੈ। ਇਸ ਲਈ ਹਮੇਸ਼ਾ ਆਰਾਮ ਨਾਲ ਲਿਫ਼ਟ ਦੇ ਅੰਦਰ ਜਾਓ ਅਤੇ ਬਾਹਰ ਨਿਕਲੋ।
ਬੱਚਿਆਂ ਦਾ ਧਿਆਨ ਰੱਖੋ:ਜੇਕਰ ਤੁਹਾਡੇ ਨਾਲ ਬੱਚਾ ਹੈ, ਤਾਂ ਲਿਫ਼ਟ 'ਚ ਜਾਂਦੇ ਅਤੇ ਬਾਹਰ ਨਿਕਲਦੇ ਸਮੇਂ ਉਨ੍ਹਾਂ ਦਾ ਹੱਥ ਫੜ੍ਹ ਕੇ ਰੱਖੋ, ਤਾਂਕਿ ਬੱਚਾ ਲਿਫ਼ਟ 'ਚ ਕੋਈ ਸ਼ਰਾਰਤ ਨਾ ਕਰ ਸਕੇ।
ਆਪਣੇ ਕੱਪੜਿਆਂ ਦਾ ਧਿਆਨ ਰੱਖੋ: ਲਿਫ਼ਟ 'ਚ ਆਉਦੇ-ਜਾਂਦੇ ਸਮੇਂ ਆਪਣੇ ਕੱਪੜੇ, ਸਕਾਰਫ਼ ਅਤੇ ਸਾੜੀ ਦਾ ਧਿਆਨ ਰੱਖੋ, ਨਹੀਂ ਤਾਂ ਤੁਹਾਡਾ ਕੋਈ ਵੀ ਕੱਪੜਾ ਲਿਫ਼ਟ 'ਚ ਫਸ ਸਕਦਾ ਹੈ।
ਲਿਫ਼ਟ ਦੇ ਬਟਨਾਂ ਦਾ ਧਿਆਨ ਰੱਖੋ: ਜਦੋ ਵੀ ਤੁਸੀਂ ਲਿਫ਼ਟ 'ਚ ਜਾਂਦੇ ਹੋ, ਤਾਂ ਉਸਦਾ ਬਟਨ ਜ਼ਿਆਦਾ ਸਮੇਂ ਤੱਕ ਦਬਾ ਕੇ ਨਾ ਰੱਖੋ। ਤੁਹਾਨੂੰ ਅਜਿਹਾ ਕਰਦੇ ਦੇਖ ਬੱਚੇ ਵੀ ਅਜਿਹਾ ਕਰ ਸਕਦੇ ਹਨ। ਇਸ ਨਾਲ ਹੋਰਨਾਂ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ।