ਹੈਦਰਾਬਾਦ: ਫਿਣਸੀ ਇੱਕ ਅਜਿਹੀ ਸਮੱਸਿਆ ਹੈ ਜੋ ਬਹੁਤ ਸਾਰੇ ਲੋਕਾਂ ਨੂੰ ਪਰੇਸ਼ਾਨ ਕਰਦੀ ਹੈ। ਪਰ ਇਹ ਸਮੱਸਿਆ ਹਰ ਵਿਅਕਤੀ ਵਿੱਚ ਵੱਖਰੀ ਹੋ ਸਕਦੀ ਹੈ। ਇਸ ਸਮੱਸਿਆ ਕਾਰਨ ਸਾਰੇ ਚਿਹਰੇ ਦੀ ਸੁੰਦਰਤਾਂ ਖਰਾਬ ਹੋ ਜਾਂਦੀ ਹੈ। ਇਸ ਤੋਂ ਰਾਹਤ ਪਾਉਣ ਲਈ ਬਹੁਤ ਸਾਰੇ ਲੋਕ ਫੇਸ ਮਾਸਕ, ਕਰੀਮ ਅਤੇ ਹੋਰ ਟਿਪਸ ਅਪਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਕੁਝ ਲੋਕ ਦਵਾਈਆਂ ਦੀ ਵਰਤੋਂ ਵੀ ਕਰਦੇ ਹਨ। ਇਸ ਤਰ੍ਹਾਂ ਕਰਨ ਨਾਲ ਸਮੱਸਿਆ ਹੋਰ ਵੀ ਵੱਧ ਸਕਦੀ ਹੈ। ਇਸ ਲਈ ਤੁਸੀਂ ਕੁਝ ਟਿਪਸ ਅਪਣਾ ਕੇ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
ਇਨ੍ਹਾਂ ਲੋਕਾਂ ਨੂੰ ਫਿਣਸੀਆਂ ਦੀ ਸਮੱਸਿਆ ਦਾ ਜ਼ਿਆਦਾ ਖਤਰਾ:ਤੇਲਯੁਕਤ ਚਮੜੀ ਵਾਲੇ ਲੋਕਾਂ ਵਿੱਚ ਫਿਣਸੀ ਵਧੇਰੇ ਆਮ ਹੁੰਦੀ ਹੈ। ਦਿਨ ਵਿੱਚ ਦੋ ਵਾਰ ਆਪਣੇ ਚਿਹਰੇ ਨੂੰ ਧੋਣ ਨਾਲ ਚਮੜੀ ਤੋਂ ਤੇਲ, ਗੰਦਗੀ ਅਤੇ ਡੈੱਡ ਸਕਿਨ ਸੈੱਲਸ ਨਿਕਲ ਜਾਂਦੇ ਹਨ। ਇਸ ਨਾਲ ਫਿਣਸੀਆਂ ਨੂੰ ਰੋਕਣ ਵਿੱਚ ਵੀ ਮਦਦ ਮਿਲ ਸਕਦੀ ਹੈ। ਜਿਹੜੇ ਲੋਕ ਦਿਨ ਵਿੱਚ ਦੋ ਵਾਰ ਆਪਣਾ ਚਿਹਰਾ ਧੋਦੇ ਹਨ, ਉਨ੍ਹਾਂ ਵਿੱਚ ਫਿਣਸੀਆਂ ਦੀ ਸਮੱਸਿਆ ਘੱਟ ਦੇਖੀ ਜਾਂਦੀ ਹੈ। ਜੇ ਤੁਸੀਂ ਫਿਣਸੀਆਂ ਤੋਂ ਛੁਟਕਾਰਾ ਪਾਉਣਾ ਚਾਹੁੰਦੇ ਹੋ, ਤਾਂ ਤੁਹਾਨੂੰ ਆਪਣੀ ਖੁਰਾਕ ਨੂੰ ਬਦਲਣ ਦੀ ਵੀ ਜ਼ਰੂਰਤ ਹੈ।
ਫਿਣਸੀਆਂ ਤੋਂ ਛੁਟਕਾਰਾ ਪਾਉਣ ਦੇ ਤਰੀਕੇ:
- ਬਹੁਤ ਸਾਰੇ ਲੋਕ ਜ਼ਿਆਦਾ ਕਠੋਰ ਸਾਬਣ ਦੀ ਵਰਤੋਂ ਕਰਦੇ ਹਨ, ਪਰ ਮਾਹਰ ਕਹਿੰਦੇ ਹਨ ਕਿ ਕਠੋਰ ਸਾਬਣ ਫਿਣਸੀਆਂ ਦਾ ਕਾਰਨ ਬਣ ਸਕਦਾ ਹੈ। ਇਸ ਲਈ ਨਰਮ ਸਾਬਣ ਦੇ ਨਾਲ ਨਰਮ ਤੌਲੀਏ ਦੀ ਵਰਤੋਂ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਕੁਝ ਲੋਕ ਆਪਣੇ ਗੰਦੇ ਹੱਥਾਂ ਨਾਲ ਹੀ ਚਿਹਰੇ ਨੂੰ ਛੂੰਹਦੇ ਰਹਿੰਦੇ ਹਨ। ਅਜਿਹਾ ਕਰਨ ਨਾਲ ਫਿਣਸੀਆਂ ਦੀ ਸਮੱਸਿਆ ਵੱਧ ਸਕਦੀ ਹੈ, ਕਿਉਂਕਿ ਸਾਡੇ ਹੱਥਾਂ ਤੋਂ ਬੈਕਟੀਰੀਆ ਚਿਹਰੇ ਤੱਕ ਪਹੁੰਚ ਸਕਦੇ ਹਨ। ਇਸ ਲਈ ਆਪਣੇ ਹੱਥਾਂ ਨੂੰ ਸਾਫ਼ ਰੱਖੋ ਅਤੇ ਚਿਹਰੇ ਨੂੰ ਵਾਰ-ਵਾਰ ਛੂਹਣ ਤੋਂ ਬਚੋ।
- ਕੁੜੀਆਂ ਨੂੰ ਮੇਕਅੱਪ ਕਰਦੇ ਸਮੇਂ ਖਾਸ ਧਿਆਨ ਰੱਖਣਾ ਚਾਹੀਦਾ ਹੈ। ਫਿਣਸੀਆਂ ਹੋਣ 'ਤੇ ਫਾਊਂਡੇਸ਼ਨ ਅਤੇ ਪਾਊਡਰ ਨਾ ਲਗਾਓ। ਜੇਕਰ ਤੁਸੀਂ ਮੇਕਅੱਪ ਲਗਾਇਆ ਹੈ, ਤਾਂ ਰਾਤ ਨੂੰ ਇਸ ਨੂੰ ਪੂਰੀ ਤਰ੍ਹਾਂ ਸਾਫ਼ ਕਰਨ ਦੀ ਸਲਾਹ ਦਿੱਤੀ ਜਾਂਦੀ ਹੈ।
- ਕਈ ਲੋਕ ਨਹਾਉਣ ਤੋਂ ਪਹਿਲਾਂ ਆਪਣੇ ਸਿਰ ਦੀ ਚਮੜੀ 'ਤੇ ਤੇਲ ਲਗਾਉਂਦੇ ਹਨ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਦੇ ਨਾ ਕਰੋ। ਜੇਕਰ ਤੁਸੀਂ ਨਹਾਉਣ ਤੋਂ ਪਹਿਲਾਂ ਤੇਲ ਲਗਾਉਂਦੇ ਹੋ, ਤਾਂ ਇਹ ਤੇਲ ਚਿਹਰੇ 'ਤੇ ਫੈਲ ਜਾਂਦਾ ਹੈ ਅਤੇ ਚਮੜੀ ਦੇ ਪੋਰਸ ਨੂੰ ਬੰਦ ਕਰ ਦਿੰਦਾ ਹੈ, ਜਿਸ ਨਾਲ ਫਿਣਸੀਆਂ ਹੋ ਸਕਦੀਆਂ ਹਨ।
- ਖਾਣ-ਪੀਣ ਦੇ ਮਾਮਲੇ 'ਚ ਵੀ ਧਿਆਨ ਰੱਖਣਾ ਜ਼ਰੂਰੀ ਹੈ। ਚਰਬੀ ਵਾਲੇ ਭੋਜਨਾਂ ਨੂੰ ਘੱਟ ਅਤੇ ਵਧੇਰੇ ਤਾਜ਼ੀਆਂ ਸਬਜ਼ੀਆਂ ਅਤੇ ਫਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਮਿਠਾਈਆਂ ਖਾਣ ਤੋਂ ਵੀ ਪਰਹੇਜ਼ ਕਰੋ।
ਨੋਟ: ਇੱਥੇ ਤੁਹਾਨੂੰ ਦਿੱਤੀ ਗਈ ਸਾਰੀ ਸਿਹਤ ਜਾਣਕਾਰੀ ਅਤੇ ਸੁਝਾਅ ਸਿਰਫ਼ ਤੁਹਾਡੀ ਸਮਝ ਲਈ ਹਨ। ਇਨ੍ਹਾਂ ਦੀ ਪਾਲਣਾ ਕਰਨ ਤੋਂ ਪਹਿਲਾਂ ਆਪਣੇ ਨਿੱਜੀ ਡਾਕਟਰ ਦੀ ਸਲਾਹ ਜ਼ਰੂਰ ਲਓ।