ਹੈਦਰਾਬਾਦ: ਇਸ ਸਾਲ 25 ਮਾਰਚ ਨੂੰ ਹੋਲੀ ਦਾ ਤਿਉਹਾਰ ਮਨਾਇਆ ਜਾ ਰਿਹਾ ਹੈ। ਇਸ ਦਿਨ ਦੀਆਂ ਤਿਆਰੀਆਂ ਲੋਕਾਂ ਨੇ ਸ਼ੁਰੂ ਕਰ ਦਿੱਤੀਆ ਹਨ। ਇਸ ਦਿਨ ਘਰਾਂ 'ਚ ਲੋਕ ਕਈ ਤਰ੍ਹਾਂ ਦੇ ਪਕਵਾਨ ਬਣਾਉਦੇ ਹਨ ਅਤੇ ਕਈ ਲੋਕ ਭੰਗ ਦਾ ਨਸ਼ਾ ਵੀ ਕਰਦੇ ਹਨ। ਜੇਕਰ ਗਲਤੀ ਨਾਲ ਭੰਗ ਪੀਣ ਤੋਂ ਬਾਅਦ ਮਿੱਠਾ ਖਾ ਲਿਆ ਜਾਵੇ, ਤਾਂ ਇਹ ਨਸ਼ਾ ਤੇਜ਼ੀ ਨਾਲ ਚੜ੍ਹ ਜਾਂਦਾ ਹੈ ਅਤੇ ਦੋ ਤੋਂ ਤਿੰਨ ਦਿਨ ਤੱਕ ਰਹਿੰਦਾ ਹੈ। ਇਸ ਨਾਲ ਸਿਰਦਰਦ, ਥਕਾਵਟ ਅਤੇ ਨੀਂਦ ਆਉਦੀ ਰਹਿੰਦੀ ਹੈ। ਭੰਗ ਦੇ ਨਸ਼ੇ ਨੂੰ ਉਤਾਰਨ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਭੰਗ ਦਾ ਨਸ਼ਾਂ ਉਤਾਰਨ ਦੇ ਉਪਾਅ:
ਨਿੰਬੂ: ਨਿੰਬੂ ਭੰਗ ਦੇ ਨਸ਼ੇ ਨੂੰ ਉਤਾਰਨ 'ਚ ਮਦਦਗਾਰ ਹੋ ਸਕਦਾ ਹੈ। ਸਿਰਫ਼ ਨਿੰਬੂ ਹੀ ਨਹੀਂ, ਤੁਸੀਂ ਖੱਟੇ ਫ਼ਲ ਜਿਵੇਂ ਕਿ ਸੰਤਰਾ ਅਤੇ ਮੌਸਮੀ ਦਾ ਇਸਤੇਮਾਲ ਵੀ ਕਰ ਸਕਦੇ ਹੋ। ਨਿੰਬੂ ਨੂੰ ਚੱਟ ਕੇ ਜਾਂ ਕੋਸੇ ਪਾਣੀ ਨਾਲ ਮਿਲਾ ਕੇ ਪੀਣਾ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਭੰਗ ਦਾ ਨਸ਼ਾ ਉਤਾਰਨ 'ਚ ਮਦਦ ਮਿਲੇਗੀ।