ਹੈਦਰਾਬਾਦ: ਨਿੰਬੂ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਗਰਮੀਆਂ ਦੇ ਮੌਸਮ 'ਚ ਗਰਮੀ ਤੋਂ ਰਾਹਤ ਪਾਉਣ ਲਈ ਨਿੰਬੂ ਪਾਣੀ ਬਣਾ ਕੇ ਪੀਂਦੇ ਹਨ। ਨਿਬੂ ਦੀ ਵਰਤੋ ਕਰਨ ਤੋਂ ਬਾਅਦ ਲੋਕ ਇਸਨੂੰ ਸੁੱਟ ਦਿੰਦੇ ਹਨ। ਪਰ ਅਜਿਹਾ ਕਰਨ ਦੀ ਗਲਤੀ ਨਾ ਕਰੋ। ਤੁਸੀਂ ਕਈ ਦਾਗ-ਧੱਬਿਆਂ ਨੂੰ ਦੂਰ ਕਰਨ ਲਈ ਨਿੰਬੂ ਦੀ ਵਰਤੋ ਕਰ ਸਕਦੇ ਹੋ।
ਨਿੰਬੂ ਦੀ ਸਫ਼ਾਈ ਲਈ ਵਰਤੋ:
ਚੌਪਿੰਗ ਬੋਰਡ ਦੀ ਸਫ਼ਾਈ:ਹਰ ਰੋਜ਼ ਰਸੋਈ ਵਿੱਚ ਸਬਜ਼ੀਆਂ ਨੂੰ ਕੱਟਣ ਲਈ ਚੌਪਿੰਗ ਬੋਰਡ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਇਸਨੂੰ ਸਾਫ਼ ਕਰਨਾ ਆਸਾਨ ਨਹੀਂ ਹੁੰਦਾ। ਇਸ ਨੂੰ ਸਾਫ ਕਰਨ ਲਈ ਤੁਸੀਂ ਨਿੰਬੂ ਦੀ ਵਰਤੋ ਕਰ ਸਕਦੇ ਹੋ। ਇਸ ਲਈ ਸਭ ਤੋਂ ਪਹਿਲਾ ਨਿੰਬੂ ਨੂੰ ਕੱਟੋ ਅਤੇ ਫਿਰ ਇਸ ਨੂੰ ਚੌਪਿੰਗ ਬੋਰਡ 'ਤੇ ਰਗੜੋ। ਇਸ ਤੋਂ ਬਾਅਦ ਪਾਣੀ ਨਾਲ ਚੌਪਿੰਗ ਬੋਰਡ ਨੂੰ ਸਾਫ਼ ਕਰੋ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਬੈਕਟੀਰੀਆ ਮਰ ਜਾਣਗੇ ਅਤੇ ਬਦਬੂ ਦੂਰ ਹੋ ਜਾਵੇਗੀ।
ਕੱਪੜਿਆਂ 'ਤੇ ਧੱਬੇ: ਕਈ ਵਾਰ ਚਾਹ, ਕੌਫੀ ਅਤੇ ਹੋਰ ਕਈ ਚੀਜ਼ਾਂ ਦੇ ਦਾਗ ਕੱਪੜਿਆਂ 'ਤੇ ਪੈ ਜਾਂਦੇ ਹਨ। ਇਨ੍ਹਾਂ ਦਾਗ-ਧੱਬਿਆਂ ਨੂੰ ਹਟਾਉਣਾ ਬਹੁਤ ਮੁਸ਼ਕਿਲ ਹੁੰਦਾ ਹੈ। ਇਸ ਲਈ ਪਹਿਲਾਂ ਤੋਂ ਕੱਟਿਆ ਹੋਇਆ ਨਿੰਬੂ ਲਓ ਅਤੇ ਇਸ ਨੂੰ ਕੱਪੜਿਆਂ 'ਤੇ ਦਾਗ ਵਾਲੀ ਥਾਂ 'ਤੇ ਰਗੜੋ। ਇਸ ਤੋਂ ਬਾਅਦ ਕੱਪੜਿਆਂ ਨੂੰ ਪਾਣੀ ਨਾਲ ਧੋ ਲਓ। ਕੱਪੜਿਆਂ ਦੇ ਸਾਰੇ ਧੱਬੇ ਦੂਰ ਹੋ ਜਾਣਗੇ।
ਸਿੰਕ: ਜੇਕਰ ਰਸੋਈ ਦੇ ਸਿੰਕ ਨੂੰ ਨਿਯਮਿਤ ਤੌਰ 'ਤੇ ਸਾਫ਼ ਨਹੀਂ ਕੀਤਾ ਜਾਂਦਾ, ਤਾਂ ਇਸ 'ਚ ਧੱਬੇ ਬਣ ਜਾਂਦੇ ਹਨ ਅਤੇ ਬਦਬੂ ਵੀ ਆਉਣ ਲੱਗ ਜਾਂਦੀ ਹੈ। ਅਜਿਹੇ 'ਚ ਨਿੰਬੂ ਲੈ ਕੇ ਸਾਰੇ ਸਿੰਕ 'ਤੇ ਰਗੜੋ। ਫਿਰ ਪਾਣੀ ਨਾਲ ਸਿੰਕ ਨੂੰ ਸਾਫ਼ ਕਰੋ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹਾ ਕਰਨ ਨਾਲ ਦਾਗ-ਧੱਬੇ ਗਾਇਬ ਹੋ ਜਾਣਗੇ ਅਤੇ ਬਦਬੂ ਵੀ ਦੂਰ ਹੋ ਜਾਵੇਗੀ।
ਭਾਂਡਿਆਂ ਦੀ ਸਫ਼ਾਈ: ਮਾਹਿਰਾਂ ਦਾ ਕਹਿਣਾ ਹੈ ਕਿ ਚਿਕਨਾਈ ਵਾਲੇ ਭਾਂਡਿਆਂ ਨੂੰ ਸਾਫ਼ ਕਰਨ ਲਈ ਵੀ ਨਿੰਬੂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਜੇਕਰ ਤੁਸੀਂ ਸਭ ਤੋਂ ਪਹਿਲਾਂ ਚਿਕਨਾਈ ਦੇ ਧੱਬਿਆਂ 'ਤੇ ਥੋੜ੍ਹਾ ਜਿਹਾ ਲੂਣ ਪਾ ਕੇ ਨਿੰਬੂ ਨੂੰ ਰਗੜੋਗੇ, ਤਾਂ ਭਾਂਡਿਆਂ ਦੀ ਗੰਦਗੀ ਅਤੇ ਚਿਕਨਾਈ ਦੂਰ ਹੋ ਜਾਵੇਗੀ।