ਹੈਦਰਾਬਾਦ: ਸੁੰਦਰ ਦਿਖਣ ਲਈ ਲੋਕ ਕਈ ਤਰੀਕੇ ਅਜ਼ਮਾਉਦੇ ਹਨ। ਇਨ੍ਹਾਂ ਤਰੀਕਿਆਂ 'ਚ ਮੇਕਅੱਪ ਕਰਨਾ ਵੀ ਸ਼ਾਮਲ ਹੈ। ਲੜਕੀਆਂ ਕਿਸੇ ਵੀ ਮੌਕੇ ਜਿਵੇਂ ਕਿ ਫੰਕਸ਼ਨਾਂ ਅਤੇ ਵਿਆਹਾਂ 'ਚ ਸੁੰਦਰ ਦਿਖਣ ਲਈ ਮੇਕਅੱਪ ਕਰਦੀਆਂ ਹਨ। ਮੇਕਅੱਪ ਕਰਨ ਤੋਂ ਬਾਅਦ ਰਾਤ ਨੂੰ ਸੌਣ ਤੋਂ ਪਹਿਲਾਂ ਮੇਕਅੱਪ ਉਤਾਰਨਾ ਜ਼ਰੂਰੀ ਹੁੰਦਾ ਹੈ। ਜੇਕਰ ਤੁਸੀਂ ਮੇਕਅੱਪ ਉਤਾਰੇ ਬਿਨ੍ਹਾਂ ਹੀ ਸੌਂ ਜਾਂਦੇ ਹੋ, ਤਾਂ ਤੁਹਾਨੂੰ ਚਮੜੀ ਨਾਲ ਜੁੜੀਆਂ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਹਾਲਾਂਕਿ, ਮਾਹਿਰਾਂ ਦਾ ਕਹਿਣਾ ਹੈ ਕਿ ਮੇਕਅੱਪ ਹਟਾਉਣ ਲਈ ਕੈਮੀਕਲ ਵਾਲੇ ਮੇਕਅੱਪ ਰਿਮੂਵਰ ਦੀ ਵਰਤੋਂ ਕਰਨ ਦੀ ਬਜਾਏ ਤੁਸੀਂ ਘਰ ਵਿੱਚ ਉਪਲਬਧ ਸਮੱਗਰੀ ਨਾਲ ਮੇਕਅੱਪ ਨੂੰ ਹਟਾ ਸਕਦੇ ਹੋ। ਅਜਿਹਾ ਕਰਨ ਨਾਲ ਕੋਈ ਮਾੜਾ ਪ੍ਰਭਾਵ ਵੀ ਨਹੀਂ ਹੋਵੇਗਾ।
ਮੇਕਅੱਪ ਹਟਾਉਣ ਦੇ ਘਰੇਲੂ ਤਰੀਕੇ:
ਦੁੱਧ:ਕੱਚੇ ਦੁੱਧ ਦੀ ਵਰਤੋਂ ਚਮੜੀ ਦੀ ਸੁੰਦਰਤਾਂ ਵਧਾਉਣ ਲਈ ਕੀਤੀ ਜਾਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਦੁੱਧ ਮੇਕਅੱਪ ਨੂੰ ਹਟਾਉਣ 'ਚ ਵੀ ਮਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਦੁੱਧ 'ਚ ਰੂੰ ਨੂੰ ਡੁਬੋ ਕੇ ਇਸ ਨਾਲ ਆਪਣਾ ਚਿਹਰਾ ਪੂੰਝਦੇ ਹੋ, ਤਾਂ ਤੁਹਾਡੇ ਚਿਹਰੇ ਦਾ ਮੇਕਅੱਪ ਦੂਰ ਹੋ ਜਾਵੇਗਾ। ਜੇਕਰ ਮੇਕਅੱਪ ਬਹੁਤ ਜ਼ਿਆਦਾ ਹੈ, ਤਾਂ ਦੁੱਧ 'ਚ ਇੱਕ ਚਮਚ ਬਦਾਮ ਦਾ ਤੇਲ ਮਿਲਾਓ ਅਤੇ ਇਸ ਮਿਸ਼ਰਣ ਨਾਲ ਆਪਣੇ ਮੇਕਅੱਪ ਨੂੰ ਉਤਾਰ ਲਓ।
ਨਾਰੀਅਲ ਦਾ ਤੇਲ: ਬਹੁਤ ਸਾਰੇ ਲੋਕ ਵਾਟਰਪਰੂਫ ਮੇਕਅਪ ਦੀ ਚੋਣ ਕਰਦੇ ਹਨ, ਤਾਂ ਜੋ ਮੇਕਅੱਪ ਜਲਦੀ ਹਟਾਇਆ ਜਾ ਸਕੇ। ਹਾਲਾਂਕਿ, ਇਸਨੂੰ ਵੀ ਹਟਾਉਣ ਲਈ ਥੋੜ੍ਹੀ ਮਿਹਨਤ ਕਰਨੀ ਪੈਂਦੀ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਅਜਿਹੇ 'ਚ ਨਾਰੀਅਲ ਤੇਲ ਦੀ ਵਰਤੋਂ ਕਰਨਾ ਬਿਹਤਰ ਹੈ। ਇਸ ਨਾਲ ਨਾ ਸਿਰਫ ਵਾਟਰਪਰੂਫ ਮੇਕਅਪ ਨੂੰ ਆਸਾਨੀ ਨਾਲ ਹਟਾਉਣ 'ਚ ਮਦਦ ਮਿਲੇਗੀ, ਸਗੋ ਚਮੜੀ ਨਰਮ ਵੀ ਹੋਵੇਗੀ। ਇਸ ਲਈ ਆਪਣੇ ਹੱਥਾਂ ਵਿੱਚ ਇੱਕ ਚਮਚ ਨਾਰੀਅਲ ਤੇਲ ਲੈ ਕੇ ਆਪਣੇ ਚਿਹਰੇ ਅਤੇ ਗਰਦਨ 'ਤੇ ਚੰਗੀ ਤਰ੍ਹਾਂ ਲਗਾਓ ਅਤੇ 2-3 ਮਿੰਟ ਬਾਅਦ ਇਸ ਨੂੰ ਕਾਟਨ ਪੈਡ ਨਾਲ ਪੂੰਝ ਲਓ। ਲਿਪਸਟਿਕ ਨੂੰ ਵੀ ਨਾਰੀਅਲ ਦੇ ਤੇਲ ਨਾਲ ਹਟਾਇਆ ਜਾ ਸਕਦਾ ਹੈ।