ਪੰਜਾਬ

punjab

ETV Bharat / health

ਰਾਤ ਨੂੰ ਸੌਣ ਤੋਂ ਪਹਿਲਾ ਖਾ ਲਓ ਇਹ ਚੀਜ਼ਾਂ, ਕਈ ਸਮੱਸਿਆਵਾਂ ਹੋਣਗੀਆਂ ਖਤਮ, ਆਵੇਗੀ ਸਕੂਨ ਭਰੀ ਨੀਂਦ - Healthy Tips - HEALTHY TIPS

Healthy Tips: ਰਾਤ ਦੇ ਸਮੇਂ ਕਈ ਲੋਕਾਂ ਨੂੰ ਬਿਹਤਰ ਨੀਂਦ ਨਹੀਂ ਆਉਦੀ ਹੈ, ਜਿਸ ਕਰਕੇ ਸਵੇਰੇ ਥਕਾਵਟ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾ ਆਪਣੀ ਖੁਰਾਕ 'ਚ ਕੁਝ ਚੀਜ਼ਾਂ ਨੂੰ ਸ਼ਾਮਲ ਕਰਕੇ ਨੀਂਦ 'ਚ ਸੁਧਾਰ ਕਰ ਸਕਦੇ ਹੋ।

Healthy Tips
Healthy Tips (Getty Images)

By ETV Bharat Health Team

Published : Jul 21, 2024, 5:36 PM IST

Updated : Jul 21, 2024, 7:07 PM IST

ਹੈਦਰਾਬਾਦ: ਅੱਜ ਦੇ ਸਮੇਂ 'ਚ ਨੀਂਦ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਲੋਕ ਪਰੇਸ਼ਾਨ ਰਹਿੰਦੇ ਹਨ। ਕਈ ਲੋਕਾਂ 'ਚ ਇਨਸੌਮਨੀਆ ਅਤੇ ਸਲੀਪ ਐਪਨੀਆ ਵਰਗੀਆਂ ਸਮੱਸਿਆਵਾਂ ਵੀ ਦੇਖਣ ਨੂੰ ਮਿਲਦੀਆਂ ਹਨ। ਕਈ ਲੋਕਾਂ ਦੀ ਗਲਤ ਖੁਰਾਕ ਕਰਕੇ ਵੀ ਨੀਂਦ ਪੂਰੀ ਨਹੀਂ ਹੁੰਦੀ ਹੈ। ਦਿਨਭਰ ਦੀ ਖੁਰਾਕ ਦਾ ਸਾਡੀ ਨੀਂਦ 'ਤੇ ਅਸਰ ਪੈਂਦਾ ਹੈ। ਅਜਿਹੇ 'ਚ ਖੁਰਾਕ ਦਾ ਖਾਸ ਧਿਆਨ ਰੱਖਣਾ ਜ਼ਰੂਰੀ ਹੈ। ਇਸ ਲਈ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾ ਕੁਝ ਚੀਜ਼ਾਂ ਨੂੰ ਆਪਣੀ ਖੁਰਾਕ ਵਿੱਚ ਸ਼ਾਮਲ ਕਰ ਸਕਦੇ ਹੋ।

ਬਿਹਤਰ ਨੀਂਦ ਲਈ ਖਾਓ ਇਹ ਚੀਜ਼ਾਂ: ਨੀਂਦ 'ਚ ਸੁਧਾਰ ਲਿਆਉਣ ਲਈ ਕਈ ਚੀਜ਼ਾਂ ਨੂੰ ਖੁਰਾਕ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ। ਇਨ੍ਹਾਂ ਚੀਜ਼ਾਂ 'ਚ ਫੈਟੀ ਮੱਛੀ, ਕੀਵੀ, ਚੈਰੀ ਅਤੇ ਬੇਰੀ ਆਦਿ ਨੂੰ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਤੁਸੀਂ ਫਾਈਬਰ ਨਾਲ ਭਰਪੂਰ ਚੀਜ਼ਾਂ ਜਿਵੇਂ ਕਿ ਬੀਨਜ਼, ਓਟਮੀਲ ਅਤੇ ਮੀਟ ਨੂੰ ਵੀ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਇਸਦੇ ਨਾਲ ਹੀ, ਮੈਗਨੀਜ਼, ਵਿਟਾਮਿਨ-ਡੀ, ਆਈਰਨ, ਓਮੇਗਾ-3 ਫੈਟੀ ਐਸਿਡ ਅਤੇ ਮੈਗਨੀਜ਼ ਆਦਿ ਨਾਲ ਭਰਪੂਰ ਚੀਜ਼ਾਂ ਨੂੰ ਵੀ ਖੁਰਾਕ 'ਚ ਸ਼ਾਮਲ ਕੀਤਾ ਜਾ ਸਕਦਾ ਹੈ। ਇਸ ਨਾਲ ਨੀਂਦ 'ਚ ਸੁਧਾਰ ਹੋਵੇਗਾ।

ਬਿਹਤਰ ਨੀਂਦ ਲਈ ਇਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼:ਖਾਣ-ਪੀਣ ਦੀਆਂ ਕਈ ਚੀਜ਼ਾਂ ਨੀਂਦ ਨੂੰ ਖਰਾਬ ਕਰ ਸਕਦੀਆਂ ਹਨ। ਇਨ੍ਹਾਂ ਚੀਜ਼ਾਂ 'ਚ ਬਰਗਰ, ਫਰਾਈ ਅਤੇ ਪ੍ਰੋਸੈਸਡ ਫੂਡ ਆਦਿ ਸ਼ਾਮਲ ਹਨ। ਇਸ ਤੋਂ ਇਲਾਵਾ, ਵਾਈਟ ਬ੍ਰੈਡ ਅਤੇ ਪਾਸਤੇ 'ਚ ਕਾਰਬੋਹਾਈਡ੍ਰੇਟ ਪਾਏ ਜਾਂਦੇ ਹਨ, ਜਿਸ ਨੂੰ ਖਾਣ ਨਾਲ ਰਾਤ ਨੂੰ ਭੁੱਖ ਲੱਗਦੀ ਹੈ ਅਤੇ ਨੀਂਦ ਵੀ ਖਰਾਬ ਹੋ ਸਕਦੀ ਹੈ। ਇਸ ਤੋਂ ਇਲਾਵਾ, ਸ਼ਰਾਬ ਦਾ ਸੇਵਨ ਕਰਨ ਨਾਲ ਨੀਂਦ ਤਾਂ ਆ ਜਾਂਦੀ ਹੈ, ਪਰ ਅੱਧੀ ਰਾਤ ਨੂੰ ਨੀਂਦ ਟੁੱਟ ਸਕਦੀ ਹੈ। ਇਸਦੇ ਨਾਲ ਹੀ, ਕੈਫਿਨ ਦਾ ਵੀ ਇਸਤੇਮਾਲ ਨਾ ਕਰੋ। ਕੈਫਿਨ ਦਾ ਵੀ ਨੀਂਦ 'ਤੇ ਅਸਰ ਪੈਂਦਾ ਹੈ।

Last Updated : Jul 21, 2024, 7:07 PM IST

ABOUT THE AUTHOR

...view details