ਹੈਦਰਾਬਾਦ: ਗਲਤ ਜੀਵਨਸ਼ੈਲੀ ਕਰਕੇ ਲੋਕ ਢਿੱਡ ਦੀ ਵਧਦੀ ਚਰਬੀ ਤੋਂ ਪਰੇਸ਼ਾਨ ਹਨ। ਇਸ ਲਈ ਹਰੀ ਇਲਾਇਚੀ ਬਹੁਤ ਫਾਇਦੇਮੰਦ ਹੋ ਸਕਦੀ ਹੈ। ਚਾਹ ਅਤੇ ਮਿਠਾਈਆਂ ਦਾ ਸਵਾਦ ਵਧਾਉਣ ਲਈ ਹਰੀ ਇਲਾਇਚੀ ਦੀ ਵਰਤੋਂ ਕੀਤੀ ਜਾਂਦੀ ਹੈ। ਇਸ ਦੀ ਵਰਤੋਂ ਭੋਜਨ ਦੀ ਖੁਸ਼ਬੂ, ਸੁਆਦ ਅਤੇ ਗੁਣਾਂ ਨੂੰ ਵਧਾਉਣ ਲਈ ਵੀ ਕੀਤੀ ਜਾਂਦੀ ਹੈ। ਇਸ ਦਾ ਡਾਕਟਰੀ ਮਹੱਤਵ ਵੀ ਹੈ ਅਤੇ ਕਈ ਤਰ੍ਹਾਂ ਦੀਆਂ ਬਿਮਾਰੀਆਂ ਨੂੰ ਠੀਕ ਕਰਨ ਵਿੱਚ ਵੀ ਇਲਾਇਚੀ ਨੂੰ ਕਾਰਗਰ ਮੰਨਿਆ ਜਾਂਦਾ ਹੈ।
ਇਲਾਇਚੀ ਵਿੱਚ ਕਾਰਬੋਹਾਈਡ੍ਰੇਟਸ, ਡਾਇਟਰੀ ਫਾਈਬਰ, ਕੈਲਸ਼ੀਅਮ, ਮੈਗਨੀਸ਼ੀਅਮ, ਆਇਰਨ, ਫਾਸਫੋਰਸ, ਵਿਟਾਮਿਨ ਸੀ ਅਤੇ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਪਾਇਆ ਜਾਂਦਾ ਹੈ। ਮਾਹਿਰਾਂ ਅਨੁਸਾਰ, ਇਲਾਇਚੀ ਵਿੱਚ ਕਈ ਤਰ੍ਹਾਂ ਦੇ ਪੋਸ਼ਕ ਤੱਤ, ਫਾਈਬਰ ਅਤੇ ਤੇਲ ਵੀ ਪਾਏ ਜਾਂਦੇ ਹਨ। ਇਸ ਵਿੱਚ ਐਂਟੀ-ਆਕਸੀਡੈਂਟ ਅਤੇ ਐਂਟੀ-ਬਾਇਓਟਿਕਸ ਵੀ ਕਾਫ਼ੀ ਮਾਤਰਾ ਵਿੱਚ ਪਾਏ ਜਾਂਦੇ ਹਨ। ਮਾਹਿਰਾਂ ਅਨੁਸਾਰ ਸਵੇਰੇ ਖਾਲੀ ਪੇਟ ਇਲਾਇਚੀ ਦਾ ਪਾਣੀ ਪੀਣ ਨਾਲ ਸਰੀਰ ਦੀ ਚਰਬੀ ਤੇਜ਼ੀ ਨਾਲ ਘੱਟ ਸਕਦੀ ਹੈ, ਜਿਸ ਨਾਲ ਭਾਰ ਨੂੰ ਵੀ ਘੱਟ ਕਰਨ 'ਚ ਮਦਦ ਮਿਲੇਗੀ।
ਇਲਾਇਚੀ ਦੀ ਵਰਤੋਂ ਦਾ ਤਰੀਕਾ: ਸਭ ਤੋਂ ਪਹਿਲਾਂ ਇਲਾਇਚੀ ਦੀ ਫਲੀ ਨੂੰ ਤੋੜ ਕੇ ਉਸ ਦੇ ਬੀਜਾਂ ਨੂੰ ਵੱਖ ਕਰ ਲਓ। ਫਿਰ ਫਲੀ ਦੇ ਛਿਲਕੇ ਅਤੇ ਬੀਜਾਂ ਨੂੰ ਇੱਕ ਗਲਾਸ ਪਾਣੀ ਵਿੱਚ ਪਾ ਕੇ ਰਾਤ ਭਰ ਛੱਡ ਦਿਓ। ਸਵੇਰੇ ਉੱਠਣ ਤੋਂ ਬਾਅਦ ਇਸਨੂੰ ਖਾਲੀ ਪੇਟ ਪੀਓ। ਇਸ ਲਈ ਇਲਾਇਚੀ ਪਾਊਡਰ ਦੀ ਵੀ ਵਰਤੋਂ ਕੀਤੀ ਜਾ ਸਕਦੀ ਹੈ। ਤੁਸੀਂ ਇਲਾਇਚੀ ਨੂੰ ਪਾਣੀ 'ਚ ਉਬਾਲ ਕੇ ਵੀ ਪੀ ਸਕਦੇ ਹੋ। ਇਲਾਇਚੀ ਦੇ ਬੀਜ ਜਾਂ ਪਾਊਡਰ ਨੂੰ ਪਾਣੀ 'ਚ ਉਬਾਲ ਕੇ ਇਸ ਪਾਣੀ ਨੂੰ ਛਾਣ ਲਓ ਅਤੇ ਫਿਰ ਕੋਸਾ ਹੋਣ 'ਤੇ ਪੀਓ। ਮਾਹਿਰਾਂ ਅਨੁਸਾਰ, ਨਿਯਮਿਤ ਤੌਰ 'ਤੇ ਅਜਿਹਾ ਕਰਨ ਨਾਲ ਪੇਟ ਦੀ ਚਰਬੀ ਨੂੰ ਘੱਟ ਕੀਤਾ ਜਾ ਸਕਦਾ ਹੈ, ਜਿਸ ਨਾਲ ਤੁਹਾਡਾ ਭਾਰ ਵੀ ਘੱਟ ਹੋਵੇਗਾ।
ਇਲਾਇਚੀ ਦੇ ਫਾਇਦੇ: ਇਲਾਇਚੀ 'ਚ ਮੌਜੂਦ ਪੋਸ਼ਕ ਤੱਤ ਪਾਚਨ ਤੰਤਰ ਨੂੰ ਠੀਕ ਰੱਖਦੇ ਹਨ ਅਤੇ ਪੇਟ ਦੀ ਜਲਣ ਨੂੰ ਘੱਟ ਕਰਦੇ ਹਨ। ਇਸ ਨਾਲ ਐਸੀਡਿਟੀ ਅਤੇ ਬਦਹਜ਼ਮੀ ਵਰਗੀਆਂ ਸਮੱਸਿਆਵਾਂ ਤੋਂ ਵੀ ਰਾਹਤ ਮਿਲਦੀ ਹੈ। ਇਲਾਇਚੀ ਦਾ ਸੇਵਨ ਖੰਘ ਅਤੇ ਗਲੇ ਦੀ ਖਰਾਸ਼ ਤੋਂ ਰਾਹਤ ਦਿਵਾਉਣ ਲਈ ਵੀ ਫਾਇਦੇਮੰਦ ਹੋ ਸਕਦਾ ਹੈ। ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਦੇ ਨਾਲ-ਨਾਲ ਇਹ ਦਮੇ ਦੇ ਰੋਗੀਆਂ ਲਈ ਵੀ ਬਹੁਤ ਲਾਭਦਾਇਕ ਦਵਾਈ ਹੈ।
ਇਲਾਇਚੀ ਪਾਚਨ ਤੰਤਰ ਨੂੰ ਵੀ ਠੀਕ ਰੱਖਦੀ ਹੈ, ਜਿਸ ਕਾਰਨ ਸਰੀਰ ਦਾ ਮੇਟਾਬੋਲਿਜ਼ਮ ਵੀ ਠੀਕ ਤਰ੍ਹਾਂ ਕੰਮ ਕਰਦਾ ਹੈ ਅਤੇ ਭੁੱਖ ਵਧਦੀ ਹੈ। ਇਲਾਇਚੀ ਸਭ ਤੋਂ ਜ਼ਿਆਦਾ ਮਾਊਥ ਫ੍ਰੇਸ਼ਨਰ ਦੇ ਤੌਰ 'ਤੇ ਵਰਤੀ ਜਾਂਦੀ ਹੈ। ਇਲਾਇਚੀ ਮਤਲੀ ਅਤੇ ਉਲਟੀ ਤੋਂ ਰਾਹਤ ਦਿਵਾਉਂਦੀ ਹੈ। ਇਲਾਇਚੀ ਵਾਲੀ ਚਾਹ ਪੀਣ ਨਾਲ ਨਾ ਸਿਰਫ਼ ਪੇਟ ਅਤੇ ਸਾਹ ਦੀਆਂ ਬਿਮਾਰੀਆਂ ਤੋਂ ਰਾਹਤ ਮਿਲਦੀ ਹੈ, ਸਗੋਂ ਤਣਾਅ ਤੋਂ ਵੀ ਰਾਹਤ ਮਿਲਦੀ ਹੈ ਅਤੇ ਮੂਡ ਤਰੋਤਾਜ਼ਾ ਰਹਿੰਦਾ ਹੈ।