ਪੰਜਾਬ

punjab

ETV Bharat / health

ਪਰਾਂਠੇ-ਦਾਲ ਨਾਲ ਘਿਓ ਖਾਣ ਵਾਲੇ ਹੋ ਜਾਣ ਸਾਵਧਾਨ! ਸੁਆਦੀ ਭੋਜਨ ਸਿਹਤ 'ਤੇ ਪੈ ਸਕਦਾ ਹੈ ਭਾਰੀ - Effects of Ghee On Health

Effects of Ghee On Health: ਭਾਰਤ ਵਿੱਚ ਪੁਰਾਣੇ ਸਮੇਂ ਤੋਂ ਘਿਓ ਨਾਲ ਰੋਟੀਆਂ ਅਤੇ ਦਾਲਾਂ ਖਾਣ ਦਾ ਰੁਝਾਨ ਰਿਹਾ ਹੈ। ਹਾਲਾਂਕਿ, ਬਹੁਤ ਜ਼ਿਆਦਾ ਘਿਓ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

Effects of Ghee On Health
Effects of Ghee On Health (Getty Images)

By ETV Bharat Health Team

Published : Aug 6, 2024, 5:29 PM IST

Updated : Aug 6, 2024, 8:06 PM IST

ਹੈਦਰਾਬਾਦ:ਭਾਰਤ 'ਚ ਪੁਰਾਣੇ ਸਮੇਂ ਤੋਂ ਹੀ ਘਿਓ ਨਾਲ ਰੋਟੀਆਂ ਅਤੇ ਦਾਲ ਖਾਣਾ ਲੋਕ ਪਸੰਦ ਕਰਦੇ ਹਨ। ਕਈ ਲੋਕਾਂ ਨੂੰ ਰੋਟੀਆਂ ਘਿਓ ਦੇ ਬਿਨ੍ਹਾਂ ਸਵਾਦ ਹੀ ਨਹੀਂ ਲੱਗਦੀਆਂ ਹਨ। ਹਾਲਾਂਕਿ, ਮਹਿੰਗਾਈ ਕਾਰਨ ਅੱਜਕੱਲ੍ਹ ਬਹੁਤ ਘੱਟ ਘਰਾਂ ਵਿੱਚ ਰੋਟੀਆਂ 'ਤੇ ਘਿਓ ਲਗਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਕੁਝ ਲੋਕ ਘਿਓ ਦੀ ਰੋਟੀ ਦਾ ਸੇਵਨ ਕਰਨ ਤੋਂ ਪਰਹੇਜ਼ ਕਰਦੇ ਹਨ, ਕਿਉਂਕਿ ਉਹ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਕੋਲੈਸਟ੍ਰੋਲ ਜਾਂ ਮੋਟਾਪਾ ਵਧੇ।

ਅਜਿਹੇ 'ਚ ਸਾਡੇ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਰੋਟੀ 'ਤੇ ਘਿਓ ਲਗਾਉਣ ਦੇ ਕੀ ਫਾਇਦੇ ਹੁੰਦੇ ਹਨ ਅਤੇ ਕੀ ਨੁਕਸਾਨ ਹੋ ਸਕਦੇ ਹਨ। ਭਾਰਤ ਵਿੱਚ ਲੰਬੇ ਸਮੇਂ ਤੋਂ ਤੇਲ ਦੀ ਥਾਂ ਘਿਓ ਦੀ ਵਰਤੋਂ ਕੀਤੀ ਜਾਂਦੀ ਰਹੀ ਹੈ। ਇੰਨਾ ਹੀ ਨਹੀਂ ਆਪਣੇ ਔਸ਼ਧੀ ਗੁਣਾਂ ਕਾਰਨ ਘਿਓ ਨੂੰ ਕਈ ਦਵਾਈਆਂ ਵਿੱਚ ਵੀ ਵਰਤਿਆ ਜਾਂਦਾ ਹੈ। ਆਯੁਰਵੇਦ 'ਚ ਸਿਰਫ ਦੇਸੀ ਘਿਓ ਦੀ ਵਰਤੋਂ ਕਈ ਬੀਮਾਰੀਆਂ ਦੇ ਇਲਾਜ 'ਚ ਕੀਤੀ ਜਾਂਦੀ ਹੈ। ਅਸਲ 'ਚ ਘਿਓ ਨਾ ਸਿਰਫ ਖਾਣ 'ਚ ਫਾਇਦੇਮੰਦ ਹੁੰਦਾ ਹੈ ਸਗੋਂ ਇਸ ਨੂੰ ਚਮੜੀ 'ਤੇ ਲਗਾਉਣ ਨਾਲ ਵੀ ਕਈ ਫਾਇਦੇ ਮਿਲ ਸਕਦੇ ਹਨ। ਹਾਲਾਂਕਿ, ਜ਼ਿਆਦਾ ਘਿਓ ਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।

ਘਿਓ ਖਾਣ ਦੇ ਨੁਕਸਾਨ: ਜਿੱਥੇ ਇੱਕ ਪਾਸੇ ਘਿਓ ਦੇ ਬਹੁਤ ਸਾਰੇ ਫਾਇਦੇ ਹਨ, ਉੱਥੇ ਹੀ ਇਸ ਦੇ ਕੁਝ ਨੁਕਸਾਨ ਵੀ ਹਨ। ਘਿਓ 'ਚ ਕੈਲੋਰੀ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਜ਼ਿਆਦਾ ਮਾਤਰਾ 'ਚ ਘਿਓ ਖਾਣ ਨਾਲ ਭਾਰ ਵੱਧ ਸਕਦਾ ਹੈ। ਇਸ ਤੋਂ ਇਲਾਵਾ, ਘਿਓ ਦਾ ਜ਼ਿਆਦਾ ਸੇਵਨ ਸਰੀਰ 'ਚ ਖਰਾਬ ਕੋਲੈਸਟ੍ਰਾਲ ਨੂੰ ਵਧਾ ਸਕਦਾ ਹੈ। ਜੇਕਰ ਘਿਓ ਦਾ ਜ਼ਿਆਦਾ ਸੇਵਨ ਕੀਤਾ ਜਾਵੇ, ਤਾਂ ਇਸ ਕਾਰਨ ਦਿਲ ਨਾਲ ਜੁੜੀਆਂ ਸਮੱਸਿਆਵਾਂ ਵੀ ਹੋ ਸਕਦੀਆਂ ਹਨ। ਇਸ ਦੇ ਨਾਲ ਹੀ, ਕੁਝ ਲੋਕਾਂ ਨੂੰ ਘਿਓ ਖਾਣ ਤੋਂ ਬਾਅਦ ਗੈਸ ਜਾਂ ਪੇਟ ਦੀਆਂ ਹੋਰ ਸਮੱਸਿਆਵਾਂ ਹੋਣ ਦੀ ਸੰਭਾਵਨਾ ਵੀ ਰਹਿੰਦੀ ਹੈ।

ਘਿਓ ਖਾਣ ਦੇ ਫਾਇਦੇ:ਘਿਓ ਖਾਣ ਦੇ ਕਈ ਫਾਇਦੇ ਹੁੰਦੇ ਹਨ। ਘਿਓ ਖਾਣ ਨਾਲ ਸਰੀਰ ਨੂੰ ਕਾਫੀ ਊਰਜਾ ਮਿਲਦੀ ਹੈ। ਘਿਓ ਵਿੱਚ ਮੌਜੂਦ ਹੈਲਦੀ ਫੈਟ ਸਰੀਰ ਨੂੰ ਊਰਜਾ ਪ੍ਰਦਾਨ ਕਰਦਾ ਹੈ। ਇਸ ਤੋਂ ਇਲਾਵਾ, ਘਿਓ ਖਾਣ ਨਾਲ ਚਮੜੀ 'ਤੇ ਨਿਖਾਰ ਆਉਂਦਾ ਹੈ ਅਤੇ ਚਮੜੀ ਨਰਮ ਹੁੰਦੀ ਹੈ। ਘਿਓ ਵਿੱਚ ਕੈਲਸ਼ੀਅਮ ਅਤੇ ਫਾਸਫੋਰਸ ਵੀ ਵੱਡੀ ਮਾਤਰਾ ਵਿੱਚ ਪਾਇਆ ਜਾਂਦਾ ਹੈ। ਇਸ ਕਾਰਨ ਹੱਡੀਆਂ ਅਤੇ ਜੋੜਾਂ ਨੂੰ ਮਜ਼ਬੂਤ ​​ਵੀ ਬਣਾਇਆ ਜਾ ਸਕਦਾ ਹੈ। ਘਿਓ ਵਿੱਚ ਮੌਜੂਦ ਓਮੇਗਾ-3 ਫੈਟੀ ਐਸਿਡ ਦਿਮਾਗ ਦੀ ਕਾਰਜਸ਼ੀਲਤਾ ਨੂੰ ਵਧਾਉਂਦਾ ਹੈ।

Last Updated : Aug 6, 2024, 8:06 PM IST

ABOUT THE AUTHOR

...view details