ਪੰਜਾਬ

punjab

ਆਂਵਲੇ ਦੀ ਮਦਦ ਨਾਲ ਸਿਹਤ ਨੂੰ ਮਿਲ ਸਕਦੈ ਨੇ ਅਣਗਿਣਤ ਲਾਭ, ਇਸ ਤਰ੍ਹਾਂ ਕਰੋ ਆਪਣੀ ਖੁਰਾਕ 'ਚ ਸ਼ਾਮਲ

By ETV Bharat Health Team

Published : Feb 1, 2024, 11:21 AM IST

Amla Benefits: ਆਂਵਲੇ ਨੂੰ ਸਿਹਤ ਲਈ ਬਹੁਤ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਪਾਚਨ, ਮੋਟਾਪਾ ਅਤੇ ਹਾਈ ਬਲੱਡ ਸ਼ੂਗਰ ਵਰਗੀਆਂ ਸਮੱਸਿਆਵਾਂ ਨੂੰ ਕੰਟਰੋਲ ਕਰਨ 'ਚ ਮਦਦ ਮਿਲ ਸਕਦੀ ਹੈ। ਜੇਕਰ ਤੁਸੀਂ ਦਵਾਈਆਂ ਤੋਂ ਬਚਣਾ ਚਾਹੁੰਦੇ ਹੋ, ਤਾਂ ਇਨ੍ਹਾਂ ਸਮੱਸਿਆ ਤੋਂ ਰਾਹਤ ਪਾਉਣ ਲਈ ਆਪਣੀ ਖੁਰਾਕ 'ਚ ਆਂਵਲੇ ਨੂੰ ਸ਼ਾਮਲ ਕਰ ਸਕਦੇ ਹੋ।

Amla Benefits
Amla Benefits

ਹੈਦਰਾਬਾਦ:ਆਂਵਲੇ 'ਚ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਆਂਵਲਾ ਸਿਰਫ਼ ਸਿਹਤ ਲਈ ਹੀ ਨਹੀਂ, ਸਗੋ ਚਮੜੀ ਅਤੇ ਵਾਲਾਂ ਲਈ ਵੀ ਫਾਇਦੇਮੰਦ ਹੁੰਦਾ ਹੈ। ਜ਼ਿਆਦਾਤਰ ਲੋਕ ਆਂਵਲੇ ਨੂੰ ਖਾਣਾ ਪਸੰਦ ਨਹੀਂ ਕਰਦੇ। ਇਸ ਲਈ ਤੁਸੀਂ ਆਂਵਲੇ ਦੀ ਚਟਨੀ, ਮੁਰੱਬੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਤੋਂ ਇਲਾਵਾ, ਆਂਵਲੇ ਨੂੰ ਫਰਮੈਂਟ ਕਰਨ ਨਾਲ ਇਸ 'ਚ ਮੌਜ਼ੂਦ ਪੌਸ਼ਟਿਕ ਤੱਤ ਹੋਰ ਵੀ ਜ਼ਿਆਦਾ ਵਧ ਜਾਂਦੇ ਹਨ। ਇਸ ਨਾਲ ਸਿਹਤ ਨੂੰ ਕਈ ਲਾਭ ਮਿਲ ਸਕਦੇ ਹਨ।

ਆਂਵਲੇ ਨੂੰ ਇਸ ਤਰ੍ਹਾਂ ਕਰੋ ਫਰਮੈਂਟ: ਸਭ ਤੋਂ ਪਹਿਲਾ 5-6 ਆਂਵਲੇ ਨੂੰ ਚੰਗੀ ਤਰ੍ਹਾਂ ਧੋ ਲਓ। ਫਿਰ ਇੱਕ ਜਾਰ 'ਚ ਲਗਭਗ 2 ਗਲਾਸ ਪਾਣੀ ਪਾਓ। ਇਸਦੇ ਨਾਲ ਹੀ ਇੱਕ ਚਮਚ ਹਲਦੀ ਅਤੇ 1 ਚਮਚ ਲੂਣ ਵੀ ਪਾ ਲਓ। ਫਿਰ ਸਾਰੇ ਆਂਵਲਿਆਂ ਦੇ ਵਿਚਕਾਰ ਇੱਕ ਚੀਰਾ ਲਗਾ ਦਿਓ। ਉਸ ਤੋਂ ਬਾਅਦ ਜਾਰ ਨੂੰ ਚੰਗੀ ਤਰ੍ਹਾਂ ਬੰਦ ਕਰ ਲਓ ਅਤੇ 12 ਘੰਟੇ ਲਈ ਛੱਡ ਦਿਓ। ਇਸ ਤਰ੍ਹਾਂ ਤੁਹਾਡਾ ਫਰਮੈਂਟ ਆਂਵਲਾ ਤਿਆਰ ਹੈ।

ਆਂਵਲੇ ਦੇ ਫਾਇਦੇ:

ਪਾਚਨ ਸੁਧਾਰਨ 'ਚ ਮਦਦਗਾਰ:ਆਂਵਲੇ 'ਚ ਫਾਈਬਰ ਪਾਇਆ ਜਾਂਦਾ ਹੈ, ਜੋ ਅੰਤੜੀਆਂ ਦੇ ਫੰਕਸ਼ਨ ਨੂੰ ਸਹੀ ਅਤੇ ਸਿਹਤਮੰਦ ਰੱਖਣ ਦਾ ਕੰਮ ਕਰਦਾ ਹੈ। ਫਾਈਬਰ ਦੇ ਨਾਲ ਆਂਵਲੇ 'ਚ ਪ੍ਰੋਬਾਇਓਟਿਕ ਗੁਣ ਵੀ ਵਧ ਜਾਂਦੇ ਹਨ, ਜੋ ਅੰਤੜੀਆਂ 'ਚ ਸਿਹਤਮੰਦ ਬੈਕਟੀਰੀਆਂ ਨੂੰ ਵਧਾਉਦੇ ਹਨ। ਇਸ ਨਾਲ ਪਾਚਨ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸਦੇ ਨਾਲ ਹੀ, ਗੈਸ, ਕਬਜ਼ ਅਤੇ ਐਸਿਡਿਟੀ ਵਰਗੀਆਂ ਸਮੱਸਿਆਵਾਂ ਤੋਂ ਵੀ ਛੁਟਕਾਰਾ ਮਿਲ ਜਾਂਦਾ ਹੈ।

ਸਰਦੀ-ਜ਼ੁਕਾਮ ਤੋਂ ਰਾਹਤ:ਆਂਵਲਾ ਵਿਟਾਮਿਨ-ਸੀ ਅਤੇ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਇਮਿਊਨ ਸਿਸਟਮ ਵਧਾਉਣ 'ਚ ਮਦਦ ਮਿਲਦੀ ਹੈ ਅਤੇ ਕਈ ਬਿਮਾਰੀਆਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ। ਸਰਦੀਆਂ ਦੇ ਮੌਸਮ 'ਚ ਆਂਵਲਾ ਖਾਣਾ ਜ਼ਿਆਦਾ ਫਾਇਦੇਮੰਦ ਹੋ ਸਕਦਾ ਹੈ।

ਕੋਲੇਸਟ੍ਰੋਲ:ਖਰਾਬ ਕੋਲੇਸਟ੍ਰੋਲ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਦਾ ਖਤਰਾ ਵਧਦਾ ਹੈ। ਆਂਵਲਾ ਖਾਣ ਨਾਲ ਜਮ੍ਹਾਂ ਫੈਟ ਨੂੰ ਘਟ ਕੀਤਾ ਜਾ ਸਕਦਾ ਹੈ। ਸਰੀਰ 'ਚ ਬਲੱਡ ਸਰਕੁਲੇਸ਼ਨ ਸਹੀ ਤਰ੍ਹਾਂ ਹੁੰਦਾ ਹੈ, ਜਿਸ ਕਾਰਨ ਦਿਲ ਨਾਲ ਜੁੜੀਆਂ ਬਿਮਾਰੀਆਂ ਸਮੇਤ ਹੋਰ ਵੀ ਕਈ ਸਮੱਸਿਆਵਾਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।

ਭਾਰ ਕੰਟਰੋਲ ਕਰਨ 'ਚ ਮਦਦਗਾਰ: ਆਂਵਲਾ ਭਾਰ ਘਟ ਕਰਨ 'ਚ ਵੀ ਮਦਦਗਾਰ ਹੋ ਸਕਦਾ ਹੈ। ਜੇਕਰ ਤੁਸੀਂ ਭਾਰ ਵਧਣ ਦੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਆਂਵਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸਨੂੰ ਖਾਣ ਨਾਲ ਮੈਟਾਬੋਲੀਜ਼ਮ ਸਿਹਤਮੰਦ ਰਹਿੰਦਾ ਹੈ ਅਤੇ ਮੋਟਾਪੇ ਨੂੰ ਤੇਜ਼ੀ ਨਾਲ ਘਟ ਕੀਤਾ ਜਾ ਸਕਦਾ ਹੈ। ਇਸਦੇ ਨਾਲ ਹੀ ਸਰੀਰ 'ਚੋ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਮਦਦ ਮਿਲਦੀ ਹੈ।

ABOUT THE AUTHOR

...view details