ਹੈਦਰਾਬਾਦ:ਅੱਜ ਦੇ ਸਮੇਂ 'ਚ ਹਰ ਘਰ 'ਚ ਕੁੱਤਾ ਦੇਖਣ ਨੂੰ ਮਿਲਦਾ ਹੈ। ਲੋਕਾਂ ਨੂੰ ਕੁੱਤੇ ਬਹੁੰਤ ਪਸੰਦ ਹਨ, ਪਰ ਕੁੱਤਿਆਂ ਦੇ ਕੱਟਣ ਕਾਰਨ ਫੈਲ ਰਹੇ ਰੇਬੀਜ਼ ਵਾਈਰਸ ਦੇ ਮਾਮਲੇ ਵੀ ਲਗਾਤਾਰ ਵਧਦੇ ਜਾ ਰਹੇ ਹਨ। ਇਹ ਬਹੁਤ ਹੀ ਖਤਰਨਾਕ ਵਾਈਰਸ ਹੈ। ਇਸ ਵਾਈਰਸ ਕਾਰਨ ਮੌਤ ਵੀ ਹੋ ਸਕਦੀ ਹੈ। ਜੇਕਰ ਇਸ ਬਿਮਾਰੀ ਦਾ ਸਮੇਂ ਸਿਰ ਇਲਾਜ਼ ਕਰਵਾ ਲਿਆ ਜਾਵੇ, ਤਾਂ ਜਾਨ ਬਚਾਈ ਜਾ ਸਕਦੀ ਹੈ। ਕੁੱਤੇ ਦਾ ਕੱਟਣਾ ਕਾਫ਼ੀ ਖਤਰਨਾਕ ਹੁੰਦਾ ਹੈ। ਇਸ ਨਾਲ ਰੇਬੀਜ਼ ਵਰਗੀਆਂ ਗੰਭੀਰ ਬਿਮਾਰੀਆਂ ਦਾ ਖਤਰਾ ਹੁੰਦਾ ਹੈ। ਖੁਦ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਰੱਖਣ ਲਈ ਇੱਥੇ ਦੇਖੋ ਕਿ ਕਿਹੜੀਆਂ ਗੱਲ੍ਹਾਂ ਦਾ ਧਿਆਨ ਰੱਖਣਾ ਜ਼ਰੂਰੀ ਹੈ।
ਰੇਬੀਜ਼ ਵਾਈਰਸ ਕੀ ਹੈ?: ਰੇਬੀਜ਼ ਇੱਕ ਘਾਤਕ ਵਾਇਰਸ ਹੈ, ਜੋ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦਾ ਹੈ। ਇਹ ਆਮ ਤੌਰ 'ਤੇ ਕਿਸੇ ਲਾਗ ਵਾਲੇ ਜਾਨਵਰ ਦੇ ਲਾਰ ਦੁਆਰਾ ਕੱਟਣ ਜਾਂ ਖੁਰਚਣ ਨਾਲ ਫੈਲਦਾ ਹੈ। ਇੱਕ ਵਾਰ ਰੇਬੀਜ਼ ਦੇ ਲੱਛਣ ਦਿਖਾਈ ਦੇਣ ਤੋਂ ਬਾਅਦ ਇਹ ਸਮੱਸਿਆ ਖਤਰਨਾਕ ਹੋ ਸਕਦੀ ਹੈ। ਇਸ ਸਮੱਸਿਆ ਤੋਂ ਬਚਾਅ ਲਈ ਰੋਕਥਾਮ ਅਤੇ ਤੁਰੰਤ ਕਾਰਵਾਈ ਕਰਨਾ ਜ਼ਰੂਰੀ ਹੈ।
ਕੁੱਤੇ ਦੇ ਕੱਟਣ ਤੋਂ ਬਾਅਦ ਕਰੋ ਇਹ ਕੰਮ:
ਜ਼ਖਮ ਨੂੰ ਸਾਫ਼ ਕਰੋ:ਜਿਸ ਜਗ੍ਹਾਂ ਕੁੱਤੇ ਨੇ ਕੱਟਿਆ ਹੈ, ਉਸ ਥਾਂ ਨੂੰ ਤੁਰੰਤ ਸਾਬਣ ਅਤੇ ਪਾਣੀ ਨਾਲ ਘੱਟੋ-ਘੱਟ 10 ਮਿੰਟਾਂ ਲਈ ਧੋਵੋ।
ਐਂਟੀਸੈਪਟਿਕ ਲਗਾਓ:ਲਾਗ ਦੇ ਖਤਰੇ ਨੂੰ ਘਟਾਉਣ ਲਈ ਐਂਟੀਸੈਪਟਿਕ ਦੀ ਵਰਤੋਂ ਕਰੋ। ਇਸ ਨਾਲ ਕਾਫ਼ੀ ਹੱਦ ਤੱਕ ਆਰਾਮ ਪਾਇਆ ਜਾ ਸਕਦਾ ਹੈ।
ਜ਼ਖਮ ਨੂੰ ਢੱਕੋ: ਇਸ ਜ਼ਖ਼ਮ ਨੂੰ ਸੁਰੱਖਿਅਤ ਰੱਖਣ ਲਈ ਸਾਫ਼ ਪੱਟੀ ਦੀ ਵਰਤੋਂ ਕਰੋ ਅਤੇ ਜਖਮ ਨੂੰ ਢੱਕ ਕੇ ਰੱਖੋ, ਤਾਂਕਿ ਸਮੱਸਿਆ ਹੋਰ ਵੱਧ ਨਾ ਜਾਵੇ।
ਮੈਡੀਕਲ ਸਹਾਇਤਾ: ਇਸ ਵਾਈਰਸ ਤੋਂ ਖੁਦ ਦਾ ਬਚਾਅ ਕਰਨ ਦੀ ਕੋਸ਼ਿਸ਼ ਕਰੋ। ਰੇਬੀਜ਼ ਟੀਕਾਕਰਨ ਲਈ ਤੁਰੰਤ ਸਿਹਤ ਸੰਭਾਲ ਪ੍ਰਦਾਤਾ ਨੂੰ ਮਿਲੋ।
ਰੇਬੀਜ਼ ਦੀ ਰੋਕਥਾਮ: