ਪੰਜਾਬ

punjab

ETV Bharat / entertainment

ਦਿਵਾਲੀ ਮੌਕੇ ਸਤਿੰਦਰ ਸਰਤਾਜ ਨੇ ਬਰਨਾਲਾ ਵਿੱਚ ਲਗਾਏ ਚਾਰ ਚੰਨ੍ਹ, ਪ੍ਰਸ਼ੰਸਕਾਂ ਨੂੰ ਨੱਚਣ ਲਈ ਕੀਤਾ ਮਜ਼ਬੂਰ - SATINDER SARTAJ IN BARNALA

ਸਤਿੰਦਰ ਸਰਤਾਜ ਬਰਨਾਲਾ ਪਹੁੰਚੇ ਹੋਏ ਸੀ, ਜਿੱਥੇ ਉਨ੍ਹਾਂ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਨੂੰ ਖੂਬ ਨਚਾਇਆ।

SATINDER SARTAJ IN BARNALA
SATINDER SARTAJ IN BARNALA (Instagram)

By ETV Bharat Punjabi Team

Published : Oct 29, 2024, 4:55 PM IST

Updated : Oct 29, 2024, 6:32 PM IST

ਬਰਨਾਲਾ: ਟ੍ਰਾਈਡੈਂਟ ਗਰੁੱਪ ਵਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਦੀਵਾਲੀ ਮੇਲਾ ਲਗਾਇਆ ਗਿਆ ਸੀ। ਤਿੰਨ ਦਿਨਾਂ ਦੇ ਦੀਵਾਲੀ ਮੇਲੇ ਦੀ ਅੰਤਿਮ ਰਾਤ ਨੂੰ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਅਦਾਕਾਰ ਸਤਿੰਦਰ ਸਰਤਾਜ ਨੇ ਖ਼ੂਬ ਰੰਗ ਬੰਨ੍ਹੇ। ਉਨ੍ਹਾਂ ਦੇ ਗੀਤਾਂ ਦੀ ਮਹਿਫ਼ਲ ਵਿੱਚ ਬਰਨਾਲਾ ਵਾਸੀ ਖ਼ੂਬ ਨੱਚੇ। ਸੰਗੀਤ ਦੇ ਇਸ ਮਹਾਂਉਤਸਵ ਨੂੰ ਮਨਾਉਣ ਲਈ 15 ਹਜ਼ਾਰ ਤੋਂ ਵੱਧ ਲੋਕ ਇੱਕੱਠੇ ਹੋਏ। ਸਰਤਾਜ ਨੇ ਆਪਣੀਆਂ ਸੂਫੀ ਗਜ਼ਲਾਂ ਅਤੇ ਮਸ਼ਹੂਰ ਗੀਤਾਂ ਦੇ ਜਾਦੂ ਨਾਲ ਲੋਕਾਂ ਨੂੰ ਝੂਮਣ ਅਤੇ ਨੱਚਣ ਲਈ ਮਜਬੂਰ ਕਰ ਦਿੱਤਾ। ਬਰਨਾਲਾ ਸ਼ਹਿਰ ਵਿੱਚ ਇਸ ਪ੍ਰੋਗਰਾਮ ਦੀਆਂ ਚਰਚਾਵਾਂ ਕਈ ਦਿਨਾਂ ਤੋਂ ਚਲ ਰਹੀਆਂ ਸਨ, ਜਿਸ ਕਾਰਨ ਇਵੈਂਟ ਦੌਰਾਨ ਭਾਰੀ ਭੀੜ ਦੇਖਣ ਨੂੰ ਮਿਲੀ।

ਸਤਿੰਦਰ ਸਰਤਾਜ ਨੇ ਇਨ੍ਹਾਂ ਗੀਤਾਂ ਨਾਲ ਬੰਨ੍ਹੇ ਰੰਗ

ਸਮਾਗਮ ਦੀ ਸ਼ੁਰੂਆਤ ਕਰਦੇ ਹੋਏ ਸਤਿੰਦਰ ਸਰਤਾਜ ਨੇ ਸਾਈਂ ਵੇ ਸਾਡੀ ਫਰਿਆਦ ਤੇਰੇ ਤਾਂਈ ਗਾ ਕੇ ਪ੍ਰੋਗਰਾਮ ਨੂੰ ਰੰਗ ਦਿੱਤਾ। ਇਸ ਤੋਂ ਬਾਅਦ ਉਨ੍ਹਾਂ ਨੇ ਅੱਧੀ ਕਿੱਕ ਤੇ ਸਟਾਰਟ ਮੇਰਾ ਯਮਹਾ ਅਤੇ ਹੋਰ ਦੱਸ ਕੀ ਭਾਲਦੀ ਵਰਗੇ ਆਪਣੇ ਹਿੱਟ ਗਾਣਿਆਂ ਨਾਲ ਪ੍ਰੋਗਰਾਮ ਨੂੰ ਗਤੀਸ਼ੀਲ ਬਣਾਇਆ। ਦਰਸ਼ਕਾਂ ਨੇ ਸਟੇਜ ਦੇ ਕੋਲ ਹੀ ਨੱਚ-ਟੱਪ ਕੇ ਆਪਣੀ ਖੁਸ਼ੀ ਦਾ ਪ੍ਰਗਟਾਵਾ ਕੀਤਾ। ਇਸ ਉਪਰੰਤ ਉਨ੍ਹਾਂ ਨੇ ਲਾਵਾਂ ਇਸ਼ਕੇ ਦੇ ਅੰਬਰੀ ਉਡਾਰੀਆਂ, ਕਿਤੇ ਨੀ ਤੇਰਾ ਰੁਤਬਾ ਘੱਟਦਾ, ਸੱਜਣ ਰਾਜੀ ਹੋ ਜਾਵੇ, ਸਭ ਤੋਂ ਮਹਿੰਗੀ ਹੁੰਦੀ ਏ ਮਾਸੂਮੀਅਤ, ਕੋਈ ਤੇਰੇ ਨਾਲ ਮੋਹ ਏ ਪੁਰਾਣਾ, ਛਾਵਾ ਨੀ ਗਿਰਧਾਰੀ ਲਾਲ, ਪੰਜਾਬੀ ਟੱਪਿਆਂ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਆਪਣੇ ਗੀਤ ਗਾਏ।

SATINDER SARTAJ IN BARNALA (ETV Bharat)

ਇਨ੍ਹਾਂ ਹਸਤੀਆਂ ਨੇ ਭਰੀ ਹਾਜ਼ਰੀ

ਇਸ ਰੌਮਾਂਚਕ ਸ਼ਾਮ ਦੇ ਦੌਰਾਨ ਬਹੁਤ ਸਾਰੀਆਂ ਪ੍ਰਮੁੱਖ ਹਸਤੀਆਂ ਵੀ ਮੌਜੂਦ ਰਹੀਆਂ। ਟਰਾਈਡੈਟ ਗਰੁੱਪ ਦੇ ਸੰਸਥਾਪਕ ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੀ ਧਰਮਪਤਨੀ ਮਧੂ ਗੁਪਤਾ ਨਾਲ ਹਾਜ਼ਰੀ ਭਰੀ। ਇਸ ਤੋਂ ਇਲਾਵਾ, ਬਰਨਾਲਾ ਦੀ ਡਿਪਟੀ ਕਮਿਸ਼ਨਰ ਪੂਨਮਦੀਪ ਕੌਰ, ਐਸਡੀਐਮ ਗੁਰਬੀਰ ਸਿੰਘ ਕੋਹਲੀ ਅਤੇ ਐਸਪੀਡੀ ਸੰਦੀਪ ਮੰਡ ਵੀ ਸਮਾਗਮ ਦਾ ਹਿੱਸਾ ਰਹੇ। ਐਡਵੋਕੇਟ ਰਾਹੁਲ ਗੁਪਤਾ ਅਤੇ ਡਾ. ਭਰਤ ਸਮੇਤ ਕਈ ਹੋਰ ਮਹਿਮਾਨ ਵੀ ਪ੍ਰਗਟ ਸਨ। ਇਸ ਤੋਂ ਇਲਾਵਾ ਐਡਮਿਨ ਹੈੱਡ ਰੁਪਿੰਦਰ ਗੁਪਤਾ, ਕਪਿਲ ਮਿੱਤਲ, ਜੈਨ ਜਿਊਲਰਜ਼ ਦੇ ਰਿਸ਼ਵ ਜੈਨ ਅਤੇ ਇੰਡਸਟਰੀ ਚੇਮਬਰ ਦੇ ਪ੍ਰਧਾਨ ਵਿਕਾਸ ਗੋਇਲ ਵੀ ਸ਼ਮਿਲ ਹੋਏ। ਹੋਰ ਪ੍ਰਮੁੱਖ ਹਸਤੀਆਂ ਵਿੱਚ ਪੀਕੇ ਮਾਰਕੰਡੇ, ਰਜਨੀਸ਼ ਗੇਰਾ, ਰੁਪਿੰਦਰ ਗੁਪਤਾ, ਸਵਿਤਾ ਕਲਵਾਨੀਆ, ਅਨਿਲ ਗੁਪਤਾ ਤੋਂ ਇਲਾਵਾ ਹੋਰ ਸਿਵਲ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀ ਪਹੁੰਚੇ ਅਤੇ ਸਤਿੰਦਰ ਸਰਤਾਜ ਦੇ ਗੀਤਾਂ ਦਾ ਖ਼ੂਬ ਆਨੰਦ ਮਾਣਿਆ।

SATINDER SARTAJ IN BARNALA (ETV Bharat)
SATINDER SARTAJ IN BARNALA (ETV Bharat)
SATINDER SARTAJ IN BARNALA (ETV Bharat)

ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਦਿੱਤੀਆਂ ਦੀਵਾਲੀ ਦੀਆਂ ਵਧਾਈਆਂ

ਪਦਮਸ਼੍ਰੀ ਰਾਜਿੰਦਰ ਗੁਪਤਾ ਨੇ ਆਪਣੇ ਸੰਬੋਧਨ ਵਿੱਚ ਸਾਰੇ ਇਲਾਕਾ ਵਾਸੀਆਂ ਨੂੰ ਦਿਵਾਲੀ ਦੀਆਂ ਮੁਬਾਰਕਾਂ ਦਿੱਤੀਆਂ ਅਤੇ ਉਮੀਦ ਜਤਾਈ ਕਿ ਇਹ ਤਿਉਹਾਰ ਹਰ ਘਰ ਵਿੱਚ ਖੁਸ਼ੀ ਲਿਆਵੇ। ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਕਿ ਇਵੈਂਟ ਦੇ ਮਾਹੌਲ ਨੇ ਸਿੱਧ ਕੀਤਾ ਹੈ ਕਿ ਖੁਸ਼ੀਆਂ ਸਾਂਝੀਆਂ ਕਰਨਾ ਹੀ ਜਿੰਦਗੀ ਦਾ ਅਸਲੀ ਮਕਸਦ ਹੈ। ਅੰਤ ਵਿੱਚ ਇਹ ਸ਼ਾਮ ਸਿਰਫ਼ ਇੱਕ ਸੰਗੀਤਕ ਪਰਫਾਰਮੈਂਸ ਨਹੀਂ ਸੀ, ਸਗੋਂ ਖੁਸ਼ੀਆਂ ਅਤੇ ਪਿਆਰ ਦੀ ਸਾਂਝ ਬਣੀ। ਇਸ ਸਮਾਗਮ ਨੇ ਸ਼ਹਿਰ ਵਿੱਚ ਲੋਕਾਂ ਦੇ ਦਿਲਾਂ ਨੂੰ ਜੋੜਿਆ ਅਤੇ ਦਿਵਾਲੀ ਦੇ ਮੌਕੇ ਨੂੰ ਵਿਸ਼ੇਸ਼ ਬਣਾਇਆ। ਸਤਿੰਦਰ ਸਰਤਾਜ ਦੀ ਗਾਇਕੀ ਨਾਲ ਜਸ਼ਨ ਮਨਾਉਣਾ ਲੋਕਾਂ ਲਈ ਇੱਕ ਅਜਿਹੀ ਯਾਦਗਾਰੀ ਰਾਤ ਬਣ ਗਈ, ਜਿਸਦੀ ਗੂੰਜ ਲੰਮੇ ਸਮੇਂ ਤੱਕ ਰਹੇਗੀ।

ਇਹ ਵੀ ਪੜ੍ਹੋ:-

Last Updated : Oct 29, 2024, 6:32 PM IST

ABOUT THE AUTHOR

...view details