ਫਰੀਦਕੋਟ:ਗਾਇਕ ਗੁਰਦਾਸ ਮਾਨ ਦੀਆਂ ਮੁਸ਼ਕਿਲਾਂ ਲਗਾਤਾਰ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਹਨ। ਉਨ੍ਹਾਂ ਦੀ ਨਾਂਹ ਪੱਖੀ ਬੋਲ-ਬਾਣੀ ਨਾਲ ਜੁੜਿਆ ਇੱਕ ਅਜਿਹਾ ਹੀ ਹੋਰ ਨਵਾਂ ਮਾਮਲਾ ਸਾਹਮਣੇ ਆਇਆ ਹੈ, ਜਿਸ ਲਈ ਉਨ੍ਹਾਂ ਨੂੰ ਇੱਕ ਵਾਰ ਫਿਰ ਸਿੱਖ ਸੰਗਠਨਾਂ ਤੋਂ ਮੁਆਫ਼ੀ ਮੰਗਣੀ ਪਈ ਹੈ। ਇਹ ਨਵਾਂ ਵਿਵਾਦ ਉਸ ਸਮੇਂ ਵਧਿਆ, ਜਦੋਂ ਗਾਇਕ ਗੁਰਦਾਸ ਮਾਨ ਨੇ ਨਕੋਦਰ ਦੇ ਡੇਰਾ ਬਾਬਾ ਮੁਰਾਦ ਸ਼ਾਹ ਮੇਲੇ ਦੌਰਾਨ ਸਟੇਜ ਤੋਂ ਵਿਚਾਰ ਪ੍ਰਗਟਾਵਾ ਕਰਦਿਆ ਕਿਹਾ ਸੀ ਕਿ ਸਾਈਂ ਲਾਡੀ ਸ਼ਾਹ ਸਿੱਖਾਂ ਦੇ ਤੀਜੇ ਗੁਰੂ ਅਮਰਦਾਸ ਜੀ ਦੇ ਵੰਸ਼ ਵਿੱਚੋਂ ਹਨ, ਜਿਸ ਨੂੰ ਲੈ ਕੇ ਸਿੱਖ ਨੁਮਾਇੰਦਿਆ ਅਤੇ ਜੱਥੇਬੰਦੀਆ ਵੱਲੋਂ ਸਖ਼ਤ ਰੋਸ ਦਾ ਪ੍ਰਗਟਾਵਾ ਕੀਤਾ ਗਿਆ।
Gurdas Maan (ETV Bharat (ਪੱਤਰਕਾਰ, ਚੰਡੀਗੜ੍ਹ)) ਕੀ ਹੈ ਮਾਮਲਾ?:ਇਸ ਮਾਮਲੇ ਵਿੱਚ ਭੜਕੇ ਸਿੱਖ ਨੁਮਾਇੰਦਿਆ ਨੇ ਨਕੋਦਰ ਥਾਣੇ ਅਤੇ ਜਲੰਧਰ ਦਿਹਾਤੀ ਦੇ ਐਸਐਸਪੀ ਦਫ਼ਤਰ ਅੱਗੇ ਧਰਨਾ ਪ੍ਰਦਰਸ਼ਨ ਵੀ ਕੀਤਾ। ਮਾਮਲਾ ਦਰਜ ਨਾ ਹੋਣ 'ਤੇ ਜਥੇਬੰਦੀਆਂ ਨੇ ਹਾਈਵੇਅ ਵੀ ਜਾਮ ਕਰ ਦਿੱਤਾ, ਜਿਸ ਤੋਂ ਬਾਅਦ ਮਾਮਲੇ ਪ੍ਰਤੀ ਗੰਭੀਰਤਾ ਭਰਿਆ ਰੁੱਖ ਅਖ਼ਤਿਆਰ ਕਰਦਿਆ ਪੁਲਿਸ ਨੇ ਮਾਨ ਖਿਲਾਫ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਦਰਜ ਕੀਤਾ ਹੈ।
ਗਾਇਕ ਗੁਰਦਾਸ ਮਾਨ ਨੇ ਮੰਗੀ ਮੁਆਫ਼ੀ: ਇਸ ਵਿਵਾਦ ਤੋਂ ਬਾਅਦ ਗਾਇਕ ਮਾਨ ਨੇ ਅਪਣੇ ਸ਼ੋਸ਼ਲ ਮੀਡੀਆ ਪਲੇਟਫਾਰਮ 'ਤੇ ਇੱਕ ਵੀਡੀਓ ਜਾਰੀ ਕਰਕੇ ਇਸ ਮਾਮਲੇ ਵਿੱਚ ਅਪਣਾ ਸਪਸ਼ਟੀਕਰਨ ਜਾਰੀ ਕੀਤਾ ਹੈ। ਉਨ੍ਹਾਂ ਨੇ ਕਿਹਾ ਹੈ ਕਿ, "ਮੇਰਾ ਮਕਸਦ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਨਹੀਂ ਸੀ। ਜੇਕਰ ਅਜਿਹਾ ਹੋਇਆ ਹੈ, ਤਾਂ ਮੈਂ ਮੁਆਫ਼ੀ ਮੰਗਦਾ ਹਾਂ। ਉਨ੍ਹਾਂ ਨੇ ਅੱਗੇ ਕਿਹਾ ਕਿ ਗੁਰੂਆਂ ਨਾਲ ਕੋਈ ਤੁਲਨਾ ਨਹੀਂ ਕਰ ਸਕਦਾ। ਪਰ ਮੈਂ ਇਹ ਜ਼ਰੂਰ ਕਹਾਂਗਾ ਕਿ ਤੀਜੇ ਗੁਰੂ ਸ਼੍ਰੀ ਗੁਰੂ ਅਮਰਦਾਸ ਜੀ ਭੱਲਾ ਪਰਿਵਾਰ ਵਿਚੋਂ ਸਨ ਅਤੇ ਮੁਰਾਦ ਸ਼ਾਹ ਦਾ ਜਨਮ ਵੀ ਭੱਲਾ ਪਰਿਵਾਰ ਨਕੋਦਰ ਵਿੱਚ ਹੋਇਆ ਸੀ। ਮੈਂ ਗੁਰੂਆਂ ਦਾ ਅਪਮਾਨ ਕਰਨ ਬਾਰੇ ਸੋਚ ਵੀ ਨਹੀਂ ਸਕਦਾ।"
ਗਾਇਕ ਗੁਰਦਾਸ ਮਾਨ ਦੇ ਵਿਵਾਦ:ਜਿਕਰਯੋਗ ਹੈ ਕਿ ਇਸ ਤੋਂ ਪਹਿਲਾ ਵੀ ਗਾਇਕ ਗੁਰਦਾਸ ਮਾਨ ਕਈ ਵਿਵਾਦਾਂ 'ਚ ਘਿਰ ਚੁੱਕੇ ਹਨ, ਜਿਸ ਅਧੀਨ ਇੱਕ ਵਾਰ ਵਿਦੇਸ਼ ਦੌਰੇ ਦੌਰਾਨ ਉਨ੍ਹਾਂ ਨੇ ਸ਼ੋਅ ਵਿੱਚ ਪ੍ਰਦਰਸ਼ਨ ਕਰ ਰਹੇ ਕੁਝ ਨੌਜਵਾਨਾਂ ਪ੍ਰਤੀ ਅਪਸ਼ਬਦ ਬੋਲੇ ਸੀ। ਉਥੇ ਪੰਜਾਬੀ ਮਾਂ ਬੋਲੀ ਨੂੰ ਹਿੰਦੀ ਭਾਸ਼ਾ ਤੋਂ ਘੱਟ ਕਰਕੇ ਆਂਕਣਾ ਵੀ ਉਨ੍ਹਾਂ ਨੂੰ ਭਾਰੀ ਪੈ ਚੁੱਕਾ ਹੈ। ਇਸ ਤੋਂ ਇਲਾਵਾ ਸਾਲ 2021 ਵਿੱਚ ਨਕੋਦਰ ਵਿੱਚ ਹੀ ਇੱਕ ਧਾਰਮਿਕ ਸਮਾਰੋਹ ਦੌਰਾਨ ਲਾਡੀ ਸਾਈਂ ਨੂੰ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ ਕਹਿਣ ਦੇ ਮਾਮਲੇ ਵਿੱਚ ਉਨ੍ਹਾਂ 'ਤੇ ਸਿੱਖ ਜਥੇਬੰਦੀਆ ਵੱਲੋਂ ਐਫਆਈਆਰ ਦਰਜ ਕਰਵਾਈ ਗਈ ਸੀ, ਜਿਸ ਨੂੰ ਬਾਅਦ ਵਿੱਚ ਮਾਨਯੋਗ ਨਕੋਦਰ ਅਦਾਲਤ ਨੇ ਰੱਦ ਕਰਨ ਦਾ ਹੁਕਮ ਦਿੱਤਾ ਸੀ।
ਇਹ ਵੀ ਪੜ੍ਹੋ:-