ਚੰਡੀਗੜ੍ਹ: 'ਰੌਂਗ ਨੰਬਰ', 'ਦਿਲ ਨਹੀਂ ਲੱਗਣਾ' ਅਤੇ 'ਪੈਟਰੋਲ' ਵਰਗੇ ਗੀਤਾਂ ਨਾਲ ਪੰਜਾਬੀ ਸੰਗੀਤ ਜਗਤ ਦੀ ਸਨਸਨੀ ਬਣੀ ਮਿਸ ਪੂਜਾ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਕਾਰਨ ਚਰਚਾ ਬਟੋਰ ਰਹੀ ਹੈ, ਹਾਲ ਹੀ ਵਿੱਚ ਅਦਾਕਾਰਾ ਨੇ ਆਪਣਾ ਇੱਕ ਧਾਰਮਿਕ ਗੀਤ ਰਿਲੀਜ਼ ਕੀਤਾ ਸੀ, ਜਿਸ ਨੂੰ ਸਰੋਤਿਆਂ ਨੇ ਕਾਫੀ ਪਸੰਦ ਕੀਤਾ ਸੀ, ਹੁਣ ਇਹ ਸੁੰਦਰੀ ਆਪਣੀ ਇੱਕ ਵੀਡੀਓ ਕਾਰਨ ਕਾਫੀ ਚਰਚਾ ਬਟੋਰ ਰਹੀ ਹੈ।
ਜੀ ਹਾਂ...ਹਾਲ ਹੀ ਵਿੱਚ ਇਸ ਸ਼ਾਨਦਾਰ ਅਵਾਜ਼ ਵਾਲੀ ਗਾਇਕਾ ਨੇ ਕੈਨੇਡਾ ਵਿੱਚ ਇੱਕ ਸ਼ੋਅ ਕੀਤਾ, ਜਿਸ ਦਾ ਵੀਡੀਓ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਉਤੇ ਸਾਂਝਾ ਕੀਤਾ ਹੈ, ਜਿਸ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਗਾਇਕਾ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ, 'ਸਾਰੇ ਪਿਆਰ ਲਈ ਕਿਚਨਰ ਦਾ ਧੰਨਵਾਦ। ਤੁਸੀਂ ਲੋਕ ਅਦਭੁਤ ਸੀ। ਤੁਹਾਨੂੰ ਪਿਆਰ।' ਹੁਣ ਇਸ ਵੀਡੀਓ ਨੂੰ ਇੰਸਟਾਗ੍ਰਾਮ ਯੂਜ਼ਰਸ ਵੀ ਕਾਫੀ ਪਿਆਰ ਦੇ ਰਹੇ ਹਨ ਅਤੇ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਇੱਕ ਨੇ ਲਿਖਿਆ, 'ਪੰਜਾਬੀ ਪੂਜਾ।' ਇੱਕ ਹੋਰ ਨੇ ਲਿਖਿਆ, 'ਓਹ ਕਦੇ ਪੰਜਾਬ ਵੀ ਗੇੜਾ ਮਾਰ ਜੋ।' ਇਸ ਤੋਂ ਇਲਾਵਾ ਹੋਰ ਵੀ ਕਾਫੀ ਸਾਰੇ ਗਾਇਕਾ ਦੀ ਤਾਰੀਫ਼ ਕਰ ਰਹੇ ਹਨ ਅਤੇ ਗਾਇਕ ਲਈ ਪਿਆਰੇ ਪਿਆਰੇ ਕੁਮੈਂਟ ਕਰ ਰਹੇ ਹਨ।