ਪੰਜਾਬ

punjab

ETV Bharat / entertainment

ਮਹਾਂਕੁੰਭ ਦੇ ਮੇਲੇ 'ਚ ਇਤਿਹਾਸ ਰਚਣਗੇ ਗਾਇਕ ਲਖਵਿੰਦਰ ਵਡਾਲੀ, ਅਜਿਹਾ ਕਰਨ ਵਾਲੇ ਹੋਣਗੇ ਪਹਿਲੇ ਪੰਜਾਬੀ ਗਾਇਕ - MAHAKUMBH 2025

ਪੰਜਾਬੀ ਗਾਇਕ ਲਖਵਿੰਦਰ ਵਡਾਲੀ ਪਹਿਲੇ ਪੰਜਾਬੀ ਗਾਇਕ ਹੋਣਗੇ ਜੋ ਮਹਾਂਕੁੰਭ ਵਿੱਚ ਪੇਸ਼ਕਾਰੀ ਦੇਣ ਜਾ ਰਹੇ ਹਨ।

ਲਖਵਿੰਦਰ ਵਡਾਲੀ
ਲਖਵਿੰਦਰ ਵਡਾਲੀ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 22, 2025, 5:29 PM IST

ਚੰਡੀਗੜ੍ਹ:ਉੱਤਰ-ਪ੍ਰਦੇਸ਼ ਦੇ ਪ੍ਰਯਾਗਰਾਜ ਵਿਖੇ ਜਾਰੀ ਮੇਲੇ ਦਾ ਅਹਿਮ ਹਿੱਸਾ ਬਣਨ ਲਈ ਪੂਰੀ ਤਰ੍ਹਾਂ ਤਿਆਰ ਹਨ ਸੂਫ਼ੀ ਗਾਇਕ ਲਖਵਿੰਦਰ ਵਡਾਲੀ, ਜੋ ਮਹਾਂਕੁੰਭ ਵਿੱਚ ਸ਼ਮੂਲੀਅਤ ਦਰਜ ਕਰਵਾਉਣ ਵਾਲੇ ਪਹਿਲੇ ਪੰਜਾਬੀ ਗਾਇਕ ਹੋਣ ਦਾ ਮਾਣ ਵੀ ਅਪਣੀ ਝੋਲੀ ਪਾਉਣ ਜਾ ਰਹੇ ਹਨ।

ਆਸਥਾ ਦੇ ਵੱਡੇ ਕੇਂਦਰ ਵਜੋਂ ਉਭਰ ਰਹੇ ਉਕਤ ਮੇਲੇ ਵਿੱਚ ਦੇਸ਼-ਭਰ ਦੀ ਸੰਸਕ੍ਰਿਤਕ ਅਤੇ ਰੀਤੀ ਰਿਵਾਜਾਂ ਦੇ ਅਜਬ ਮੰਜ਼ਰ ਵੇਖਣ ਨੂੰ ਮਿਲ ਰਹੇ ਹਨ, ਜਿੱਥੇ ਬਹੁ-ਕਲਾਵਾਂ ਦੀ ਹੋ ਰਹੀ ਪ੍ਰਫੁੱਲਤਾ ਦਰਮਿਆਨ ਹੀ ਸੂਫ਼ੀ ਗਾਇਕੀ ਦੀ ਅਨੂਠੀ ਧਮਕ ਦਾ ਇਜ਼ਹਾਰ ਕਰਵਾਉਣਗੇ ਲਖਵਿੰਦਰ ਵਡਾਲੀ, ਜੋ 23 ਜਨਵਰੀ ਨੂੰ ਸ਼ਾਮ 5.30 ਵਜੇ ਉੱਥੋ ਦੇ ਕਲਾ ਗ੍ਰਾਮ ਵਿੱਚ ਆਯੋਜਿਤ ਹੋਣ ਜਾ ਰਹੇ ਵਿਸ਼ਾਲ ਸੱਭਿਆਚਾਰਕ ਪ੍ਰੋਗਰਾਮ ਵਿੱਚ ਬਤੌਰ ਗਾਇਕ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾਉਣਗੇ।

ਭਾਰਤ ਸਰਕਾਰ ਵੱਲੋਂ ਕਰਵਾਏ ਜਾ ਰਹੇ ਉਕਤ ਸੱਭਿਆਚਾਰਕ ਸਮਾਗਮ ’ਚ ਦੇਸ਼ ਦੇ ਪ੍ਰਸਿੱਧ ਗਾਇਕ, ਸੰਗੀਤਕਾਰ ਅਤੇ ਨ੍ਰਿਤ ਕਲਾਕਾਰ ਆਪਣੀ ਪੇਸ਼ਕਾਰੀ ਦੇਣ ਜਾ ਰਹੇ ਹਨ, ਜੋ ਅਪਣੇ ਵੱਖ-ਵੱਖ ਰਾਜਾਂ ਨਾਲ ਸੰਬੰਧਤ ਕਲਾ ਵੰਨਗੀਆਂ ਦੀ ਨੁਮਾਇੰਦਗੀ ਵੀ ਕਰਨਗੇ।

ਉਕਤ ਕਲਾ ਸੰਗਮ ਦਰਮਿਆਨ ਪੇਸ਼ਕਾਰੀ ਦੇਣ ਜਾ ਰਹੇ ਲਖਵਿੰਦਰ ਵਡਾਲੀ ਪਹਿਲੇ ਅਜਿਹੇ ਪੰਜਾਬੀ ਫ਼ਨਕਾਰ ਹੋਣਗੇ, ਜੋ ਕੁੰਭ ਮੇਲੇ ਦੇ ਅੱਜ ਤੱਕ ਦੇ ਇਤਿਹਾਸ ਵਿੱਚ ਗਾਇਨ ਪੇਸ਼ਕਾਰੀ ਕਰਨ ਜਾ ਰਹੇ ਪਹਿਲੇ ਪੰਜਾਬੀ ਗਾਇਕ ਹੋਣਗੇ।

ਹਾਲਾਂਕਿ ਬਾਲੀਵੁੱਡ ਸੰਗੀਤ ਨਾਲ ਜੁੜੇ ਕਈ ਦਿੱਗਜ ਨਾਂਅ ਇਸ ਮੇਲਾ ਲੜੀ ਦਾ ਸਮੇਂ ਦਰ ਸਮੇਂ ਹਿੱਸਾ ਬਣਨ ਵਿੱਚ ਜ਼ਰੂਰ ਸਫ਼ਲ ਰਹੇ ਹਨ, ਜਿੰਨ੍ਹਾਂ ਵਿੱਚ ਸ਼ੰਕਰ ਮਹਾਦੇਵਨ ਤੋਂ ਇਲਾਵਾ ਕੈਲਾਸ਼ ਖੇਰ, ਕਵਿਤਾ ਸੇਠ, ਨਿਤਿਨ ਮੁਕੇਸ਼, ਸੁਰੇਸ਼ ਵਾਡੇਕਰ, ਹਰੀਹਰਨ, ਕਵਿਤਾ ਕ੍ਰਿਸ਼ਨਾਮੂਰਤੀ ਆਦਿ ਸ਼ੁਮਾਰ ਰਹੇ ਹਨ।

ਇਹ ਵੀ ਪੜ੍ਹੋ:

ABOUT THE AUTHOR

...view details