ਪੰਜਾਬ

punjab

ETV Bharat / entertainment

ਮਰਹੂਮ ਗਾਇਕ ਚਮਕੀਲਾ ਦੇ ਇਸ ਹਿੱਟ ਗਾਣੇ ਦੀ ਤਰਜ਼ਮਾਨੀ ਕਰੇਗੀ ਇਹ ਨਵੀਂ ਪੰਜਾਬੀ ਫਿਲਮ, ਪਹਿਲਾਂ ਲੁੱਕ ਹੋਇਆ ਰਿਲੀਜ਼ - Amar Singh Chamkila - AMAR SINGH CHAMKILA

New Punjabi Film: ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਹਿੱਟ ਰਹੇ ਗੀਤ ਨੂੰ ਸਮਰਪਿਤ ਕੀਤੀ ਗਈ ਪੰਜਾਬੀ ਫੀਚਰ ਫਿਲਮ 'ਵੇ ਕੋਈ ਲੈ ਚੱਲਿਆ ਮੁਕਲਾਵੇ' ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।

New Punjabi Film
New Punjabi Film

By ETV Bharat Entertainment Team

Published : Apr 5, 2024, 11:37 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਨਵੀਆਂ ਫਿਲਮਾਂ ਸੰਬੰਧਤ ਗਤੀਵਿਧੀਆਂ ਦਾ ਸਿਲਸਿਲਾ ਇੰਨੀਂ-ਦਿਨੀਂ ਕਾਫ਼ੀ ਜ਼ੋਰ ਫੜਦਾ ਨਜ਼ਰ ਆ ਰਿਹਾ ਹੈ, ਜਿਸ ਸੰਬੰਧਤ ਹੀ ਪਾਲੀਵੁੱਡ ਗਲਿਆਰਿਆਂ ਵਿੱਚ ਵੱਧ ਰਹੀਆਂ ਰੌਣਕਾਂ ਦੇ ਸਿਲਸਿਲੇ ਵਿੱਚ ਹੋਰ ਇਜ਼ਾਫਾ ਕਰਨ ਜਾ ਰਹੀ ਹੈ ਮਰਹੂਮ ਅਮਰ ਸਿੰਘ ਚਮਕੀਲਾ ਦੇ ਸੁਪਰ ਹਿੱਟ ਰਹੇ ਗੀਤ ਨੂੰ ਸਮਰਪਿਤ ਕੀਤੀ ਗਈ ਪੰਜਾਬੀ ਫੀਚਰ ਫਿਲਮ 'ਵੇ ਕੋਈ ਲੈ ਚੱਲਿਆ ਮੁਕਲਾਵੇ', ਜਿਸ ਦਾ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ, ਜੋ ਜਲਦ ਦੇਸ਼ ਵਿਦੇਸ਼ ਦੇ ਸਿਨੇਮਾਂ ਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਕਮਲ ਆਰਟ ਸਟੋਰੀਜ਼' ਦੇ ਬੈਨਰ ਹੇਠ ਬਣਾਈ ਗਈ ਇਸ ਫਿਲਮ ਦਾ ਲੇਖਨ, ਨਿਰਮਾਣ ਅਤੇ ਨਿਰਦੇਸ਼ਨ ਕਮਲ ਦ੍ਰਾਵਿੜ ਵੱਲੋਂ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਹਾਲ ਹੀ ਵਿੱਚ ਰਿਲੀਜ਼ ਹੋਈ 'ਗਦਰ 1947' ਜਿਹੀ ਅਰਥ ਭਰਪੂਰ ਪੰਜਾਬੀ ਫਿਲਮ ਦਾ ਨਿਰਦੇਸ਼ਨ ਕਰ ਚੁੱਕੇ ਹਨ, ਜਿਸ ਨੂੰ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਵੱਲੋਂ ਕਾਫ਼ੀ ਸਰਾਹਿਆ ਗਿਆ।

ਪਾਲੀਵੁੱਡ ਵਿੱਚ ਬਤੌਰ ਫਿਲਮਕਾਰ ਨਿਵੇਕਲੀ ਪਹਿਚਾਣ ਸਥਾਪਤੀ ਵੱਲ ਵੱਧ ਰਹੇ ਕਮਲ ਦ੍ਰਾਵਿੜ ਮੂਲ ਤੌਰ 'ਤੇ ਮਾਲਵਾ ਦੇ ਸਰਹੱਦੀ ਜ਼ਿਲ੍ਹੇ ਫਿਰੋਜ਼ਪੁਰ ਨਾਲ ਸੰਬੰਧਤ ਹਨ, ਜੋ ਮਿਊਜ਼ਿਕ ਵੀਡੀਓ ਨਿਰਦੇਸ਼ਕ ਅਤੇ ਸੰਗੀਤਕਾਰ ਵਜੋਂ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ, ਜਿੰਨ੍ਹਾਂ ਵੱਲੋਂ ਨਿਰਦੇਸ਼ਿਤ ਕੀਤੇ ਅਤੇ ਸੰਗੀਤਬੱਧ ਕੀਤੇ ਕਈ ਮਿਊਜ਼ਿਕ ਵੀਡੀਓ ਅਤੇ ਸੰਗੀਤਕ ਪ੍ਰੋਜੈਕਟ ਖਾਸੀ ਚਰਚਾ ਅਤੇ ਕਾਮਯਾਬੀ ਹਾਸਿਲ ਕਰਨ ਵਿੱਚ ਸਫ਼ਲ ਰਹੇ ਹਨ।

ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਇਹ ਪ੍ਰਤਿਭਾਵਾਨ ਨਿਰਦੇਸ਼ਕ ਆਪਣੀ ਉਕਤ ਫਿਲਮ ਨੂੰ ਲੈ ਕਾਫ਼ੀ ਉਤਸ਼ਾਹਿਤ ਅਤੇ ਆਸਵੰਦ ਨਜ਼ਰ ਆ ਰਹੇ ਹਨ, ਜਿੰਨ੍ਹਾਂ ਅਨੁਸਾਰ ਦਿਲਚਸਪ-ਡ੍ਰਾਮੈਟਿਕ ਕਹਾਣੀਸਾਰ ਆਧਾਰਿਤ ਇਹ ਫਿਲਮ ਦਰਸ਼ਕਾਂ ਨੂੰ ਕਈ ਪੱਖੋਂ ਤਰੋਤਾਜ਼ਗੀ ਭਰੀ ਸਿਨੇਮਾ ਸਿਰਜਨਾ ਦਾ ਅਹਿਸਾਸ ਕਰਵਾਏਗੀ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਇਸ ਦਾ ਭਾਵਨਾਤਮਕ ਪੁੱਟ ਵੀ ਅਹਿਮ ਭੂਮਿਕਾ ਨਿਭਾਵੇਗਾ।

ਉਨਾਂ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਫਿਲਮ ਦੀ ਸਟਾਰ-ਕਾਸਟ, ਰਿਲੀਜ਼ ਮਿਤੀ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਰਸਮੀ ਖੁਲਾਸਾ ਵੀ ਪ੍ਰੋਡੋਕਸ਼ਨ ਹਾਊਸ ਵੱਲੋਂ ਜਲਦ ਕਰ ਦਿੱਤਾ ਜਾਵੇਗਾ।

ਨਿਰਮਾਣ ਟੀਮ ਅਨੁਸਾਰ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਵਜ਼ੂਦ ਵਿੱਚ ਲਿਆਂਦੀ ਜਾਣ ਵਾਲੀ ਉਕਤ ਫਿਲਮ ਦੇ ਗੀਤ-ਸੰਗੀਤ ਪੱਖਾਂ 'ਤੇ ਵੀ ਕਾਫ਼ੀ ਮਿਹਨਤ ਕੀਤੀ ਜਾ ਰਹੀ ਹੈ, ਜਿਸ ਦੇ ਪੁਰਾਤਨ ਪੰਜਾਬ ਦੇ ਅਸਲ ਰੰਗਾਂ ਨਾਲ ਅੋਤ ਪੋਤ ਕੀਤੇ ਜਾ ਰਹੇ ਗਾਣਿਆਂ ਨੂੰ ਨਾਮਵਰ ਪੰਜਾਬੀ ਗਾਇਕਾ ਵੱਲੋਂ ਪਿੱਠਵਰਤੀ ਆਵਾਜ਼ਾਂ ਦਿੱਤੀਆਂ ਜਾ ਰਹੀਆਂ ਹਨ।

ABOUT THE AUTHOR

...view details