ਮੁੰਬਈ:ਮੁੰਬਈ ਪੁਲਿਸ ਨੇ ਇੱਕ ਵਾਰ ਫਿਰ ਫਿਲਮ ਅਦਾਕਾਰ ਸਲਮਾਨ ਖਾਨ 'ਤੇ ਹਮਲੇ ਦੀ ਤਿਆਰੀ ਨੂੰ ਨਾਕਾਮ ਕਰ ਦਿੱਤਾ ਹੈ। ਨਵੀਂ ਮੁੰਬਈ ਪੁਲਿਸ ਨੇ ਲਾਰੈਂਸ ਬਿਸ਼ਨੋਈ ਗੈਂਗ ਦੇ ਚਾਰ ਸ਼ਾਰਪ ਸ਼ੂਟਰਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਚਾਰੇ ਪਨਵੇਲ 'ਚ ਸਲਮਾਨ ਖਾਨ 'ਤੇ ਹਮਲਾ ਕਰਨ ਦੀ ਯੋਜਨਾ ਬਣਾ ਰਹੇ ਸਨ। ਇੰਨ੍ਹਾਂ ਚਾਰਾਂ ਮੁਲਜ਼ਮਾਂ ਦੀ ਯੋਜਨਾ ਸਲਮਾਨ ਖਾਨ ਦੀ ਕਾਰ 'ਤੇ ਹਮਲਾ ਕਰਨ ਦੀ ਸੀ।
ਇਸ ਦੇ ਲਈ ਲਾਰੈਂਸ ਬਿਸ਼ਨਈ ਗੈਂਗ ਦੇ ਇਹ ਚਾਰੇ ਸ਼ੂਟਰ ਪਨਵੇਲ ਸਥਿਤ ਸਲਮਾਨ ਖਾਨ ਦੇ ਫਾਰਮ ਹਾਊਸ ਦੀ ਰੇਕੀ ਕਰ ਰਹੇ ਸਨ ਅਤੇ ਇਸ ਦੌਰਾਨ ਪੁਲਿਸ ਨੂੰ ਇਨ੍ਹਾਂ 'ਤੇ ਸ਼ੱਕ ਹੋ ਗਿਆ। ਨਵੀਂ ਮੁੰਬਈ ਪੁਲਿਸ ਨੇ ਕੋਈ ਢਿੱਲ ਨਾ ਦਿਖਾਉਂਦੇ ਹੋਏ ਆਪਣੀ ਨਜ਼ਰ ਤੇਜ਼ ਕਰ ਦਿੱਤੀ ਅਤੇ ਇੰਨ੍ਹਾਂ ਚਾਰਾਂ ਨੂੰ ਫੜ ਲਿਆ।