ਪੰਜਾਬ

punjab

WATCH: ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਪਤਨੀ ਸ਼ੂਰਾ ਨਾਲ ਪਹੁੰਚੇ ਅਰਬਾਜ਼ ਖਾਨ, ਇਨ੍ਹਾਂ ਸਿਤਾਰਿਆਂ ਨਾਲ ਅਰਜੁਨ ਕਪੂਰ ਵੀ ਆਏ ਨਜ਼ਰ - Malaika Arora Father Funeral

By ETV Bharat Entertainment Team

Published : Sep 12, 2024, 1:15 PM IST

Malaika Arora Father Funeral: ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ ਅੱਜ ਅੰਤਿਮ ਸੰਸਕਾਰ ਹੋਣ ਜਾ ਰਿਹਾ ਹੈ। ਅਦਾਕਾਰਾ ਆਪਣੀ ਮਾਂ ਜੋਇਸ ਅਰੋੜਾ ਅਤੇ ਬੇਟੇ ਅਰਹਾਨ ਖਾਨ ਨਾਲ ਘਰ 'ਚੋ ਨਿਕਲ ਚੁੱਕੀ ਹੈ। ਦੇਖੋ ਵੀਡੀਓ...

Malaika Arora Father Funeral
Malaika Arora Father Funeral (ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਸੈਲੇਬਸ (ANI))

ਮੁੰਬਈ (ਬਿਊਰੋ):ਮਲਾਇਕਾ ਅਰੋੜਾ ਦੇ ਪਿਤਾ ਅਨਿਲ ਮਹਿਤਾ ਦਾ ਅੰਤਿਮ ਸੰਸਕਾਰ 12 ਸਤੰਬਰ ਨੂੰ ਸਾਂਤਾ ਕਰੂਜ਼ 'ਚ ਇਕ ਸਮਾਰੋਹ 'ਚ ਕੀਤਾ ਜਾਵੇਗਾ। ਮਲਾਇਕਾ ਅਰੋੜਾ ਆਪਣੀ ਮਾਂ ਜੌਇਸ ਅਰੋੜਾ ਅਤੇ ਬੇਟੇ ਅਰਹਾਨ ਖਾਨ ਨਾਲ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਘਰ ਤੋਂ ਰਵਾਨਾ ਹੋ ਗਈ ਹੈ। ਅਰੋੜਾ ਪਰਿਵਾਰ ਦੇ ਨਾਸ ਘਰ ਵਿੱਚੋਂ ਨਿਕਲਣ ਦੀਆਂ ਕੁਝ ਵੀਡੀਓਜ਼ ਸਾਹਮਣੇ ਆਈਆਂ ਹਨ।

ਪਾਪਰਾਜ਼ੀ ਨੇ ਮਲਾਇਕਾ ਦੀ ਮਾਂ ਦੇ ਘਰ ਤੋਂ ਅਰੋੜਾ ਪਰਿਵਾਰ ਦਾ ਵੀਡੀਓ ਸ਼ੇਅਰ ਕੀਤਾ ਹੈ। ਇੱਕ ਵੀਡੀਓ ਵਿੱਚ ਮਲਾਇਕਾ ਅਰੋੜਾ ਨੂੰ ਮਾਂ ਅਤੇ ਬੇਟੇ ਨਾਲ ਘਰ ਵਿੱਚੋਂ ਨਿਕਲਦੇ ਹੋਏ ਦੇਖਿਆ ਜਾ ਸਕਦਾ ਹੈ। ਵੀਡੀਓ 'ਚ ਮਲਾਇਕਾ ਦੀ ਮਾਂ ਜੋਇਸ ਅਰੋੜਾ ਰੋਂਦੀ ਨਜ਼ਰ ਆ ਰਹੀ ਹੈ। ਉਸੇ ਸਮੇਂ, ਉਨ੍ਹਾਂ ਦਾ ਪੋਤਾ ਅਰਹਾਨ ਉਨਾਂ ਨੂੰ ਸਹਾਰਾ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਦੌਰਾਨ ਮਲਾਇਕਾ ਮੀਡੀਆ ਤੋਂ ਆਪਣੀਆਂ ਨਮ ਅੱਖਾਂ ਨੂੰ ਲੁਕਾਉਣ ਲਈ ਕਾਲੇ ਸਨਗਲਾਸ ਦੀ ਵਰਤੋਂ ਕਰਦੀ ਨਜ਼ਰ ਆਈ।

ਇੱਕ ਹੋਰ ਵੀਡੀਓ ਵਿੱਚ ਮਲਾਇਕਾ ਦੀ ਭੈਣ-ਅਦਾਕਾਰਾ ਅੰਮ੍ਰਿਤਾ ਅਰੋੜਾ ਨੂੰ ਆਪਣੇ ਘਰ ਤੋਂ ਬਾਹਰ ਆਉਂਦੇ ਦੇਖਿਆ ਜਾ ਸਕਦਾ ਹੈ। ਕਲਿੱਪ ਵਿੱਚ ਅੰਮ੍ਰਿਤਾ ਅਰੋੜਾ ਆਪਣੇ ਪਿਤਾ ਦੇ ਅੰਤਿਮ ਸੰਸਕਾਰ ਲਈ ਆਪਣੇ ਪਰਿਵਾਰ ਨਾਲ ਜਾਂਦੀ ਦਿਖਾਈ ਦੇ ਰਹੀ ਹੈ।

ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਤੇ ਪਹੁੰਚੇ ਸੇਲੇਬਸ

ਮਲਾਇਕਾ ਅਰੋੜਾ ਦੇ ਪਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਣ ਲਈ ਸੈਲੇਬਸ ਮੌਕੇ 'ਤੇ ਪਹੁੰਚ ਰਹੇ ਹਨ। ਪਾਪਰਾਜ਼ੀ ਨੇ ਅਭਿਨੇਤਰੀ ਦੇ ਸਾਬਕਾ ਪਤੀ-ਅਦਾਕਾਰ ਅਰਬਾਜ਼ ਖਾਨ ਨੂੰ ਕੈਮਰੇ 'ਚ ਕੈਦ ਕਰ ਲਿਆ। ਅਰਬਾਜ਼ ਦੇ ਨਾਲ ਉਨ੍ਹਾਂ ਦੀ ਪਤਨੀ ਸ਼ੂਰਾ ਵੀ ਹੈ। ਇਸ ਦੇ ਨਾਲ ਹੀ ਮਲਾਇਕਾ ਦੇ ਚਰਚਿਤ ਬੁਆਏਫ੍ਰੈਂਡ-ਐਕਟਰ ਅਰਜੁਨ ਕਪੂਰ, ਬੈਸਟੀ ਕਰੀਨਾ ਕਪੂਰ, ਸੈਫ ਅਲੀ ਖਾਨ, ਕਰਿਸ਼ਮਾ ਕਪੂਰ, ਮਸ਼ਹੂਰ ਕੋਰੀਓਗ੍ਰਾਫਰ ਟੇਰੇਂਸ-ਗੀਤਾ, ਗੌਹਰ ਖਾਨ, ਅਰਸ਼ਦ ਵਾਰਸੀ ਸਮੇਤ ਕਈ ਸਿਤਾਰੇ ਅਨਿਲ ਮਹਿਤਾ ਦੇ ਅੰਤਿਮ ਸੰਸਕਾਰ 'ਚ ਸ਼ਾਮਿਲ ਹੋਏ।

ABOUT THE AUTHOR

...view details