Karwa Chauth 2024: ਦੇਸ਼ ਭਰ 'ਚ ਕਰਵਾ ਚੌਥ ਦਾ ਤਿਉਹਾਰ 20 ਅਕਤੂਬਰ ਨੂੰ ਮਨਾਇਆ ਜਾਵੇਗਾ, ਉਥੇ ਹੀ ਬਾਲੀਵੁੱਡ 'ਚ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਰਵਾ ਚੌਥ ਦਾ ਤਿਉਹਾਰ ਖਾਸ ਹੋਣ ਵਾਲਾ ਹੈ ਕਿਉਂਕਿ ਇਸ ਵਾਰ ਕਈ ਸੈਲੇਬਸ ਆਪਣਾ ਪਹਿਲਾਂ ਕਰਵਾ ਚੌਥ ਮਨਾਉਣਗੇ। ਅਸੀਂ ਤੁਹਾਨੂੰ ਉਨ੍ਹਾਂ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ ਜੋ ਨਵੇਂ ਵਿਆਹੇ ਹੋਏ ਹਨ ਅਤੇ ਇਸ ਵਾਰ ਆਪਣਾ ਪਹਿਲਾਂ ਕਰਵਾ ਚੌਥ ਮਨਾਉਣ ਜਾ ਰਹੇ ਹਨ।
ਸੋਨਾਕਸ਼ੀ ਸਿਨਹਾ-ਜ਼ਹੀਰ ਇਕਬਾਲ
ਬਾਲੀਵੁੱਡ ਅਦਾਕਾਰਾ ਅਤੇ ਸ਼ਤਰੂਘਨ ਸਿਨਹਾ ਦੀ ਬੇਟੀ ਸੋਨਾਕਸ਼ੀ ਸਿਨਹਾ ਨੇ ਇਸ ਸਾਲ ਜ਼ਹੀਰ ਇਕਬਾਲ ਨਾਲ ਵਿਆਹ ਕੀਤਾ ਸੀ। ਉਨ੍ਹਾਂ ਨੇ 23 ਜੂਨ 2024 ਨੂੰ ਸਪੈਸ਼ਲ ਮੈਰਿਜ ਐਕਟ ਤਹਿਤ ਵਿਆਹ ਰਜਿਸਟਰਡ ਕਰਵਾਇਆ ਸੀ। ਇਸ ਲਈ ਸੋਨਾਕਸ਼ੀ ਇਸ ਵਾਰ ਵੀ ਆਪਣਾ ਪਹਿਲਾਂ ਕਰਵਾ ਚੌਥ ਮਨਾਏਗੀ।
ਅਦਿੱਤੀ ਰਾਓ ਹੈਦਰੀ-ਸਿਧਾਰਥ
ਸਾਊਥ ਅਦਾਕਾਰਾ ਅਦਿੱਤੀ ਰਾਓ ਹੈਦਰੀ ਅਤੇ ਸਿਧਾਰਥ ਦਾ ਵਿਆਹ 24 ਸਤੰਬਰ ਨੂੰ ਸਾਦੇ ਰੀਤੀ-ਰਿਵਾਜਾਂ ਨਾਲ ਹੋਇਆ। ਇਸ ਦੇ ਨਾਲ ਹੀ ਅਦਿੱਤੀ ਆਪਣੇ ਪਤੀ ਸਿਧਾਰਥ ਲਈ ਪਹਿਲਾਂ ਕਰਵਾ ਚੌਥ ਵੀ ਮਨਾਏਗੀ।
ਰਕੁਲ ਪ੍ਰੀਤ ਸਿੰਘ-ਜੈਕੀ ਭਗਨਾਨੀ
ਰਕੁਲ ਪ੍ਰੀਤ ਸਿੰਘ ਅਤੇ ਜੈਕੀ ਭਗਨਾਨੀ ਨੇ ਇਸ ਸਾਲ ਗੋਆ ਦੇ ਖੂਬਸੂਰਤ ਬੀਚ 'ਤੇ ਵਿਆਹ ਕੀਤਾ ਸੀ। ਰਕੁਲ ਅਤੇ ਜੈਕੀ ਵੀ ਉਨ੍ਹਾਂ ਜੋੜਿਆਂ ਵਿੱਚ ਸ਼ਾਮਲ ਹਨ ਜੋ ਆਪਣਾ ਪਹਿਲਾਂ ਕਰਵਾ ਚੌਥ ਮਨਾਉਣਗੇ। ਦੋਹਾਂ ਦਾ ਵਿਆਹ 21 ਫਰਵਰੀ ਨੂੰ ਹੋਇਆ ਸੀ।