ਫਰੀਦਕੋਟ: ਪੰਜਾਬੀ ਇੰਡਸਟਰੀ ਵਿੱਚ ਨਿਵੇਕਲੀ ਪਹਿਚਾਣ ਅਤੇ ਸਫ਼ਲ ਵਜੂਦ ਸਥਾਪਿਤ ਕਰ ਚੁੱਕੇ ਅਦਾਕਾਰ ਕਰਮਜੀਤ ਅਨਮੋਲ ਹੁਣ ਫਿਲਮਾਂ ਦੇ ਨਾਲ-ਨਾਲ ਵੈੱਬ ਸੀਰੀਜ਼ ਦੇ ਖੇਤਰ ਵਿੱਚ ਵੀ ਮਜ਼ਬੂਤ ਪੈੜਾ ਸਿਰਜਣ ਵੱਲ ਵੱਧ ਚੁੱਕੇ ਹਨ। ਹੁਣ ਉਨਾਂ ਦੀ ਆਉਣ ਵਾਲੀ ਪੰਜਾਬੀ ਵੈੱਬ ਸੀਰੀਜ਼ ਦੀ ਸ਼ੂਟਿੰਗ ਕੈਨੇਡਾ ਵਿਖੇ ਸ਼ੁਰੂ ਕਰ ਦਿੱਤੀ ਗਈ ਹੈ।
ਪਰਿਵਾਰਿਕ ਡਰਾਮਾ ਕਹਾਣੀ 'ਤੇ ਅਧਾਰਿਤ ਇਸ ਵੈੱਬ ਸੀਰੀਜ਼ ਦੇ ਟਾਈਟਲ ਅਤੇ ਹੋਰਨਾ ਪਹਿਲੂਆ ਨੂੰ ਅਜੇ ਰਿਵੀਲ ਨਹੀਂ ਕੀਤਾ ਗਿਆ ਪਰ ਇਸ ਸਬੰਧਤ ਰਸਮੀ ਜਾਣਕਾਰੀ ਜਲਦ ਸਾਂਝੀ ਕੀਤੇ ਜਾਣ ਸਬੰਧੀ ਇਸ਼ਾਰਾ ਨਿਰਮਾਣ ਟੀਮ ਵੱਲੋ ਕਰ ਦਿੱਤਾ ਗਿਆ ਹੈ। ਹਾਲ ਹੀ ਵਿੱਚ ਹੋਈਆਂ ਲੋਕ ਸਭਾ ਚੋਣਾਂ ਵਿੱਚ ਸਾਂਸਦੀ ਹਲਕਾ ਫ਼ਰੀਦਕੋਟ ਤੋਂ ਚੋਣ ਲੜਨ ਵਾਲੇ ਕਰਮਜੀਤ ਅਨਮੋਲ ਅੱਜਕੱਲ੍ਹ ਰਾਜਨੀਤਕ ਸਰਗਰਮੀਆਂ ਤੋਂ ਦੂਰੀ ਬਣਾ ਕੇ ਚਲਦੇ ਅਤੇ ਫ਼ਿਲਮੀ ਖੇਤਰ ਵਿਚ ਸਰਗਰਮੀਆਂ ਵਧਾਉਂਦੇ ਨਜ਼ਰੀ ਆ ਰਹੇ ਹਨ। ਉਨ੍ਹਾਂ ਦੀ ਅਪਣੀ ਕਰਮਭੂਮੀ ਵਿੱਚ ਮੁੜ ਵੱਧ ਰਹੀ ਸ਼ਮੂਲੀਅਤ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਇਸ ਪੰਜਾਬੀ ਵੈੱਬ ਸੀਰੀਜ਼ ਵਿੱਚ ਮੇਨ ਸਟਰੀਮ ਪਰ ਅਲਹਦਾ ਕਿਰਦਾਰ ਦੁਆਰਾ ਉਹ ਦਰਸ਼ਕਾਂ ਅਤੇ ਅਪਣੇ ਚਾਹੁਣ ਵਾਲਿਆ ਸਨਮੁੱਖ ਹੋਣਗੇ।