ਮੁੰਬਈ:ਖਬਰਾਂ ਦੀ ਮੰਨੀਏ ਤਾਂ ਕੰਗਨਾ ਰਣੌਤ ਆਪਣਾ ਮੁੰਬਈ ਵਾਲਾ ਘਰ ਵੇਚਣ ਜਾ ਰਹੀ ਹੈ। ਤੁਹਾਨੂੰ ਦੱਸ ਦੇਈਏ ਕਿ ਕੰਗਨਾ ਦਾ ਬਾਂਦਰਾ ਦੇ ਪਾਲੀ ਹਿੱਲ ਇਲਾਕੇ ਵਿੱਚ ਇੱਕ ਘਰ ਹੈ। ਇਸ ਜਾਇਦਾਦ ਵਿੱਚ ਉਸਦੇ ਪ੍ਰੋਡਕਸ਼ਨ ਹਾਊਸ ਮਣੀਕਰਨਿਕਾ ਫਿਲਮਜ਼ ਦਾ ਦਫਤਰ ਵੀ ਹੈ। ਆਪਣੇ ਸਿਆਸੀ ਕਰੀਅਰ ਕਾਰਨ ਕੰਗਨਾ ਆਪਣਾ ਜ਼ਿਆਦਾਤਰ ਸਮਾਂ ਨਵੀਂ ਦਿੱਲੀ ਅਤੇ ਹਿਮਾਚਲ ਪ੍ਰਦੇਸ਼ ਵਿੱਚ ਬਿਤਾਉਂਦੀ ਹੈ, ਪਰ ਅਫਵਾਹਾਂ ਸਾਹਮਣੇ ਆਈਆਂ ਹਨ ਕਿ ਕੰਗਨਾ ਆਪਣਾ ਬਾਂਦਰਾ ਦਾ ਬੰਗਲਾ 40 ਕਰੋੜ ਰੁਪਏ ਵਿੱਚ ਵੇਚ ਰਹੀ ਹੈ।
ਇਹ ਅਟਕਲਾਂ ਉਦੋਂ ਸਾਹਮਣੇ ਆਈਆਂ ਜਦੋਂ ਇੱਕ ਯੂਟਿਊਬ ਪੇਜ 'ਤੇ ਇੱਕ ਵੀਡੀਓ ਨੇ ਦਾਅਵਾ ਕੀਤਾ ਕਿ ਇੱਕ ਪ੍ਰੋਡਕਸ਼ਨ ਹਾਊਸ ਦਾ ਦਫਤਰ ਵਿਕਰੀ ਲਈ ਹੈ। ਹਾਲਾਂਕਿ ਪ੍ਰੋਡਕਸ਼ਨ ਹਾਊਸ ਅਤੇ ਮਾਲਕ ਦਾ ਨਾਂ ਸਾਹਮਣੇ ਨਹੀਂ ਆਇਆ ਪਰ ਵੀਡੀਓ 'ਚ ਇਸਤੇਮਾਲ ਕੀਤੀਆਂ ਗਈਆਂ ਤਸਵੀਰਾਂ ਤੋਂ ਅੰਦਾਜ਼ਾਂ ਲਗਾਇਆ ਜਾ ਰਿਹਾ ਹੈ ਕਿ ਇਹ ਕੰਗਨਾ ਦਾ ਦਫਤਰ ਹੈ, ਜਿਸ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਅਫਵਾਹ ਫੈਲ ਗਈ ਕਿ ਇਹ ਕੰਗਨਾ ਦਾ ਘਰ ਹੈ ਜਿਸ ਨੂੰ ਉਹ ਵੇਚਣ ਜਾ ਰਹੀ ਹੈ।
ਵੀਡੀਓ ਵਿੱਚ ਦਿੱਤੇ ਵੇਰਵਿਆਂ ਤੋਂ ਪਤਾ ਚੱਲਦਾ ਹੈ ਕਿ ਪਲਾਟ 285 ਵਰਗ ਮੀਟਰ ਹੈ ਜਦੋਂ ਕਿ ਉਸਾਰੀ ਖੇਤਰ 3042 ਵਰਗ ਫੁੱਟ ਹੈ। ਘਰ ਵਿੱਚ 500 ਵਰਗ ਫੁੱਟ ਪਾਰਕਿੰਗ ਵੀ ਹੈ ਅਤੇ ਇਸ ਦੀਆਂ ਦੋ ਮੰਜ਼ਿਲਾਂ ਹਨ, ਜਿਸ ਦੀ ਕੀਮਤ 40 ਕਰੋੜ ਰੁਪਏ ਦੱਸੀ ਜਾਂਦੀ ਹੈ।
ਤੁਹਾਨੂੰ ਦੱਸ ਦੇਈਏ ਕਿ ਇਹ ਉਹੀ ਪ੍ਰਾਪਰਟੀ ਹੈ ਜੋ 2020 'ਚ BMC ਦੀ ਜਾਂਚ 'ਚ ਆਈ ਸੀ। ਸਤੰਬਰ 2020 ਵਿੱਚ BMC ਨੇ ਬਾਂਦਰਾ ਵਿੱਚ ਕੰਗਨਾ ਦੇ ਦਫਤਰ ਦੇ ਕੁਝ ਹਿੱਸਿਆਂ ਨੂੰ ਗੈਰ-ਕਾਨੂੰਨੀ ਉਸਾਰੀ ਦਾ ਹਵਾਲਾ ਦਿੰਦੇ ਹੋਏ ਢਾਹ ਦਿੱਤਾ ਸੀ। 9 ਸਤੰਬਰ ਨੂੰ ਬੰਬੇ ਹਾਈ ਕੋਰਟ ਦੇ ਸਟੇਅ ਆਰਡਰ ਤੋਂ ਬਾਅਦ ਢਾਹੁਣ ਦਾ ਕੰਮ ਅੱਧ ਵਿਚਾਲੇ ਹੀ ਰੋਕ ਦਿੱਤਾ ਗਿਆ ਸੀ। ਕੰਗਨਾ ਨੇ ਬੀਐਮਸੀ ਖ਼ਿਲਾਫ਼ ਕੇਸ ਦਾਇਰ ਕੀਤਾ ਅਤੇ ਬੀਐਮਸੀ ਤੋਂ ਮੁਆਵਜ਼ੇ ਵਜੋਂ 2 ਕਰੋੜ ਰੁਪਏ ਦੀ ਮੰਗ ਵੀ ਕੀਤੀ, ਪਰ ਮਈ 2023 ਵਿੱਚ ਆਪਣੀ ਮੰਗ ਵਾਪਸ ਲੈ ਲਈ।
ਵਰਕ ਫਰੰਟ ਦੀ ਗੱਲ ਕਰੀਏ ਤਾਂ ਕੰਗਨਾ ਦੀ ਆਉਣ ਵਾਲੀ ਫਿਲਮ 'ਐਮਰਜੈਂਸੀ' ਹੈ, ਜਿਸ ਨੂੰ ਉਹ ਖੁਦ ਡਾਇਰੈਕਟ ਕਰ ਰਹੀ ਹੈ। ਇਸ ਤੋਂ ਇਲਾਵਾ ਮੌਜੂਦਾ ਸਮੇਂ 'ਚ ਉਹ ਆਪਣੇ ਸਿਆਸੀ ਕਰੀਅਰ 'ਚ ਕਾਫੀ ਰੁੱਝੇ ਹੋਈ ਹੈ।