ਨਵੀਂ ਦਿੱਲੀ: ਬਿੱਗ ਬੌਸ ਦੇ ਵਿਜੇਤਾ ਅਤੇ ਮਸ਼ਹੂਰ ਯੂਟਿਊਬਰ 'ਸਿਸਟਮ' ਐਲਵਿਸ਼ ਯਾਦਵ ਦੇ ਪ੍ਰਸ਼ੰਸਕਾਂ ਲਈ ਖੁਸ਼ਖਬਰੀ ਆਈ ਹੈ। ਸੱਪ ਦੇ ਜ਼ਹਿਰ ਦੀ ਤਸਕਰੀ ਮਾਮਲੇ ਵਿੱਚ ਅੱਜ 22 ਮਾਰਚ ਨੂੰ ਐਲਵਿਸ਼ ਨੂੰ ਜ਼ਮਾਨਤ ਮਿਲ ਗਈ ਹੈ।
ਐਲਵਿਸ਼ ਨੂੰ ਇਸ ਮਾਮਲੇ ਵਿੱਚ ਪੰਜ ਦਿਨਾਂ ਬਾਅਦ ਜ਼ਮਾਨਤ ਮਿਲੀ ਹੈ। ਜ਼ਮਾਨਤ ਦੀ ਜਾਣਕਾਰੀ ਬਿੱਗ ਬੌਸ 17 ਦੇ ਪ੍ਰਤੀਯੋਗੀ ਅਨੁਰਾਗ ਡੋਭਾਲ ਨੇ ਦਿੱਤੀ ਹੈ। ਐਲਵਿਸ਼ ਨੂੰ 17 ਮਾਰਚ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਐਲਵਿਸ਼ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਲਿਆ ਗਿਆ ਸੀ।
ਐਲਵਿਸ਼ ਦੀ ਪਹਿਲੀ ਪਟੀਸ਼ਨ ਨੂੰ ਅਦਾਲਤ ਨੇ ਰੱਦ ਕਰ ਦਿੱਤਾ ਸੀ ਅਤੇ ਫਿਰ ਜਦੋਂ ਦੂਜੀ ਪਟੀਸ਼ਨ 'ਤੇ ਸੁਣਵਾਈ ਹੋਈ ਤਾਂ ਅਦਾਲਤ ਨੇ ਉਸ ਨੂੰ ਜ਼ਮਾਨਤ 'ਤੇ ਰਿਹਾਅ ਕਰ ਦਿੱਤਾ। ਤੁਹਾਨੂੰ ਦੱਸ ਦੇਈਏ ਕਿ ਅਨੁਰਾਗ ਡੋਭਾਲ ਨੇ ਆਪਣੇ ਐਕਸ ਪੋਸਟ ਵਿੱਚ ਐਲਵਿਸ਼ ਦੀ ਬੇਲ ਦੀ ਖੁਸ਼ਖਬਰੀ ਸਾਂਝੀ ਕੀਤੀ ਹੈ। ਅਨੁਰਾਗ ਨੇ ਲਿਖਿਆ, 'ਰੱਬ ਕਦੇ ਗਲਤ ਨਹੀਂ ਕਰੇਗਾ, ਜ਼ਮਾਨਤ ਮਿਲ ਗਈ ਹੈ।'