ਪੰਜਾਬ

punjab

ETV Bharat / entertainment

ਨਵੀਂ ਲਘੂ ਫਿਲਮ ਦਰਸ਼ਕਾਂ ਦੇ ਸਨਮੁੱਖ ਕਰਨਗੇ ਨਿਰਦੇਸ਼ਕ ਭਗਵੰਤ ਸਿੰਘ ਕੰਗ, ਜਲਦ ਹੋਵੇਗੀ ਰਿਲੀਜ਼ - pollywood latest news

Director Bhagwant Singh Kang: ਪ੍ਰਤਿਭਾਵਾਨ ਨਿਰਦੇਸ਼ਨ ਭਗਵੰਤ ਸਿੰਘ ਕੰਗ ਜਲਦ ਹੀ ਨਵੀਂ ਲਘੂ ਫਿਲਮ 'ਮਾਂ ਦੀਆਂ ਬਾਲੀਆਂ' ਲੈ ਕੇ ਦਰਸ਼ਕਾਂ ਸਨਮੁੱਖ ਹੋਣ ਜਾ ਰਹੇ ਹਨ, ਜੋ ਜਲਦ ਹੀ ਰਿਲੀਜ਼ ਕਰ ਦਿੱਤੀ ਜਾਵੇਗੀ।

Director Bhagwant Singh Kang
Director Bhagwant Singh Kang

By ETV Bharat Entertainment Team

Published : Mar 19, 2024, 12:42 PM IST

ਚੰਡੀਗੜ੍ਹ: ਪੰਜਾਬੀ ਲਘੂ ਫਿਲਮਾਂ ਦੇ ਖੇਤਰ ਵਿੱਚ ਨਵੇਂ ਦਿਸਹਿੱਦੇ ਸਿਰਜਣ ਵਿੱਚ ਪ੍ਰਤਿਭਾਵਾਨ ਨਿਰਦੇਸ਼ਨ ਭਗਵੰਤ ਸਿੰਘ ਕੰਗ ਲਗਾਤਾਰ ਭੂਮਿਕਾ ਨਿਭਾ ਰਹੇ ਹਨ, ਜਿੰਨਾਂ ਵੱਲੋਂ ਨਿਰਦੇਸ਼ਿਤ ਕੀਤੀਆਂ ਬੇਸ਼ੁਮਾਰ ਲਘੂ ਫਿਲਮਾਂ ਨੇ ਇਸ ਖਿੱਤੇ ਨੂੰ ਨਵੇਂ ਅਯਾਮ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਅਪਣੀ ਇਸੇ ਮਾਣਮੱਤੀ ਲੜੀ ਨੂੰ ਜਾਰੀ ਰੱਖਦਿਆਂ ਉਹ ਅਪਣੀ ਲਘੂ ਫਿਲਮ 'ਮਾਂ ਦੀਆਂ ਬਾਲੀਆਂ' ਲੈ ਕੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨਾਂ ਦੀ ਇਹ ਇੱਕ ਹੋਰ ਅਰਥ-ਭਰਪੂਰ ਫਿਲਮ ਜਲਦ ਸੋਸ਼ਲ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਫਿਲਮੀ ਅੱਡਾ ਪ੍ਰੋਡਕਸ਼ਨ ਹਾਊਸ' 'ਤੇ ਬੈਨਰ ਅਧੀਨ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਨਿਰਮਾਤਾ ਭਗਵੰਤ ਕੰਗ, ਪਰਮਜੀਤ ਨਾਗਰਾ, ਸਹਿ ਨਿਰਮਾਤਾ ਲਖਵਿੰਦਰ ਸਿੰਘ ਜਟਾਣਾ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਕਮਾਂਡ ਭਗਵੰਤ ਸਿੰਘ ਕੰਗ ਨੇ ਸੰਭਾਲੀ ਹੈ, ਜਿੰਨਾਂ ਤੋਂ ਇਲਾਵਾ ਜੇਕਰ ਉਕਤ ਲਘੂ ਫਿਲਮ ਦੇ ਹੋਰਨਾਂ ਪਹਿਲੂਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਪਰਿਵਾਰਕ-ਡਰਾਮਾ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਸਤਿੰਦਰ ਦੀਪ ਸੰਘਾ, ਡੀਓਪੀ ਜਸਜੋਤ ਗਿੱਲ, ਸਟੋਰੀ ਲੇਖਕ ਮੋਹਨ ਸ਼ਰਮਾ, ਸਕਰੀਨ ਪਲੇਅ-ਡਾਇਲਾਗ ਲੇਖਕ ਸ਼ਮਸ਼ੇਰ ਗਿੱਲ, ਐਸੋਸੀਏਟ ਨਿਰਦੇਸ਼ਕ ਅੰਮ੍ਰਿਤ ਪਾਲ ਸਿੰਘ, ਪ੍ਰੋਡੋਕਸ਼ਨ ਮੈਨੇਜਰ ਭੁਪਿੰਦਰ ਸ਼ਰਮਾ ਹਨ ਅਤੇ ਜੇਕਰ ਸਟਾਰ ਕਾਸਟ ਦੀ ਗੱਲ ਕਰੀਏ ਤਾਂ ਇਸ ਵਿੱਚ ਜਸ਼ਨ ਕੰਬੋਜ, ਸੋਨੂੰ ਕੈਲੋ, ਜੈਸਮੀਨ ਬਰਨਾਲਾ ਤੋਂ ਇਲਾਵਾ ਕਈ ਪ੍ਰਤਿਭਾਸ਼ਾਲੀ ਨਵੇਂ ਅਤੇ ਮੰਝੇ ਹੋਏ ਚਿਹਰੇ ਲੀਡਿੰਗ ਕਿਰਦਾਰ ਨਿਭਾਉਂਦੇ ਨਜ਼ਰੀ ਪੈਣਗੇ।

ਹਾਲ ਹੀ ਵਿੱਚ ਨਿਰਦੇਸ਼ਿਤ ਕੀਤੀਆਂ 'ਤੇਜਾ ਨਾਗੌਰੀ', 'ਤੀਵੀਆਂ', 'ਰਖੇਲ', 'ਬਦਲਾ', 'ਪਾਪ ਦੀ ਪੰਡ', 'ਸ਼ਾਇਦ' ਆਦਿ ਜਿਹੀਆਂ ਕਈ ਮਿਆਰੀ ਲਘੂ ਫਿਲਮਾਂ ਨਾਲ ਪਾਲੀਵੁੱਡ ਗਲਿਆਰਿਆਂ ਵਿੱਚ ਚੋਖੀ ਭੱਲ ਸਥਾਪਿਤ ਕਰ ਚੁੱਕੇ ਹਨ ਨਿਰਦੇਸ਼ਿਤ ਭਗਵੰਤ ਸਿੰਘ ਕੰਗ, ਜਿੰਨਾਂ ਅਨੁਸਾਰ ਉਨਾਂ ਦੀ ਨਵੀਂ ਫਿਲਮ ਵੀ ਬਹੁਤ ਹੀ ਨਿਵੇਕਲੇ ਰੰਗਾਂ ਅਧੀਨ ਬਣਾਈ ਗਈ ਹੈ, ਜਿਸ ਵਿੱਚ ਆਪਸੀ ਰਿਸ਼ਤਿਆਂ ਦਾ ਲਗਾਅ, ਪੈਂਦੀਆਂ ਤਰੇੜਾਂ ਦਾ ਬੇਹੱਦ ਭਾਵਨਾਤਮਕ ਅਤੇ ਦਿਲ ਟੁੰਬਵਾਂ ਵਰਣਨ ਕੀਤਾ ਗਿਆ ਹੈ।

ਮੇਨ ਸਟਰੀਮ ਸਿਨੇਮਾ ਤੋਂ ਅਲਹਦਾ ਸਿਨੇਮਾ ਸਿਰਜਣ ਲਈ ਯਤਨਸ਼ੀਲ ਇਸ ਹੋਣਹਾਰ ਨਿਰਦੇਸ਼ਕ ਨੇ ਅੱਗੇ ਦੱਸਿਆ ਕਿ ਲਕੀਰ ਦਾ ਫ਼ਕੀਰ ਬਣਨਾ ਮੇਰੇ ਸਿਨੇਮਾ ਪੈਟਰਨ ਦਾ ਕਦੇ ਵੀ ਹਿੱਸਾ ਨਹੀਂ ਰਿਹਾ ਅਤੇ ਇਹੀ ਕਾਰਨ ਹੈ ਕਿ ਹੁਣ ਤੱਕ ਸਾਹਮਣੇ ਕੀਤੀ ਹਰ ਲਘੂ ਫਿਲਮ ਅਤੇ ਵੈੱਬ-ਸੀਰੀਜ਼ ਨੂੰ ਦਰਸ਼ਕਾਂ ਵੱਲੋਂ ਭਰਪੂਰ ਹੁੰਗਾਰਾ ਦਿੱਤਾ ਗਿਆ ਹੈ, ਜਿੰਨਾਂ ਦੀ ਇਹੀ ਹੌਂਸਲਾ ਅਫ਼ਜਾਈ ਹੀ ਇਸ ਦਿਸ਼ਾ ਵਿੱਚ ਅੱਗੇ ਹੋਰ ਚੰਗੇਰਾ ਕਰਨ ਲਈ ਉਤਸ਼ਾਹਿਤ ਕਰ ਰਹੀ ਹੈ।

ABOUT THE AUTHOR

...view details