ਪੰਜਾਬ

punjab

ETV Bharat / entertainment

ਇੱਕ ਵਾਰ ਫਿਰ ਜੋੜੀ ਦੇ ਤੌਰ ਉਤੇ ਨਜ਼ਰ ਆਉਣਗੇ ਧੀਰਜ ਕੁਮਾਰ ਅਤੇ ਕੁੱਲ ਸਿੱਧੂ, ਫਿਲਮ ਜਲਦ ਹੋਏਗੀ ਰਿਲੀਜ਼ - PUNJABI FILM MAJHAIL

ਆਉਣ ਵਾਲੀ ਪੰਜਾਬੀ ਫਿਲਮ 'ਮਝੈਲ' ਦਾ ਪ੍ਰਭਾਵੀ ਹਿੱਸਾ ਅਦਾਕਾਰ ਧੀਰਜ ਕੁਮਾਰ ਅਤੇ ਬਹੁ-ਪੱਖੀ ਅਦਾਕਾਰਾ ਕੁੱਲ ਸਿੱਧੂ ਬਣੇ ਹਨ।

ਧੀਰਜ ਕੁਮਾਰ ਅਤੇ ਕੁੱਲ ਸਿੱਧੂ
ਧੀਰਜ ਕੁਮਾਰ ਅਤੇ ਕੁੱਲ ਸਿੱਧੂ (ਈਟੀਵੀ ਭਾਰਤ ਪੱਤਰਕਾਰ)

By ETV Bharat Entertainment Team

Published : Jan 21, 2025, 11:03 AM IST

ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਬਿਹਤਰੀਨ ਐਕਟਰਜ਼ ਵਜੋਂ ਅਪਣੇ ਨਾਵਾਂ ਦਾ ਸ਼ੁਮਾਰ ਕਰਵਾਉਣ ਵਿੱਚ ਸਫ਼ਲ ਰਹੇ ਹਨ ਵਰਸਟਾਈਲ ਅਦਾਕਾਰ ਧੀਰਜ ਕੁਮਾਰ ਅਤੇ ਬਹੁ-ਪੱਖੀ ਅਦਾਕਾਰਾ ਕੁੱਲ ਸਿੱਧੂ, ਜੋ ਇੱਕ ਵਾਰ ਮੁੜ ਆਨ-ਸਕ੍ਰੀਨ ਜੋੜੀ ਦੇ ਤੌਰ ਉਤੇ ਪੰਜਾਬੀ ਸਿਨੇਮਾ ਨੂੰ ਨਵੇਂ ਰੰਗ ਦੇਣ ਲਈ ਤਿਆਰ ਹਨ, ਜਿੰਨ੍ਹਾਂ ਦੀ ਸ਼ਾਨਦਾਰ ਪ੍ਰੈਜੈਂਸ ਦਾ ਇਜ਼ਹਾਰ ਕਰਵਾਉਣ ਜਾ ਰਹੀ ਉਨ੍ਹਾਂ ਦੀ ਨਵੀਂ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਮਝੈਲ', ਜੋ ਜਲਦ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।

'ਗੀਤ ਐਮਪੀ3' ਅਤੇ 'ਜੇਬੀਸੀਓ ਫਿਲਮਜ਼' ਵੱਲੋਂ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਦੇਸ਼ਨ ਧੀਰਜ ਕੇਦਾਰਨਾਥ ਰਤਨ ਦੁਆਰਾ ਕੀਤਾ ਗਿਆ ਹੈ। ਨਿਰਮਾਤਾ ਕੇਵੀ ਢਿੱਲੋਂ ਅਤੇ ਅਨਮੋਲ ਸਾਹਨੀ ਵੱਲੋਂ ਬਿੱਗ ਸੈੱਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਬੱਧ ਕੀਤੀ ਗਈ ਉਕਤ ਐਕਸ਼ਨ ਪੈਕੇਡ ਫਿਲਮ ਦੀ ਸਟਾਰ-ਕਾਸਟ ਵਿੱਚ ਦੇਵ ਖਰੌੜ ਅਤੇ ਰੂਪੀ ਗਿੱਲ ਤੋਂ ਇਲਾਵਾ ਗੁੱਗੂ ਗਿੱਲ, ਹੌਬੀ ਧਾਲੀਵਾਲ, ਮਾਰਕ ਰੰਧਾਵਾ, ਯਾਦ ਗਰੇਵਾਲ ਸ਼ੁਮਾਰ ਹਨ, ਜਿੰਨ੍ਹਾਂ ਨਾਲ ਹੀ ਕਾਫ਼ੀ ਮਹੱਤਵਪੂਰਨ ਭੂਮਿਕਾਵਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣਗੇ ਅਦਾਕਾਰ ਧੀਰਜ ਕੁਮਾਰ ਅਤੇ ਪ੍ਰਤਿਭਾਵਾਨ ਅਦਾਕਾਰਾ ਕੁੱਲ ਸਿੱਧੂ, ਜੋ ਚਰਚਾ ਦਾ ਵਿਸ਼ਾ ਬਣੀ ਅਪਣੀ ਇਸ ਫਿਲਮ ਨੂੰ ਲੈ ਕੇ ਇੰਨੀ ਦਿਨੀਂ ਖਾਸੇ ਉਤਸ਼ਾਹਿਤ ਨਜ਼ਰ ਆ ਰਹੇ ਹਨ। ਇਹ ਫਿਲਮ 31 ਜਨਵਰੀ ਨੂੰ ਰਿਲੀਜ਼ ਹੋਣ ਜਾ ਰਹੀ ਹੈ।

ਸਾਲ 2015 ਵਿੱਚ ਆਈ ਅਤੇ ਜਤਿੰਦਰ ਮੌਹਰ ਵੱਲੋਂ ਨਿਰਦੇਸ਼ਿਤ ਕੀਤੀ 'ਕਿੱਸਾ ਪੰਜਾਬ' ਦੇ ਦਸ ਸਾਲਾਂ ਬਾਅਦ ਲੀਡਿੰਗ ਜੋੜੀ ਵਜੋਂ ਸਾਹਮਣੇ ਆਉਣਗੇ ਇਹ ਦੋਨੋ ਬਾਕਮਾਲ ਅਦਾਕਾਰ ਅਤੇ ਅਦਾਕਾਰਾ, ਜਿੰਨ੍ਹਾਂ ਦੀ ਲਾਜਵਾਬ ਅਦਾਕਾਰੀ ਦਾ ਆਨੰਦ ਮਾਣਨ ਲਈ ਦਰਸ਼ਕਾਂ ਅਤੇ ਇੰਨਾਂ ਦੋਹਾਂ ਦੇ ਚਾਹੁੰਣ ਵਾਲਿਆਂ 'ਚ ਵੀ ਬੇਹੱਦ ਉਤਸੁਕਤਾ ਪਾਈ ਜਾ ਰਹੀ ਹੈ।

ਇਹ ਵੀ ਪੜ੍ਹੋ:

ABOUT THE AUTHOR

...view details