ਪੰਜਾਬ

punjab

ਬੱਚੇ ਦੀ ਡਿਲੀਵਰੀ ਲਈ ਮੁੰਬਈ ਦੇ ਹਸਪਤਾਲ 'ਚ ਦਾਖਲ ਹੋਈ ਦੀਪਿਕਾ ਪਾਦੂਕੋਣ? ਪ੍ਰਸ਼ੰਸਕਾਂ ਨੂੰ ਜਲਦ ਮਿਲ ਸਕਦੀ ਹੈ ਖੁਸ਼ਖਬਰੀ - Deepika Padukone Delivery News

By ETV Bharat Entertainment Team

Published : Sep 8, 2024, 12:31 PM IST

Deepika Padukone Delivery News Updates: ਰਿਪੋਰਟ ਮੁਤਾਬਕ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਬੱਚੇ ਦੀ ਡਿਲੀਵਰੀ ਲਈ ਮੁੰਬਈ ਦੇ HN ਰਿਲਾਇੰਸ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਅਦਾਕਾਰ ਰਣਵੀਰ ਸਿੰਘ ਅਤੇ ਹੋਰ ਪਰਿਵਾਰਕ ਮੈਂਬਰ ਹਸਪਤਾਲ ਵਿੱਚ ਉਨ੍ਹਾਂ ਦੇ ਨਾਲ ਮੌਜੂਦ ਹਨ।

Deepika Padukone Delivery News Updates
Deepika Padukone Delivery News Updates (instagram)

ਮੁੰਬਈ (ਬਿਊਰੋ):ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਸ਼ਨੀਵਾਰ ਨੂੰ ਮੁੰਬਈ ਦੇ ਇੱਕ ਹਸਪਤਾਲ 'ਚ ਦੇਖਿਆ ਗਿਆ। ਦੀਪਿਕਾ ਪਾਦੂਕੋਣ ਅਤੇ ਉਨ੍ਹਾਂ ਦੇ ਪਤੀ ਅਦਾਕਾਰ ਰਣਵੀਰ ਸਿੰਘ ਆਪਣੇ ਪਹਿਲੇ ਬੱਚੇ ਦੀ ਉਡੀਕ ਕਰ ਰਹੇ ਹਨ। ਮੀਡੀਆ ਰਿਪੋਰਟਾਂ ਮੁਤਾਬਕ ਗਰਭਵਤੀ ਦੀਪਿਕਾ ਪਾਦੂਕੋਣ ਨੂੰ ਬੱਚੇ ਦੀ ਡਿਲੀਵਰੀ ਲਈ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਇੱਕ ਦਿਨ ਪਹਿਲਾਂ ਸ਼ੁੱਕਰਵਾਰ ਨੂੰ ਦੀਪਿਕਾ, ਰਣਵੀਰ ਅਤੇ ਉਨ੍ਹਾਂ ਦੇ ਪਰਿਵਾਰ ਦੇ ਹੋਰ ਮੈਂਬਰ ਮੁੰਬਈ ਦੇ ਸਿੱਧਵਿਨਾਇਕ ਮੰਦਰ ਗਏ ਸਨ।

ਤੁਹਾਨੂੰ ਦੱਸ ਦੇਈਏ ਕਿ ਅਦਾਕਾਰਾ ਦੀਪਿਕਾ ਪਾਦੂਕੋਣ ਨੇ ਇਸ ਸਾਲ ਫਰਵਰੀ 'ਚ ਆਪਣੀ ਪ੍ਰੈਗਨੈਂਸੀ ਦਾ ਐਲਾਨ ਕੀਤਾ ਸੀ। ਇੱਕ ਪੋਸਟ ਸ਼ੇਅਰ ਕਰਦੇ ਹੋਏ ਜੋੜੇ ਨੇ ਲਿਖਿਆ, 'ਸਤੰਬਰ 2024'। ਜਿਸ ਵਿੱਚ ਬੱਚਿਆਂ ਦੇ ਕੱਪੜੇ, ਬੇਬੀ ਜੁੱਤੇ ਅਤੇ ਗੁਬਾਰੇ ਵਰਗੇ ਪਿਆਰੇ ਮੋਟਿਫ ਸਨ।

ਚਰਚਾ ਸੀ ਕਿ ਦੀਪਿਕਾ ਸਤੰਬਰ ਦੇ ਆਖਰੀ ਹਫਤੇ ਬੱਚੇ ਨੂੰ ਜਨਮ ਦੇਣ ਵਾਲੀ ਹੈ। ਹੁਣ ਕਿਹਾ ਜਾ ਰਿਹਾ ਹੈ ਕਿ ਜੋੜੇ ਅਤੇ ਉਨ੍ਹਾਂ ਦੇ ਪਰਿਵਾਰ ਨੇ ਸ਼ਨੀਵਾਰ ਨੂੰ ਸਿਜੇਰੀਅਨ ਡਿਲੀਵਰੀ (ਸੀ-ਸੈਕਸ਼ਨ) ਰਾਹੀਂ ਬੱਚੇ ਦਾ ਸਵਾਗਤ ਕਰਨ ਦੀ ਯੋਜਨਾ ਬਣਾਈ ਹੈ, ਇਸ ਲਈ ਅਦਾਕਾਰਾ ਨੂੰ ਐਚਐਨ ਰਿਲਾਇੰਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ।

ਕਦੋਂ ਹੋਇਆ ਸੀ ਰਣਵੀਰ-ਦੀਪਿਕਾ ਦਾ ਵਿਆਹ: ਦੀਪਿਕਾ ਸ਼ੁੱਕਰਵਾਰ ਨੂੰ ਆਪਣੇ ਪਰਿਵਾਰ ਨਾਲ ਸਿੱਧੀਵਿਨਾਇਕ ਮੰਦਰ ਗਈ ਅਤੇ ਆਸ਼ੀਰਵਾਦ ਲਿਆ। ਇਸ ਦੌਰਾਨ ਉਸਨੇ ਬਨਾਰਸੀ ਸਾੜ੍ਹੀ ਪਾਈ ਹੋਈ ਸੀ ਅਤੇ ਰਣਵੀਰ ਨੇ ਬੇਜ ਕਲਰ ਦਾ ਕੁੜਤਾ ਪਾਇਆ ਹੋਇਆ ਸੀ।

ਰਣਵੀਰ ਅਤੇ ਦੀਪਿਕਾ ਨਵੰਬਰ 2018 ਵਿੱਚ ਇੱਕ ਨਿੱਜੀ ਸਮਾਰੋਹ ਵਿੱਚ ਵਿਆਹ ਦੇ ਬੰਧਨ ਵਿੱਚ ਬੱਝੇ ਸਨ। ਪੰਜ ਸਾਲ ਬਾਅਦ ਪ੍ਰਸ਼ੰਸਕਾਂ ਨੂੰ ਸ਼ੋਅ 'ਕੌਫੀ ਵਿਦ ਕਰਨ' 'ਚ ਉਨ੍ਹਾਂ ਦੇ ਸ਼ਾਨਦਾਰ ਵਿਆਹ ਦੀ ਵੀਡੀਓ ਦੇਖਣ ਨੂੰ ਮਿਲੀ। ਰਣਵੀਰ ਅਤੇ ਦੀਪਿਕਾ ਦੋਵੇਂ ਰੋਹਿਤ ਸ਼ੈੱਟੀ ਦੀ ਆਉਣ ਵਾਲੀ ਫਿਲਮ 'ਸਿੰਘਮ ਅਗੇਨ' 'ਚ ਨਜ਼ਰ ਆਉਣਗੇ।

ਇਹ ਵੀ ਪੜ੍ਹੋ:

ABOUT THE AUTHOR

...view details