ਮੁੰਬਈ (ਬਿਊਰੋ):ਕਾਰਤਿਕ ਆਰੀਅਨ ਨੇ ਆਪਣੀ ਕਾਫੀ ਉਡੀਕੀ ਜਾ ਰਹੀ ਫਿਲਮ 'ਚੰਦੂ ਚੈਂਪੀਅਨ' ਦਾ ਪੋਸਟਰ ਰਿਲੀਜ਼ ਕਰ ਦਿੱਤਾ ਹੈ। ਅੱਜ 15 ਮਈ ਨੂੰ ਕਾਰਤਿਕ ਆਰੀਅਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਫਿਲਮ ਦਾ ਸ਼ਾਨਦਾਰ ਪੋਸਟਰ ਸ਼ੇਅਰ ਕਰਕੇ ਪ੍ਰਸ਼ੰਸਕਾਂ ਨੂੰ ਹੈਰਾਨ ਕਰ ਦਿੱਤਾ ਹੈ। ਅਦਾਕਾਰ ਨੇ 14 ਮਈ ਨੂੰ ਆਪਣੇ ਪ੍ਰਸ਼ੰਸਕਾਂ ਨੂੰ ਸੂਚਿਤ ਕੀਤਾ ਸੀ ਕਿ ਫਿਲਮ ਦਾ ਪੋਸਟਰ 15 ਮਈ ਨੂੰ ਰਿਲੀਜ਼ ਕੀਤਾ ਜਾਵੇਗਾ।
ਕਾਰਤਿਕ ਆਰੀਅਨ ਦੀ ਲਗਨ ਦੇਖ ਤੁਹਾਡੇ ਉੱਡ ਜਾਣਗੇ ਹੋਸ਼: ਹੁਣ ਜਦੋਂ ਫਿਲਮ 'ਚੰਦੂ ਚੈਂਪੀਅਨ' ਦੇ ਕਾਰਤਿਕ ਆਰੀਅਨ ਦਾ ਇਹ ਪੋਸਟਰ ਆਇਆ ਹੈ ਤਾਂ ਯਕੀਨਨ ਹਰ ਕਿਸੇ ਦੀਆਂ ਅੱਖਾਂ ਖੁੱਲ੍ਹੀਆਂ ਰਹਿ ਗਈਆਂ ਹਨ, ਕਿਉਂਕਿ ਇਹ ਪੋਸਟਰ ਦੱਸਦਾ ਹੈ ਕਿ ਇਸ ਫਿਲਮ ਲਈ ਕਾਰਤਿਕ ਨੇ ਕਿੰਨੀ ਮਿਹਨਤ ਕੀਤੀ ਹੈ।
ਪੋਸਟਰ 'ਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਕਾਰਤਿਕ ਆਰੀਅਨ ਲਾਲ ਲੰਗੋਟ 'ਚ ਪਸੀਨੇ 'ਚ ਭਿੱਜੇ ਹੋਏ ਦੌੜ ਰਹੇ ਹਨ। ਇਸ ਪੋਸਟਰ 'ਚ ਕਾਰਤਿਕਾ ਦੇ ਸਿਕਸ ਪੈਕ ਐਬਸ ਅਤੇ ਸਲਿਮ ਚਿਹਰਾ ਵੀ ਨਜ਼ਰ ਆ ਰਿਹਾ ਹੈ। ਇਸ ਪੋਸਟਰ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ, 'ਚੈਂਪੀਅਨ ਆ ਰਿਹਾ ਹੈ, ਮੈਂ ਆਪਣੇ ਕਰੀਅਰ ਦੀ ਹੁਣ ਤੱਕ ਦੀ ਸਭ ਤੋਂ ਚੁਣੌਤੀਪੂਰਨ ਫਿਲਮ ਦਾ ਪਹਿਲਾਂ ਪੋਸਟਰ ਸ਼ੇਅਰ ਕਰਕੇ ਬਹੁਤ ਉਤਸ਼ਾਹਿਤ ਹਾਂ।'
ਕਦੋਂ ਰਿਲੀਜ਼ ਹੋਵੇਗੀ ਫਿਲਮ?: ਚੰਦੂ ਚੈਂਪੀਅਨ ਇੱਕ ਸਪੋਰਟਸ ਬਾਇਓਗ੍ਰਾਫਿਕਲ ਫਿਲਮ ਹੈ, ਜੋ ਕਬੀਰ ਖਾਨ ਦੁਆਰਾ ਲਿਖੀ ਅਤੇ ਨਿਰਦੇਸ਼ਿਤ ਕੀਤੀ ਗਈ ਹੈ। ਇਸ ਫਿਲਮ ਦੇ ਨਿਰਮਾਤਾ ਸਾਜਿਦ ਨਾਡਿਆਡਵਾਲਾ ਹਨ। ਕਾਰਤਿਕ ਆਰੀਅਨ ਫਿਲਮ ਵਿੱਚ ਪੈਰਾਲੰਪਿਕ ਗੋਲਡ ਮੈਡਲ ਜੇਤੂ ਮੁਰਲੀਕਾਂਤ ਪੇਟਕਰ ਦੀ ਭੂਮਿਕਾ ਵਿੱਚ ਨਜ਼ਰ ਆਉਣਗੇ। ਮੁਰਲੀਕਾਂਤ ਭਾਰਤ ਦਾ ਪਹਿਲਾਂ ਪੈਰਾਲੰਪਿਕ ਸੋਨ ਤਮਗਾ ਜੇਤੂ ਹੈ। ਤੁਹਾਨੂੰ ਦੱਸ ਦੇਈਏ ਫਿਲਮ ਚੰਦੂ ਚੈਂਪੀਅਨ 14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।