ਪੰਜਾਬ

punjab

ETV Bharat / entertainment

ਪੰਜਾਬੀ ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਹਿੱਸਾ ਬਣੀ ਖੂਬਸੂਰਤ ਅਦਾਕਾਰਾ ਮੋਨਿਕਾ ਸ਼ਰਮਾ, ਲੀਡਿੰਗ ਭੂਮਿਕਾ 'ਚ ਆਵੇਗੀ ਨਜ਼ਰ - Monica Sharma - MONICA SHARMA

Monica Sharma New Punjabi Film: ਹਾਲ ਹੀ ਵਿੱਚ ਪੰਜਾਬੀ ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਐਲਾਨ ਕੀਤਾ ਗਿਆ ਹੈ, ਹੁਣ ਇਸ ਫਿਲਮ ਦਾ ਪ੍ਰਭਾਵੀ ਹਿੱਸਾ ਮੋਨਿਕਾ ਸ਼ਰਮਾ ਨੂੰ ਬਣਾਇਆ ਗਿਆ ਹੈ।

Monica Sharma New Punjabi Film
Monica Sharma New Punjabi Film (instagram)

By ETV Bharat Punjabi Team

Published : Jul 17, 2024, 3:53 PM IST

ਚੰਡੀਗੜ੍ਹ:ਮਿਊਜ਼ਿਕ ਵੀਡੀਓ, ਸੋਸ਼ਲ ਪਲੇਟਫਾਰਮ ਅਤੇ ਫੈਸ਼ਨ ਦੀ ਗਲੈਮਰਸ ਭਰੀ ਦੁਨੀਆ ਦਾ ਹਿੱਸਾ ਰਹੇ ਕਈ ਚਿਹਰੇ ਇੰਨੀਂ ਦਿਨੀਂ ਸਿਨੇਮਾ ਖਿੱਤੇ 'ਚ ਵੀ ਚੌਖੀ ਭੱਲ ਸਥਾਪਿਤ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵਿੱਚੋਂ ਹੀ ਇੱਕ ਮੋਹਰੀ ਨਾਂਅ ਵਜੋਂ ਉਭਰ ਰਹੀ ਹੈ ਮਾਡਲ-ਅਦਾਕਾਰਾ ਮੋਨਿਕਾ ਸ਼ਰਮਾ, ਜਿਸ ਨੂੰ ਨਿਰਮਾਣ ਅਧੀਨ ਅਤੇ ਬਹੁ-ਚਰਚਿਤ ਪੰਜਾਬੀ ਫਿਲਮ 'ਮਿਸਟਰ ਐਂਡ ਮਿਸਿਜ਼ 420 ਅਗੇਨ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ।

ਮਿਸ ਇੰਡੀਆ, ਮਿਸ ਗ੍ਰੈਂਡ ਇੰਡੀਆ 2014 ਦਾ ਖਿਤਾਬ ਅਪਣੀ ਝੋਲੀ ਪਾ ਚੁੱਕੀ ਇਹ ਖੂਬਸੂਰਤ ਅਤੇ ਪ੍ਰਤਿਭਾਵਾਨ ਅਦਾਕਾਰਾ ਅਪਣੀ ਉਕਤ ਪਹਿਲੀ ਫਿਲਮ ਵਿੱਚ ਲੀਡਿੰਗ ਭੂਮਿਕਾ ਅਦਾ ਕਰਦੀ ਨਜ਼ਰੀ ਆਵੇਗੀ।

'ਫਰਾਈਡੇ ਰਸ਼ ਮੋਸ਼ਨ ਪਿਕਚਰਜ਼' ਵੱਲੋਂ ਬਣਾਈ ਅਤੇ ਰੁਪਾਲੀ ਗੁਪਤਾ ਦੁਆਰਾ ਨਿਰਮਿਤ ਕੀਤੀ ਜਾ ਰਹੀ ਇਸ ਦਿਲਚਸਪ ਫਿਲਮ ਦਾ ਨਿਰਦੇਸ਼ਨ ਸ਼ਿਤਿਜ਼ ਚੌਧਰੀ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਆਈਆਂ ਇਸੇ ਸੀਰੀਜ਼ ਦੀਆਂ ਫਿਲਮਾਂ 'ਮਿਸਟਰ ਐਂਡ ਮਿਸਿਜ਼ 420' ਅਤੇ 'ਮਿਸਟਰ ਐਂਡ ਮਿਸਿਜ ਰਿਟਰਨਜ਼' ਦਾ ਵੀ ਨਿਰਦੇਸ਼ਨ ਸਫਲਤਾਪੂਰਵਕ ਕਰ ਚੁੱਕੇ ਹਨ।

ਕਾਮੇਡੀ-ਡਰਾਮਾ ਕਹਾਣੀ ਅਧਾਰਿਤ ਉਕਤ ਫਿਲਮ ਦਾ ਲੇਖਨ ਨਰੇਸ਼ ਕਥੂਰੀਆ ਕਰ ਰਹੇ ਹਨ, ਜਿੰਨ੍ਹਾਂ ਵੱਲੋਂ ਲਿਖਿਤ ਅਤੇ ਹਾਲੀਆਂ ਸਮੇਂ ਦੌਰਾਨ ਰਿਲੀਜ਼ ਹੋਈਆਂ ਪੰਜਾਬੀ ਫਿਲਮਾਂ 'ਹਨੀਮੂਨ', 'ਕੈਰੀ ਆਨ ਜੱਟਾ 3' ਅਤੇ 'ਸ਼ਿੰਦਾ ਸ਼ਿੰਦਾ ਨੋ ਪਾਪਾ' ਸੁਪਰ ਡੁਪਰ ਹਿੱਟ ਰਹੀਆਂ ਹਨ।

ਓਧਰ ਉਕਤ ਬਿੱਗ ਸੈਟਅੱਪ ਫਿਲਮ ਦਾ ਹਿੱਸਾ ਬਣੀ ਅਤੇ ਪਾਲੀਵੁੱਡ 'ਚ ਪ੍ਰਭਾਵੀ ਡੈਬਿਊ ਕਰਨ ਜਾ ਰਹੀ ਅਦਾਕਾਰਾ ਮੋਨਿਕਾ ਸ਼ਰਮਾ ਦੇ ਜੀਵਨ ਅਤੇ ਕਰੀਅਰ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਦਿੱਲੀ ਸੰਬੰਧਤ ਇਹ ਹੋਣਹਾਰ ਮਾਡਲ ਅਤੇ ਅਦਾਕਾਰਾ ਕਈ ਬਿਊਟੀ ਪੈਂਜੇਟ ਮੁਕਾਬਲਿਆਂ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਰਜ ਕਰਵਾ ਚੁੱਕੀ ਹੈ, ਜਿਸ ਤੋਂ ਇਲਾਵਾ ਮਿਊਜ਼ਿਕ ਵੀਡੀਓਜ਼ ਵਿੱਚ ਵੀ ਉਸ ਦੀ ਪ੍ਰਜੈਂਸ ਅਤੇ ਫੀਚਰਿੰਗ ਨੂੰ ਦਰਸ਼ਕਾਂ ਵੱਲੋਂ ਕਾਫ਼ੀ ਪਸੰਦ ਕੀਤਾ ਗਿਆ ਹੈ।

ABOUT THE AUTHOR

...view details