ਹੈਦਰਾਬਾਦ: ਅਰਸ਼ਦ ਵਾਰਸੀ ਅਤੇ ਮੇਹਰ ਵਿਜ ਸਟਾਰਰ ਫਿਲਮ 'ਬੰਦਾ ਸਿੰਘ ਚੌਧਰੀ' ਦਾ ਸ਼ਾਨਦਾਰ ਟ੍ਰੇਲਰ ਅੱਜ 1 ਅਕਤੂਬਰ ਨੂੰ ਰਿਲੀਜ਼ ਹੋ ਗਿਆ ਹੈ। ਇਹ ਫਿਲਮ 1971 ਦੀ ਭਾਰਤ-ਪਾਕਿਸਤਾਨ ਜੰਗ ਤੋਂ ਬਾਅਦ ਦੋਹਾਂ ਦੇਸ਼ਾਂ 'ਚ ਹੋਈ ਫਿਰਕੂ ਹਿੰਸਾ 'ਤੇ ਆਧਾਰਿਤ ਹੈ।
ਫਿਲਮ 'ਚ ਅਰਸ਼ਦ ਵਾਰਸੀ ਅਤੇ ਮੇਹਰ ਵਿਜ ਅਹਿਮ ਭੂਮਿਕਾਵਾਂ 'ਚ ਨਜ਼ਰ ਆਉਣ ਵਾਲੇ ਹਨ, ਜਿੰਨ੍ਹਾਂ ਦੀ ਪ੍ਰੇਮ ਕਹਾਣੀ ਫਿਰਕੂ ਤਣਾਅ ਕਾਰਨ ਉਲਝਣ ਵਿੱਚ ਪੈ ਗਈ ਹੈ। ਫਿਲਮ ਦਾ ਨਿਰਦੇਸ਼ਨ ਅਭਿਸ਼ੇਕ ਸਕਸੈਨਾ ਨੇ ਕੀਤਾ ਹੈ। ਇਹ ਫਿਲਮ ਚਾਲੂ ਮਹੀਨੇ 'ਚ ਰਿਲੀਜ਼ ਹੋਣ ਜਾ ਰਹੀ ਹੈ।
ਕਿਵੇਂ ਦਾ ਹੈ 'ਬੰਦਾ ਸਿੰਘ ਚੌਧਰੀ' ਦਾ ਟ੍ਰੇਲਰ?:ਬੰਦਾ ਸਿੰਘ ਚੌਧਰੀ ਦੇ ਟ੍ਰੇਲਰ ਦੀ ਸ਼ੁਰੂਆਤ ਅਰਸ਼ਦ ਵਾਰਸੀ ਨਾਲ ਹੁੰਦੀ ਹੈ ਅਤੇ ਉਹ ਸ਼ੀਸ਼ੇ 'ਚ ਆਪਣੇ ਵਾਲ ਬਣਾਉਂਦੇ ਨਜ਼ਰ ਆਉਂਦੇ ਹਨ ਅਤੇ ਇਸ ਤੋਂ ਬਾਅਦ ਫਿਲਮ ਦੀ ਹੀਰੋਇਨ ਮੇਹਰ ਵਿਜ ਦੀ ਐਂਟਰੀ ਹੁੰਦੀ ਹੈ, ਜਿਸ ਨੂੰ ਦੇਖ ਕੇ ਅਰਸ਼ਦ ਦਾ ਦਿਲ ਪਿਘਲ ਜਾਂਦਾ ਹੈ।
1975 ਦੇ ਪਿਛੋਕੜ ਵਿੱਚ ਸ਼ੂਟ ਕੀਤੇ ਗਏ ਸੀਨ ਵਿੱਚ ਅਰਸ਼ਦ ਮੇਹਰ ਨਾਲ ਵਿਆਹ ਕਰਨ ਲਈ ਬੇਤਾਬ ਹੈ, ਜਦੋਂ ਕਿ ਅਗਲੇ ਸੀਨ ਵਿੱਚ ਇੱਕ ਧਮਾਕਾ ਹੁੰਦਾ ਹੈ ਅਤੇ ਟ੍ਰੇਲਰ ਰੁਮਾਂਟਿਕ ਤੋਂ ਸਿੱਧਾ ਹਮਲਿਆਂ ਵੱਲ ਜਾਂਦਾ ਹੈ, ਉਗਰਵਾਦੀ ਅਰਸ਼ਦ ਦੇ ਪਿੰਡ ਆਉਂਦੇ ਹਨ ਅਤੇ ਕਹਿੰਦੇ ਹਨ ਹਿੰਦੂ ਪੰਜਾਬ ਛੱਡੋ, ਇਸ ਤੋਂ ਬਾਅਦ ਕਹਾਣੀ ਵਿੱਚ ਨਵਾਂ ਮੋੜ ਆਉਂਦਾ ਹੈ ਅਤੇ ਫਿਰ ਪੰਜਾਬੀਆਂ ਅਤੇ ਉਗਰਵਾਦੀਆਂ ਵਿਚਕਾਰ ਜੰਗ ਛਿੜ ਜਾਂਦੀ ਹੈ। ਅਰਬਾਜ਼ ਖਾਨ ਪ੍ਰੋਡਕਸ਼ਨ ਵੱਲੋਂ ਬਣਾਈ ਗਈ ਫਿਲਮ 'ਬੰਦਾ ਸਿੰਘ ਚੌਧਰੀ' 25 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
ਇਹ ਵੀ ਪੜ੍ਹੋ: