ਚੰਡੀਗੜ੍ਹ: ਸ਼ੋਸ਼ਲ ਪਲੇਟਫ਼ਾਰਮ ਉਪਰ ਮੰਨੋਰੰਜਕ ਅਤੇ ਮਿਆਰੀ ਸਮੱਗਰੀ ਸਾਹਮਣੇ ਲਿਆਉਣ ਵਿੱਚ ਮੋਹਰੀ ਭੂਮਿਕਾ ਨਿਭਾਉਂਦੇ ਆ ਰਹੇ ਹਨ ਮਸ਼ਹੂਰ ਪ੍ਰਵਾਸੀ ਕਾਮੇਡੀਅਨ ਅਤੇ ਅਦਾਕਾਰ ਕਿੰਗ ਬੀ ਚੌਹਾਨ, ਜੋ ਜਲਦ ਹੀ ਇੱਕ ਹੋਰ ਸ਼ਾਨਦਾਰ ਗਾਣੇ 'ਬ੍ਰੋਕਨ ਡ੍ਰੀਮਜ਼' ਸੰਬੰਧਤ ਸੰਗੀਤਕ ਵੀਡੀਓ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾਉਣ ਜਾ ਰਹੇ ਹਨ, ਜਿੰਨ੍ਹਾਂ ਦੀ ਬਿਹਤਰੀਨ ਫੀਚਰਿੰਗ ਨਾਲ ਸੱਜਿਆ ਇਹ ਮਿਊਜ਼ਿਕ ਵੀਡੀਓ ਜਲਦ ਵੱਖ-ਵੱਖ ਪਲੇਟਫ਼ਾਰਮ ਦਾ ਸ਼ਿੰਗਾਰ ਬਣਨ ਜਾ ਰਿਹਾ ਹੈ।
'ਚਕੌਰਾ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਮਿਊਜ਼ਿਕ ਵੀਡੀਓ ਸੰਬੰਧਤ ਗਾਣੇ ਨੂੰ ਅਵਾਜ਼ ਦੇਣ ਦੇ ਨਾਲ-ਨਾਲ ਇਸ ਦੇ ਬੋਲ ਵੀ ਸਫ਼ਰਾਜ ਦੁਆਰਾ ਰਚੇ ਗਏ ਹਨ, ਜਦਕਿ ਇਸ ਦਾ ਸੰਗੀਤ ਲਿਟਲ ਬੋਏ ਨੇ ਤਿਆਰ ਕੀਤਾ ਹੈ। ਸੰਗੀਤ ਪੇਸ਼ਕਰਤਾ ਅਤੇ ਨਿਰਮਾਤਾ ਵਿੱਕੀ ਕੰਬੋਜ਼ ਅਤੇ ਪ੍ਰਭ ਗੋਰਾਇਆ ਵੱਲੋਂ ਸੰਗੀਤਕ ਮਾਰਕੀਟ ਵਿੱਚ ਪੇਸ਼ ਕੀਤੇ ਜਾ ਰਹੇ ਉਕਤ ਟ੍ਰੈਕ ਦਾ ਮਿਊਜ਼ਿਕ ਵੀਡੀਓ ਕਾਫ਼ੀ ਵੱਡੇ ਪੱਧਰ ਉਪਰ ਫਿਲਮਾਇਆ ਗਿਆ ਹੈ, ਜਿਸ ਦੀ ਨਿਰਦੇਸ਼ਨਾਂ ਕਿੰਗ ਬੀ ਚੌਹਾਨ, ਦਿਲਪ੍ਰੀਤ ਵੀਐਫਐਕਸ ਦੁਆਰਾ ਦਿੱਤੀ ਗਈ ਹੈ।