ਹੈਦਰਾਬਾਦ: NTA ਵੱਲੋ ਸਾਲ 'ਚ ਦੋ ਵਾਰ ਦੇਸ਼ਭਰ ਦੇ ਉੱਚ ਸਿੱਖਿਆ ਸੰਸਥਾਵਾਂ 'ਚ ਅਸਿਸਟੈਂਟ ਪ੍ਰੋਫੈਸਰ ਦੇ ਅਹੁਦਿਆਂ 'ਤੇ ਭਰਤੀ ਲਈ ਯੋਗਤਾ ਹਾਸਿਲ ਕਰਨ ਅਤੇ ਵੱਖ-ਵੱਖ ਖੋਜ ਪ੍ਰੋਜੈਕਟਾਂ ਵਿੱਚ ਫੈਲੋਸ਼ਿਪ ਪ੍ਰਾਪਤ ਕਰਨ ਲਈ ਰਾਸ਼ਟਰੀ ਯੋਗਤਾ ਪ੍ਰੀਖਿਆ ਦਾ ਆਯੋਜਨ ਕੀਤਾ ਜਾਂਦਾ ਹੈ। ਜਿਹੜੇ ਉਮੀਦਵਾਰ ਇਸ ਪ੍ਰੀਖਿਆ ਦੀ ਤਿਆਰੀ ਕਰ ਰਹੇ ਹਨ, ਉਨ੍ਹਾਂ ਲਈ NTA ਵੱਲੋ ਜੂਨ 2024 ਸੈਸ਼ਨ ਲਈ ਰਜਿਸਟਰ ਪ੍ਰੋਸੈਸ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਪ੍ਰੀਖਿਆ 'ਚ ਸ਼ਾਮਲ ਹੋਣ ਲਈ ਉਮੀਦਵਾਰ 10 ਮਈ ਤੱਕ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾ ਕੇ ਅਪਲਾਈ ਕਰ ਸਕਦੇ ਹਨ।
UGC ਨੈੱਟ ਜੂਨ ਸੈਸ਼ਨ ਲਈ ਤਰੀਕਾਂ: UGC ਨੈੱਟ ਜੂਨ ਸੈਸ਼ਨ ਲਈ ਰਜਿਸਟਰ ਕਰਨ ਦੀ ਪ੍ਰੀਕਿਰੀਆਂ 20 ਅਪ੍ਰੈਲ ਨੂੰ ਸ਼ੁਰੂ ਹੋਈ ਸੀ ਅਤੇ ਤੁਸੀਂ 10 ਮਈ ਤੱਕ ਰਜਿਸਟਰ ਕਰਵਾ ਸਕਦੇ ਹੋ। ਇਸ ਪ੍ਰੀਖਿਆ ਲਈ ਫੀਸ 11 ਤੋਂ 12 ਮਈ ਤੱਕ ਜਮ੍ਹਾਂ ਕਰਵਾਈ ਜਾ ਸਕਦੀ ਹੈ। ਇਸਦੇ ਨਾਲ ਹੀ, 13 ਤੋਂ 15 ਮਈ ਤੱਕ ਸੁਧਾਰ ਵਿੰਡੋ ਖੋਲ੍ਹ ਦਿੱਤੀ ਜਾਵੇਗੀ। UGC ਨੈੱਟ ਜੂਨ ਸੈਸ਼ਨ ਦੀ ਪ੍ਰੀਖਿਆ 16 ਜੂਨ ਨੂੰ ਆਯੋਜਿਤ ਕੀਤੀ ਜਾ ਰਹੀ ਹੈ।