ਹੈਦਰਾਬਾਦ: UGC NET June 2024 ਪ੍ਰੀਖਿਆ 'ਚ ਅਪਲਾਈ ਕਰਨ ਵਾਲੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। NTA ਨੇ UGC NET June 2024 ਸੈਂਸ਼ਨ 'ਚ ਸ਼ਾਮਲ ਹੋਣ ਲਈ ਰਜਿਸਟ੍ਰੇਸ਼ਨ ਕੀਤੇ ਉਮੀਦਵਾਰਾਂ ਦੀਆਂ ਐਪਲੀਕੇਸ਼ਨਾਂ 'ਚ ਸੁਧਾਰ ਕਰਨ ਲਈ ਸੁਧਾਰ ਵਿੰਡੋ ਖੋਲ੍ਹ ਦਿੱਤੀ ਹੈ। ਤੁਸੀਂ ਕੱਲ੍ਹ ਤੱਕ ਐਪਲੀਕੇਸ਼ਨ 'ਚ ਸੁਧਾਰ ਕਰ ਸਕੋਗੇ। ਦੱਸ ਦਈਏ ਕਿ UGC NET ਜੂਨ ਦੀ ਪ੍ਰੀਖਿਆ 18 ਜੂਨ ਨੂੰ ਆਯੋਜਿਤ ਕੀਤੀ ਜਾਵੇਗੀ। ਪਹਿਲਾਂ ਇਹ ਪ੍ਰੀਖਿਆ 16 ਜੂਨ ਨੂੰ ਹੋਣੀ ਸੀ ਪਰ ਯੂਪੀਐਸਸੀ ਪ੍ਰੀਲਿਮ ਪ੍ਰੀਖਿਆ ਕਾਰਨ ਪ੍ਰੀਖਿਆ ਦੀ ਤਰੀਕ ਬਦਲ ਦਿੱਤੀ ਗਈ ਸੀ।
ETV Bharat / education-and-career
NTA ਨੇ ਖੋਲ੍ਹੀ ਸੁਧਾਰ ਵਿੰਡੋ, ਇਸ ਦਿਨ ਤੱਕ ਕਰ ਸਕੋਗੇ UGC NET ਜੂਨ ਐਪਲੀਕੇਸ਼ਨ 'ਚ ਸੁਧਾਰ - UGC NET June 2024 - UGC NET JUNE 2024
UGC NET June 2024: NTA ਨੇ UGC NET June 2024 ਲਈ ਰਜਿਸਟ੍ਰੇਸ਼ਨ ਕੀਤੇ ਉਮੀਦਵਾਰਾਂ ਦੇ ਐਪਲੀਕੇਸ਼ਮ ਫਾਰਮ 'ਚ ਸੁਧਾਰ ਕਰਨ ਲਈ ਸੁਧਾਰ ਵਿੰਡੋ ਅਧਿਕਾਰਿਤ ਵੈੱਬਸਾਈਟ ugcnet.ntaonline.in 'ਤੇ ਖੋਲ੍ਹ ਦਿੱਤੀ ਹੈ। ਇਸ ਵਿੰਡੋ ਰਾਹੀ ਉਮੀਦਵਾਰ 23 ਮਈ ਦੀ ਰਾਤ 11:59 ਵਜੇ ਤੱਕ ਐਪਲੀਕੇਸ਼ਨ 'ਚ ਸੁਧਾਰ ਕਰ ਸਕਣਗੇ।

Published : May 22, 2024, 2:23 PM IST
ਇਸ ਤਰ੍ਹਾਂ ਕਰੋ ਸੁਧਾਰ: ਐਪਲੀਕੈਸ਼ਨ ਫਾਰਮ 'ਚ ਸੁਧਾਰ ਕਰਨ ਲਈ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ ugcnet.nta.ac.in 'ਤੇ ਜਾਓ। ਫਿਰ ਆਪਣਾ ਰਜਿਸਟ੍ਰੇਸ਼ਨ ਨੰਬਰ ਅਤੇ ਪਾਸਵਰਡ ਦਰਜ ਕਰੋ। ਇਸ ਤੋਂ ਬਾਅਦ "UGC NET application form correction" ਲਿੰਕ 'ਤੇ ਕਲਿੱਕ ਕਰੋ। ਫਿਰ ਆਪਣੇ ਐਪਲੀਕੇਸ਼ਨ ਫਾਰਮ ਨੂੰ ਐਡਿਟ ਕਰੋ। ਫਾਰਮ 'ਚ ਬਦਲਾਅ ਕਰਨ ਤੋਂ ਬਾਅਦ ਮੰਗੀ ਗਈ ਫੀਸ ਦਾ ਭੁਗਤਾਨ ਕਰੋ ਅਤੇ ਅਪਲਾਈ ਫਾਰਮ ਨੂੰ ਸੇਵ ਕਰਕੇ ਸਬਮਿਟ ਕਰ ਦਿਓ।
- UPSC ਨੇ IES/ISS ਅਤੇ CMS ਪ੍ਰੀਖਿਆਵਾਂ ਲਈ ਨੋਟੀਫਿਕੇਸ਼ਨ ਕੀਤਾ ਜਾਰੀ, ਇਨ੍ਹਾਂ ਤਰੀਕਾਂ ਨੂੰ ਹੋਣਗੀਆਂ ਪ੍ਰੀਖਿਆਵਾਂ - IES ISS and CMS Exams
- ਏਅਰ ਫੋਰਸ ਕਾਮਨ ਐਡਮਿਸ਼ਨ ਟੈਸਟ ਲਈ ਨੋਟੀਫਿਕੇਸ਼ਨ ਜਾਰੀ, ਜਾਣੋ ਅਪਲਾਈ ਕਰਨ ਦੀ ਤਰੀਕ ਅਤੇ ਫੀਸ - AFCAT 2 2024
- NEET UG ਪ੍ਰੀਖਿਆ ਲੀਕ ਹੋਣ ਦੀਆਂ ਖਬਰਾਂ 'ਤੇ NTA ਨੇ ਦਿੱਤੀ ਪ੍ਰਤੀਕਿਰੀਆਂ, ਜਾਣੋ ਕੀ ਕਿਹਾ - NEET UG Exam
ਫਾਰਮ 'ਚ ਕੀਤਾ ਜਾ ਸਕਦਾ ਸੁਧਾਰ: ਉਮੀਦਵਾਰ ਅਪਲਾਈ ਫਾਰਮ 'ਚ ਆਪਣੀ ਪਰਸਨਲ ਡਿਟੇਲ, ਪ੍ਰੀਖਿਆ ਕੇਂਦਰ, ਸਿੱਖਿਆ ਡਿਟੇਲ ਦੀਆਂ ਗਲਤੀਆਂ 'ਚ ਸੁਧਾਰ ਕਰ ਸਕਣਗੇ, ਪਰ ਉਮੀਦਵਾਰ ਮੋਬਾਈਲ ਨੰਬਰ, ਇਮੇਲ ਪਤਾ, ਨਾਮ, ਜਨਮ ਦੀ ਤਰੀਕ ਜਾਂ ਲਿੰਗ ਅਤੇ ਆਪਣੇ ਘਰ ਦੇ ਪਤੇ 'ਚ ਸੁਧਾਰ ਨਹੀਂ ਕਰ ਸਕਣਗੇ। ਇਸਦੇ ਨਾਲ ਹੀ ਫੋਟੋ ਵੀ ਬਦਲੀ ਨਹੀਂ ਜਾ ਸਕੇਗੀ। ਤੁਸੀਂ ਫਾਰਮ 'ਚ ਪਿਤਾ ਅਤੇ ਮਾਤਾ ਦੇ ਨਾਮ 'ਚ ਵੀ ਸੁਧਾਰ ਕਰ ਸਕੋਗੇ।