ਹੈਦਰਾਬਾਦ: ਹਰ ਮਹੀਨੇ ਦੀ ਸ਼ੁਰੂਆਤ 'ਚ ਕਈ ਨਵੇਂ ਨਿਯਮ ਲਾਗੂ ਕਰ ਦਿੱਤੇ ਜਾਂਦੇ ਹਨ। ਹੁਣ ਮਾਰਚ ਮਹੀਨੇ ਦੀ ਸ਼ੁਰੂਆਤ 'ਚ ਵੀ ਨਵੇਂ ਨਿਯਮ ਲਾਗੂ ਹੋਣਗੇ। ਇਨ੍ਹਾਂ ਨਿਯਮਾਂ ਦਾ ਅਸਰ ਸਿੱਧਾ ਤੁਹਾਡੀ ਜੇਬ 'ਤੇ ਪਵੇਗਾ। 1 ਮਾਰਚ ਤੋਂ ਪੈਸਿਆ ਅਤੇ ਤੁਹਾਡੇ ਬਜਟ ਨਾਲ ਜੁੜੇ ਕਈ ਨਿਯਮ ਬਦਲ ਰਹੇ ਹਨ। ਇਨ੍ਹਾਂ ਨਿਯਮਾਂ ਦੇ ਬਦਲਣ ਨਾਲ ਹੀ ਤੁਹਾਡੇ ਬਜਟ 'ਤੇ ਅਸਰ ਪਵੇਗਾ। ਮਾਰਚ ਮਹੀਨੇ ਦੀ ਸ਼ੁਰੂਆਤ 'ਚ ਲਾਗੂ ਹੋਣ ਵਾਲੇ ਨਿਯਮਾਂ 'ਚ ਫਾਸਟੈਗ, ਐਲਪੀਜੀ ਗੈਸ ਸਿਲੰਡਰ ਵਰਗੇ ਕਈ ਅਪਡੇਟ ਸ਼ਾਮਲ ਹਨ।
1 ਮਾਰਚ ਤੋਂ ਲਾਗੂ ਹੋਣਗੇ ਨਵੇਂ ਨਿਯਮ:
ਫਾਸਟੈਗ:NHAI ਨੇ ਫਾਸਟੈਗ ਦੀ ਕੇਵਾਈਸੀ ਅਪਡੇਟ ਕਰਨ ਦੀ ਆਖਰੀ ਤਰੀਕ 29 ਫਰਵਰੀ ਦੀ ਰੱਖੀ ਹੈ। ਜੇਕਰ ਤੁਸੀਂ ਇਸ ਤਰੀਕ ਤੱਕ ਆਪਣੇ ਫਾਸਟੈਗ ਦੀ ਕੇਵਾਈਸੀ ਨਹੀ ਕਰਵਾਉਦੇ, ਤਾਂ ਤੁਹਾਡੇ ਫਾਸਟੈਗ ਨੂੰ ਨੈਸ਼ਨਲ ਹਾਈਵੇ ਅਥੌਰਿਟੀਜ਼ ਆਫ ਇੰਡੀਆ ਡਿਕਟੀਵੇਟ ਅਤੇ ਬਲੈਕ ਲਿਸਟ ਕਰ ਸਕਦਾ ਹੈ। ਇਸ ਲਈ ਆਪਣੇ ਫਾਸਟੈਗ ਦੀ ਕੇਵਾਈਸੀ ਕਰਵਾਉਣ ਦਾ ਤੁਹਾਡੇ ਕੋਲ੍ਹ ਅੱਜ ਆਖਰੀ ਮੌਕਾ ਹੈ।
LPG ਦੀਆਂ ਕੀਮਤਾਂ:ਹਰ ਮਹੀਨੇ ਦੀ ਸ਼ੁਰੂਆਤ 'ਚ ਸਰਕਾਰ ਵੱਲੋ LPG ਦੀਆਂ ਕੀਮਤਾਂ ਦੀ ਜਾਂਚ ਕੀਤੀ ਜਾਂਦੀ ਹੈ ਅਤੇ ਨਵੀਆਂ ਕੀਮਤਾਂ ਦਾ ਐਲਾਨ ਕੀਤਾ ਜਾਂਦਾ ਹੈ। ਫਰਵਰੀ ਦੀ ਸ਼ੁਰੂਆਤ 'ਚ ਐਲਪੀਜੀ ਦੀਆਂ ਕੀਮਤਾਂ ਨੂੰ ਪਹਿਲਾ ਵਾਂਗ ਹੀ ਰੱਖਿਆ ਗਿਆ ਸੀ। ਪਰ ਹੁਣ ਇਨ੍ਹਾਂ ਦੀ ਕੀਮਤਾਂ 'ਚ ਵੀ ਬਦਲਾਅ ਕੀਤਾ ਜਾਵੇਗਾ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ 14.2 ਕਿੱਲੋ ਵਾਲੇ ਘਰੇਲੂ ਐਲਪੀਜੀ ਗੈਸ ਸਿਲੰਡਰ ਦੀ ਕੀਮਤ ਦਿੱਲੀ 'ਚ 1053 ਰੁਪਏ, ਮੁੰਬਈ 'ਚ 1052.50 ਰੁਪਏ, ਬੰਗਲੁਰੂ ਵਿੱਚ 1055.50 ਰੁਪਏ, ਚੇਨਈ 'ਚ 1068.50 ਰੁਪਏ ਅਤੇ ਹੈਦਰਾਬਾਦ ਵਿੱਚ 1,105.00 ਰੁਪਏ ਪ੍ਰਤੀ ਸਿਲੰਡਰ ਹੈ।
ਸੋਸ਼ਲ ਮੀਡੀਆ: ਸਰਕਾਰ ਵੱਲੋ ਹਾਲ ਹੀ ਵਿੱਚ ਆਈਟੀ ਨਿਯਮਾਂ 'ਚ ਬਦਲਾਅ ਕੀਤਾ ਗਿਆ ਹੈ। ਇਸ ਕਰਕੇ X, ਫੇਸਬੁੱਕ, Youtube ਅਤੇ ਇੰਸਟਾਗ੍ਰਾਮ ਵਰਗੇ ਸੋਸ਼ਲ ਮੀਡੀਆ ਐਪਾਂ ਨੂੰ ਇਨ੍ਹਾਂ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ। ਜੇਕਰ ਮਾਰਚ ਤੋਂ ਗਲਤ ਕੰਟੈਟ ਦੇ ਨਾਲ ਸੋਸ਼ਲ ਮੀਡੀਆ 'ਤੇ ਕੋਈ ਵੀ ਖਬਰ ਚਲਦੀ ਹੈ, ਤਾਂ ਇਸ ਲਈ ਜੁਰਮਾਨਾ ਭਰਨਾ ਹੋਵੇਗਾ।
ਬੈਂਕ 'ਚ ਛੁੱਟੀਆ: ਪਬਲਿਕ ਅਤੇ ਨਿੱਜੀ ਖੇਤਰ ਦੇ ਬੈਂਕ ਮਾਰਚ 2024 'ਚ ਕਰੀਬ 12 ਦਿਨਾਂ ਲਈ ਬੰਦ ਰਹਿਣਗੇ। ਇਸ 'ਚ ਦੋ ਸ਼ਨੀਵਾਰ ਅਤੇ ਐਤਵਾਰ ਦੀਆਂ ਛੁੱਟੀਆ ਨੂੰ ਵੀ ਸ਼ਾਮਲ ਕੀਤਾ ਗਿਆ ਹੈ। RBI ਦੁਆਰਾ ਜਾਰੀ ਕੀਤੀਆ ਜਾਣ ਵਾਲੀਆ ਛੁੱਟੀਆ ਦੇ ਕੈਲੰਡਰ ਅਨੁਸਾਰ, 11 ਅਤੇ 25 ਮਾਰਚ ਨੂੰ ਦੂਜਾ ਅਤੇ ਚੌਥਾ ਸ਼ਨੀਵਾਰ ਹੋਣ ਕਰਕੇ ਬੈਂਕ ਬੰਦ ਰਹੇਗਾ। ਇਸ ਤੋਂ ਇਲਾਵਾ 5, 12, 19 ਅਤੇ 26 ਨੂੰ ਐਤਵਾਰ ਹੋਣ ਕਰਕੇ ਬੈਂਕ ਬੰਦ ਰਹਿਣਗੇ।