ਹੈਦਰਾਬਾਦ: SSC ਨੇ ਕੇਂਦਰੀ ਹਥਿਆਰਬੰਦ ਪੁਲਿਸ ਬਲ (ਸੀਏਪੀਐਫ), ਸਕੱਤਰੇਤ ਸੁਰੱਖਿਆ ਬਲ 'ਚ ਕਾਂਸਟੇਬਲ ਅਤੇ ਅਸਾਮ ਰਾਈਫਲਜ਼ ਵਿੱਚ ਰਾਈਫਲਮੈਨਾਂ ਦੀ ਭਰਤੀ ਲਈ 30 ਮਾਰਚ ਨੂੰ ਮੁੜ ਪ੍ਰੀਖਿਆ ਆਯੋਜਿਤ ਕਰਨ ਦਾ ਫੈਸਲਾ ਲਿਆ ਹੈ। ਇਹ ਫੈਸਲਾ ਤਕਨੀਕੀ ਕਾਰਨਾਂ ਦੇ ਚਲਦਿਆਂ ਲਿਆ ਗਿਆ ਹੈ। ਜਾਣਕਾਰੀ ਲਈ ਤੁਹਾਨੂੰ ਦੱਸ ਦਈਏ ਕਿ ਆਯੋਗ ਨੇ 20 ਫਰਵਰੀ ਤੋਂ 7 ਮਾਰਚ ਤੱਕ ਕੰਪਿਊਟਰ ਆਧਾਰਿਤ ਪ੍ਰੀਖਿਆ ਆਯੋਜਿਤ ਕੀਤੀ ਸੀ। ਹੁਣ SSC ਨੇ ਨੋਟਿਸ 'ਚ ਕਿਹਾ ਹੈ ਕਿ ਤਕਨੀਕੀ ਕਾਰਨਾਂ ਦੇ ਚਲਦਿਆਂ ਕੁਝ ਸ਼ਹਿਰਾਂ 'ਚ ਉਮੀਦਵਾਰਾਂ ਦੀ ਮੁੜ ਪ੍ਰੀਖਿਆ ਆਯੋਜਿਤ ਕਰਨ ਦੀ ਲੋੜ ਮਹਿਸੂਸ ਹੋਈ ਹੈ।
ਇਨ੍ਹਾਂ ਸ਼ਹਿਰਾਂ ਦੇ ਉਮੀਦਵਾਰਾ ਦੀ ਹੋਵੇਗੀ ਦੁਬਾਰਾ ਪ੍ਰੀਖਿਆ:SSC ਨੇ ਨੋਟਿਸ 'ਚ ਕਿਹਾ ਕਿ ਪਟਨਾ, ਗਯਾ, ਲਖਨਊ, ਨਵੀਂ ਦਿੱਲੀ, ਗਾਜ਼ੀਆਬਾਦ, ਅਹਿਮਦਾਬਾਦ, ਕਾਨਪੁਰ, ਮੇਰਠ ਅਤੇ ਵਾਰਾਣਸੀ ਦੇ 16,185 ਉਮੀਦਵਾਰਾਂ ਦੀ 30 ਮਾਰਚ ਨੂੰ ਦੁਬਾਰਾ ਪ੍ਰੀਖਿਆ ਹੋਵੇਗੀ। ਉਮੀਦਵਾਰ ਅਪਡੇਟ ਲਈ ਰੋਜ਼ਾਨਾ ਵੈੱਬਸਾਈਟ ssc.gov.in ਚੈੱਕ ਕਰਦੇ ਰਹਿਣ। ਸਿਰਫ਼ ਉਨ੍ਹਾਂ ਉਮੀਦਵਾਰਾਂ ਨੂੰ ਦੁਬਾਰਾ ਹੋਣ ਵਾਲੀ ਪ੍ਰੀਖਿਆ 'ਚ ਸ਼ਾਮਲ ਹੋਣ ਦੀ ਆਗਿਆ ਦਿੱਤੀ ਜਾਵੇਗੀ, ਜਿਹੜੇ ਉਮੀਦਵਾਰ ਕਮਿਸ਼ਨ ਵੱਲੋਂ 20 ਫਰਵਰੀ ਤੋਂ 7 ਮਾਰਚ 2024 ਤੱਕ ਲਈ ਗਈ ਪ੍ਰੀਖਿਆ ਵਿੱਚ ਸ਼ਾਮਲ ਹੋਏ ਸਨ।