ਪੰਜਾਬ

punjab

ETV Bharat / education-and-career

ਚੰਡੀਗੜ੍ਹ 'ਚ JBT ਅਧਿਆਪਕਾਂ ਦੀ ਭਰਤੀ ਲਈ ਨੋਟੀਫਿਕੇਸ਼ਨ ਜਾਰੀ, ਉਮੀਦਵਾਰ 'ਚ ਹੋਣੀਆ ਚਾਹੀਦੀਆਂ ਨੇ ਇਹ ਯੋਗਤਾਵਾਂ

Chandigarh JBT Recruitment 2024: ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ JBT ਲਈ 396 ਖਾਲੀ ਅਸਾਮੀਆਂ 'ਤੇ ਭਰਤੀ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਗਿਆ ਹੈ।

By ETV Bharat Features Team

Published : Jan 23, 2024, 10:48 AM IST

Chandigarh JBT Recruitment 2024
Chandigarh JBT Recruitment 2024

ਹੈਦਰਾਬਾਦ: ਜਿਹੜੇ ਲੋਕ ਅਧਿਆਪਕ ਬਣਨਾ ਚਾਹੁੰਦੇ ਹਨ, ਉਨ੍ਹਾਂ ਲਈ ਇੱਕ ਵਧੀਆ ਖਬਰ ਆਈ ਹੈ। ਸਿੱਖਿਆ ਵਿਭਾਗ ਚੰਡੀਗੜ੍ਹ ਪ੍ਰਸ਼ਾਸਨ ਵੱਲੋ JBT ਅਸਾਮੀਆਂ 'ਤੇ ਭਰਤੀ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰਕੇ ਭਰਤੀ ਦਾ ਐਲਾਨ ਕੀਤਾ ਗਿਆ ਹੈ। ਨੋਟੀਫਿਕੇਸ਼ਨ ਅਨੁਸਾਰ, ਇਹ ਭਰਤੀਆ ਕੁੱਲ 396 ਖਾਲੀ ਅਸਾਮੀਆਂ ਨੂੰ ਭਰਨ ਲਈ ਕੱਢੀਆਂ ਗਈਆਂ ਹਨ। ਇਸ ਭਰਤੀ ਲਈ ਆਨਲਾਈਨ ਐਪਲੀਕੈਸ਼ਨ ਦੀ ਪ੍ਰਕਿਰਿਆ 24 ਜਨਵਰੀ 2024 ਤੋਂ ਸ਼ੁਰੂ ਹੋ ਕੇ 19 ਫਰਵਰੀ 2024 ਤੱਕ ਜਾਰੀ ਰਹੇਗੀ। ਉਮੀਦਵਾਰ ਫਾਰਮ ਭਰਨ ਤੋਂ ਬਾਅਦ ਐਪਲੀਕੇਸ਼ਨ ਫੀਸ 22 ਫਰਵਰੀ 2024 ਨੂੰ ਦੁਪਹਿਰ 2 ਵਜੇ ਤੱਕ ਜਮ੍ਹਾ ਕਰਵਾ ਸਕਣਗੇ। ਉਮੀਦਵਾਰ ਅਧਿਕਾਰਿਤ ਵੈੱਬਸਾਈਟ chdeducation.gov.in 'ਤੇ ਜਾ ਕੇ ਐਪਲੀਕੇਸ਼ਨ ਪ੍ਰਕਿਰਿਆ ਪੂਰੀ ਕਰ ਸਕਦੇ ਹਨ।

ਐਪਲੀਕੇਸ਼ਨ ਪ੍ਰਕਿਰਿਆ ਨਾਲ ਜੁੜੀਆਂ ਤਰੀਕਾਂ: ਆਨਲਾਈਨ ਐਪਲੀਕੇਸ਼ਨ ਫਾਰਮ ਭਰਨ ਦੀ ਸ਼ੁਰੂਆਤ 24 ਜਨਵਰੀ ਸਵੇਰੇ 11 ਵਜੇ ਤੋਂ 19 ਫਰਵਰੀ ਸ਼ਾਮ 5 ਵਜੇ ਤੱਕ ਹੈ। ਐਪਲੀਕੇਸ਼ਨ ਭਰਨ ਦੀ ਆਖਰੀ ਤਰੀਕ 22 ਫਰਵਰੀ ਦੁਪਹਿਰ 2 ਵਜੇ ਤੱਕ ਹੈ।

ਅਧਿਆਪਕ ਬਣਨ ਲਈ ਹੋਣੀ ਚਾਹੀਦੀ ਹੈ ਇਹ ਯੋਗਤਾ: JBT ਅਸਾਮੀਆਂ 'ਤੇ ਐਪਲੀਕੇਸ਼ਨ ਭਰਨ ਲਈ ਉਮੀਦਵਾਰਾਂ ਦਾ ਗ੍ਰੈਜੂਏਸ਼ਨ ਦੇ ਨਾਲ 2 ਸਾਲ ਦੀ ਡੀ.ਐਲ.ਐਡ ਪਾਸ ਕੀਤੀ ਹੋਣੀ ਚਾਹੀਦੀ ਹੈ। ਇਸਦੇ ਨਾਲ ਹੀ ਉਮੀਦਵਾਰ ਲਈ ਸੀਟੀਈਟੀ (ਲੈਵਲ-1) ਪਾਸ ਕਰਨਾ ਵੀ ਜ਼ਰੂਰੀ ਹੈ। ਉਮੀਦਵਾਰ ਦੀ ਘੱਟੋ-ਘੱਟ ਉਮਰ 21 ਸਾਲ ਅਤੇ ਵੱਧ ਤੋਂ ਵੱਧ ਉਮਰ 37 ਸਾਲ ਰੱਖੀ ਗਈ ਹੈ। ਰਾਖਵੀਂ ਸ਼੍ਰੇਣੀ ਤੋਂ ਆਉਣ ਵਾਲੇ ਉਮੀਦਵਾਰਾਂ ਨੂੰ ਨਿਯਮਾਂ ਅਨੁਸਾਰ ਛੋਟ ਦਿੱਤੀ ਜਾਵੇਗੀ। ਉਮਰ ਦੀ ਗਣਨਾ 1 ਜਨਵਰੀ 2024 ਦੇ ਅਨੁਸਾਰ ਕੀਤੀ ਜਾਵੇਗੀ।

Chandigarh JBT Recruitment 2024
Chandigarh JBT Recruitment 2024

ਭਰਤੀ ਦੇ ਵੇਰਵੇ: ਇਸ ਭਰਤੀ ਰਾਹੀ JBT ਦੀਆਂ ਕੁੱਲ 396 ਖਾਲੀ ਅਸਾਮੀਆਂ 'ਤੇ ਭਰਤੀ ਕੀਤੀ ਜਾਵੇਗੀ। ਇਸ ਦੌਰਾਨ ਜਨਰਲ ਸ਼੍ਰੈਣੀ ਲਈ 179 ਅਸਾਮੀਆਂ, ਓਬੀਸੀ ਵਰਗ ਲਈ 94 ਅਸਾਮੀਆਂ, ਐਸਸੀ ਲਈ 84 ਅਸਾਮੀਆਂ ਅਤੇ EWS ਸ਼੍ਰੇਣੀ ਲਈ 39 ਅਸਾਮੀਆਂ ਰਾਖਵੀਆਂ ਹਨ। ਭਰਤੀ ਨਾਲ ਜੁੜੇ ਨੁਕਤਿਆਂ ਬਾਰੇ ਚੰਗੀ ਤਰ੍ਹਾਂ ਜਾਣਨ ਲਈ ਤੁਸੀਂ ਉਪਰੋਕਤ ਦਿੱਤੀਆਂ ਤਸਵੀਰਾਂ ਚੈੱਕ ਕਰ ਸਕਦੇ ਹੋ।

ਇਸ ਤਰ੍ਹਾਂ ਹੋਵੇਗੀ ਉਮੀਦਵਾਰਾਂ ਦੀ ਚੋਣ:ਉਮੀਦਵਾਰਾਂ ਦੀ ਚੋਣ ਲਿਖਤੀ ਪ੍ਰੀਖਿਆ ਵਿੱਚ ਪ੍ਰਾਪਤ ਅੰਕਾਂ ਦੇ ਆਧਾਰ 'ਤੇ ਕੀਤੀ ਜਾਵੇਗੀ। ਜੇਕਰ ਉਮੀਦਵਾਰਾਂ ਦੇ ਬਰਾਬਰ ਅੰਕ ਹਨ, ਤਾਂ ਅਜਿਹੀ ਸਥਿਤੀ ਵਿੱਚ ਡੀ.ਐਲ.ਐੱਡ ਵਿੱਚ ਵੱਧ ਅੰਕ ਪ੍ਰਾਪਤ ਕਰਨ ਵਾਲੇ ਨੂੰ ਮੈਰਿਟ ਵਿੱਚ ਉੱਚਾ ਰੱਖਿਆ ਜਾਵੇਗਾ। ਤੁਹਾਨੂੰ ਅਰਜ਼ੀ ਦੀ ਫੀਸ 1000 ਰੁਪਏ ਅਦਾ ਕਰਨੀ ਪਵੇਗੀ ਅਤੇ ਅਨੁਸੂਚਿਤ ਜਾਤੀ ਲਈ ਫੀਸ 500 ਰੁਪਏ ਹੈ। ਪ੍ਰੀਖਿਆ ਪੈਟਰਨ ਦੀ ਗੱਲ ਕਰੀਏ, ਤਾਂ ਕੁੱਲ 150 ਪ੍ਰਸ਼ਨ ਪੁੱਛੇ ਜਾਣਗੇ, ਜੋ 2.5 ਘੰਟੇ ਦੇ ਹੋਣਗੇ।

ABOUT THE AUTHOR

...view details