ਹੈਦਰਾਬਾਦ:CA ਫਾਈਨਲ ਅਤੇ ਇੰਟਰ ਮਈ ਸੈਸ਼ਨ ਦੇ ਨਤੀਜਿਆਂ ਦਾ ਇੰਤਜ਼ਾਰ ਕਰ ਰਹੇ ਉਮੀਦਵਾਰਾਂ ਲਈ ਜ਼ਰੂਰੀ ਖਬਰ ਸਾਹਮਣੇ ਆਈ ਹੈ। ICAI ਵੱਲੋ CA ਫਾਈਨਲ ਅਤੇ ਇੰਟਰ ਮਈ ਸੈਸ਼ਨ ਦੇ ਨਤੀਜਿਆਂ ਦਾ 5 ਜੁਲਾਈ ਨੂੰ ਐਲਾਨ ਕੀਤਾ ਜਾ ਸਕਦਾ ਹੈ। ਸੀਸੀਐਮ ਧੀਰਜ ਖੰਡੇਲਵਾਲ ਨੇ X 'ਤੇ ਪੋਸਟ ਸ਼ੇਅਰ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਮਿਲੀ ਜਾਣਕਾਰੀ ਅਨੁਸਾਰ, ਕਾਊਂਸਲਿੰਗ ਦੀ ਮੀਟਿੰਗ 2 ਜਾਂ 3 ਜੁਲਾਈ ਨੂੰ ਕੀਤੀ ਜਾਵੇਗੀ ਅਤੇ ਨਤੀਜੇ 5 ਜੁਲਾਈ ਨੂੰ ਜਾਰੀ ਕੀਤੇ ਜਾ ਸਕਦੇ ਹਨ। ਨਤੀਜੇ ਜਾਰੀ ਹੁੰਦੇ ਹੀ ਪ੍ਰੀਖਿਆ 'ਚ ਭਾਗ ਲੈਣ ਵਾਲੇ ਉਮੀਦਵਾਰ ਔਨਲਾਈਨ ਨਤੀਜੇ ਚੈੱਕ ਕਰ ਸਕਦੇ ਹਨ। ਨਤੀਜਿਆਂ ਦਾ ਲਿੰਕ ICAI ਦੀ ਅਧਿਕਾਰਿਤ ਵੈੱਬਸਾਈਟ icai.org ਜਾਂ icai.nic.in 'ਤੇ ਐਕਟਿਵ ਕੀਤਾ ਜਾਵੇਗਾ
ETV Bharat / education-and-career
CA ਫਾਈਨਲ ਅਤੇ ਇੰਟਰ ਮਈ ਸੈਸ਼ਨ ਦੇ ਨਤੀਜਿਆਂ ਦਾ ਇਸ ਦਿਨ ਹੋ ਸਕਦੈ ਐਲਾਨ, ਜਾਣੋ ਕਿਵੇਂ ਚੈੱਕ ਕਰ ਸਕੋਗੇ ਨਤੀਜੇ - ICAI CA Result 2024
ICAI CA Result 2024: CA ਫਾਈਨਲ ਅਤੇ ਇੰਟਰ ਮਈ ਸੈਸ਼ਨ ਪ੍ਰੀਖਿਆ ਦੇ ਨਤੀਜਿਆਂ ਦਾ ਐਲਾਨ 5 ਜੁਲਾਈ ਨੂੰ ਕੀਤਾ ਜਾ ਸਕਦਾ ਹੈ। ਨਤੀਜਿਆਂ ਲਈ ਕਾਊਂਸਲਿੰਗ ਮੀਟਿੰਗ 2 ਜਾਂ 3 ਜੁਲਾਈ ਨੂੰ ਕੀਤੀ ਜਾਵੇਗੀ।
Published : Jun 25, 2024, 2:39 PM IST
CA ਫਾਈਨਲ ਅਤੇ ਇੰਟਰ ਮਈ ਸੈਸ਼ਨ ਦੀ ਕਦੋ ਹੋਈ ਸੀ ਪ੍ਰੀਖਿਆ?: ICAI ਵੱਲੋ CA ਫਾਈਨਲ ਅਤੇ ਇੰਟਰ ਮਈ ਸੈਸ਼ਨ ਦੀਆਂ ਪ੍ਰੀਖਿਆਵਾਂ ਦਾ ਆਯੋਜਨ 3, 5 ਅਤੇ 9 ਮਈ 2024 ਨੂੰ ਅਤੇ ਗਰੁੱਪ 2 ਦੀਆਂ ਪ੍ਰੀਖਿਆਵਾਂ 11, 15 ਅਤੇ 17 ਮਈ 2024 ਨੂੰ ਕਰਵਾਈਆਂ ਗਈਆਂ ਸੀ। ਇਸ ਤੋਂ ਇਲਾਵਾ, CA ਫਾਈਨਲ ਗਰੁੱਪ 1 ਦੀ ਪ੍ਰੀਖਿਆ 2, 4 ਅਤੇ 8 ਮਈ ਅਤੇ ਗਰੁੱਪ 2 ਦੀ ਪ੍ਰੀਖਿਆ 10, 14 ਅਤੇ 26 ਮਈ ਨੂੰ ਹੋਈ ਸੀ। ਮੁਲਾਂਕਣ ਪ੍ਰੀਖਿਆ 14 ਅਤੇ 16 ਮਈ ਨੂੰ ਕਰਵਾਈ ਗਈ ਸੀ।
ਇਸ ਤਰ੍ਹਾਂ ਚੈੱਕ ਕਰ ਸਕੋਗੇ ਨਤੀਜੇ:CA ਫਾਈਨਲ ਅਤੇ ਇੰਟਰ ਮਈ ਸੈਸ਼ਨ ਦੇ ਨਤੀਜੇ ਚੈੱਕ ਕਰਨ ਲਈ ਤੁਹਾਨੂੰ ਸਭ ਤੋਂ ਪਹਿਲਾ ਅਧਿਕਾਰਿਤ ਵੈੱਬਸਾਈਟ 'ਤੇ ਜਾਣਾ ਹੋਵੇਗਾ। ਵੈੱਬਸਾਈਟ ਦੇ ਹੋਮ ਪੇਜ਼ 'ਤੇ ਤੁਹਾਨੂੰ ਨਤੀਜਿਆਂ ਲਈ ਐਕਟਿਵ ਲਿੰਕ 'ਤੇ ਕਲਿੱਕ ਕਰਨਾ ਹੋਵੇਗਾ। ਇਸ ਤੋਂ ਬਾਅਦ ਰੋਲ ਨੰਬਰ ਅਤੇ ਰਜਿਸਟ੍ਰੇਸ਼ਨ ਨੰਬਰ ਸਬਮਿਟ ਕਰੋ। ਫਿਰ ਨਤੀਜੇ ਸਕ੍ਰੀਨ 'ਤੇ ਓਪਨ ਹੋ ਜਾਣਗੇ। ਨਤੀਜੇ ਜਾਰੀ ਹੋਣ ਦੇ ਨਾਲ ਭਾਰਤ ਦੇ ਚਾਰਟਰਡ ਅਕਾਊਂਟੈਂਟਸ ਦੇ ਇੰਸਟੀਚਿਊਟ ਦੁਆਰਾ ਟਾਪਰਾਂ ਦੇ ਨਾਮ ਵੀ ਸਾਂਝੇ ਕੀਤੇ ਜਾਣਗੇ।