ਪੰਜਾਬ

punjab

ETV Bharat / education-and-career

ਅਗਲੇ ਮਹੀਨੇ ਹੋਵੇਗੀ 10ਵੀਂ ਅਤੇ 12ਵੀਂ ਦੀ ਪ੍ਰੀਖਿਆ, ਬਿਹਤਰ ਤਿਆਰੀ ਲਈ ਅਜ਼ਮਾਓ ਇਹ ਟਿਪਸ

Tips For Exam Preparation: ਅਗਲੇ ਮਹੀਨੇ 10ਵੀਂ ਅਤੇ 12ਵੀਂ ਜਮਾਤ ਦੇ ਬੱਚਿਆ ਦੀ ਪ੍ਰੀਖਿਆ ਸ਼ੁਰੂ ਹੋ ਰਹੀ ਹੈ। ਇਸ ਲਈ ਬੱਚੇ ਆਪਣੇ ਪੇਪਰ ਦੀ ਤਿਆਰੀ ਵਧੀਆਂ ਤਰੀਕੇ ਨਾਲ ਕਰਨ ਲਈ ਕੁਝ ਤਰੀਕੇ ਅਜ਼ਮਾ ਸਕਦੇ ਹਨ।

By ETV Bharat Punjabi Team

Published : Jan 20, 2024, 1:08 AM IST

Tips for exam preparation
Tips for exam preparation

ਹੈਦਰਾਬਾਦ:10ਵੀਂ ਅਤੇ 12ਵੀਂ ਜਮਾਤ ਦੇ ਵਿਦਿਆਰਥੀਆਂ ਦੀ ਪ੍ਰੀਖਿਆ ਫਰਵਰੀ ਮਹੀਨੇ ਤੋਂ ਸ਼ੁਰੂ ਹੋਣ ਵਾਲੀ ਹੈ। ਇਸ ਤਰ੍ਹਾਂ ਬੱਚਿਆ ਕੋਲ੍ਹ ਆਪਣੇ ਪੇਪਰਾਂ ਦੀ ਤਿਆਰੀ ਕਰਨ ਦਾ ਬਹੁਤ ਘਟ ਸਮਾਂ ਬਚਿਆ ਹੈ। ਇਸ ਲਈ ਬੱਚਿਆਂ ਨੂੰ ਹੁਣ ਤੋਂ ਹੀ ਆਪਣੀ ਪ੍ਰੀਖਿਆ ਦੀ ਤਿਆਰੀ ਸ਼ੁਰੂ ਕਰ ਦੇਣੀ ਚਾਹੀਦੀ ਹੈ। ਐਕਸਪਰਟ ਦੀ ਮੰਨੀਏ, ਤਾਂ ਬੱਚੇ ਨੂੰ ਹਰ ਵਿਸ਼ੇ ਦੇ ਸਾਰੇ ਟਾਪਿਕਸ 'ਤੇ ਧਿਆਨ ਦੇਣਾ ਚਾਹੀਦਾ ਹੈ। ਇਸ ਲਈ ਬੱਚੇ ਸੈਂਪਲ ਪੇਪਰ ਤੈਅ ਸਮੇਂ 'ਤੇ ਬਣਾਉਣ ਦੀ ਕੋਸ਼ਿਸ਼ ਕਰਨ, ਤਾਂਕਿ ਪ੍ਰੀਖਿਆ ਕੇਂਦਰ 'ਚ ਕੋਈ ਵੀ ਤਣਾਅ ਨਾ ਹੋਵੇ।

ਮਾਪੇ ਇਨ੍ਹਾਂ ਗੱਲ੍ਹਾਂ ਦਾ ਰੱਖਣ ਧਿਆਨ:

  1. ਬੱਚੇ 'ਤੇ ਪੜ੍ਹਾਈ ਦਾ ਪ੍ਰੈਸ਼ਰ ਨਾ ਪਾਓ।
  2. ਬੱਚਿਆਂ ਨਾਲ ਰੁਟੀਨ ਬਣਾਉਣ ਵਿੱਚ ਮਦਦ ਕਰੋ।
  3. ਬੱਚਿਆਂ ਦੀ ਪੜ੍ਹਾਈ 'ਚ ਗਲਤੀ ਨਾ ਕੱਢੋ।
  4. ਬੱਚੇ ਦੇ ਖਾਣ-ਪੀਣ ਅਤੇ ਸੌਣ ਦਾ ਧਿਆਨ ਰੱਖੋ।
  5. ਪ੍ਰੀਖਿਆ ਤੋਂ ਪਹਿਲਾ ਨਤੀਜੇ ਨੂੰ ਲੈ ਕੇ ਚਰਚਾ ਨਾ ਕਰੋ।
  6. ਬੱਚਿਆਂ ਨੂੰ ਲਗਾਤਾਰ ਪੜ੍ਹਨ ਲਈ ਨਾ ਕਹੋ।
  7. ਬੱਚਿਆਂ ਨਾਲ ਸਮੇਂ ਬਿਤਾਓ।
  8. ਬੱਚੇ ਸਮੇਂ ਦੀ ਚੰਗੀ ਤਰ੍ਹਾਂ ਵਰਤੋਂ ਕਰਨ।
  9. ਪੜ੍ਹਾਈ 'ਤੇ ਧਿਆਨ ਦਿਓ।
  10. ਹਰ ਸਵਾਲ ਨੂੰ ਸਮਝ ਕੇ ਲਿਖਣ ਦੀ ਕੋਸ਼ਿਸ਼ ਕਰੋ।
  11. ਕੁਝ ਵਿਦਿਆਰਥੀ ਬਿਨ੍ਹਾਂ ਪਲੈਨ ਬਣਾਏ ਹੀ ਪੜ੍ਹਾਈ ਸ਼ੁਰੂ ਕਰ ਦਿੰਦੇ ਹਨ। ਅਜਿਹਾ ਕਰਨ ਨਾਲ ਬੱਚੇ ਚੰਗੀ ਤਰ੍ਹਾਂ ਪੜ੍ਹ ਨਹੀਂ ਸਕਣਗੇ। ਇਸ ਲਈ ਪਹਿਲਾ ਪਲੈਨ ਬਣਾਓ। ਇਸ ਤਰ੍ਹਾਂ ਤੁਸੀਂ ਸਾਰੇ ਟਾਪਿਕਸ ਨੂੰ ਚੰਗੀ ਤਰ੍ਹਾਂ ਪੜ੍ਹ ਸਕੋਗੇ।
  12. ਪੜ੍ਹਾਈ ਦੇ ਨਾਲ-ਨਾਲ ਖੁਦ ਦਾ ਧਿਆਨ ਰੱਖਣਾ ਵੀ ਜ਼ਰੂਰੀ ਹੈ। ਜੇਕਰ ਤੁਸੀਂ ਆਪਣਾ ਸਾਰਾ ਸਮੇਂ ਪੜ੍ਹਾਈ ਨੂੰ ਹੀ ਦੇਵੋਗੇ, ਤਾਂ ਤੁਹਾਡੀ ਸਿਹਤ ਖਰਾਬ ਹੋ ਸਕਦੀ ਹੈ ਅਤੇ ਤਣਾਅ ਵੀ ਵਧੇਗਾ। ਇਸ ਲਈ ਪੜ੍ਹਾਈ ਕਰਨ ਦੇ ਨਾਲ-ਨਾਲ ਰੋਜ਼ਾਨਾ ਯੋਗਾ ਅਤੇ ਕਸਰਤ ਵੀ ਕਰੋ।
  13. ਕਈ ਵਾਰ ਪੜ੍ਹਾਈ ਕਰਦੇ ਸਮੇਂ ਕੋਈ ਟਾਪਿਕ ਸਮਝ ਨਹੀਂ ਆਉਦਾ, ਤਾਂ ਅਜਿਹੇ 'ਚ ਬੱਚੇ ਉਸ ਟਾਪਿਕ ਨੂੰ ਅਗਲੇ ਦਿਨ ਲਈ ਛੱਡ ਦਿੰਦੇ ਹਨ। ਅਜਿਹਾ ਕਰਨ ਨਾਲ ਤੁਸੀਂ ਉਸ ਟਾਪਿਕ ਨੂੰ ਅਗਲੇ ਦਿਨ ਭੁੱਲ ਸਕਦੇ ਹੋ। ਇਸ ਲਈ ਉਸ ਟਾਪਿਕ ਨੂੰ ਕਿਸੇ ਕਾਪੀ 'ਤੇ ਲਿਖ ਕੇ ਰੱਖ ਲਓ, ਤਾਂਕਿ ਤੁਹਾਨੂੰ ਯਾਦ ਰਹੇ।
  14. ਅੱਜ ਦੇ ਸਮੇਂ 'ਚ ਲੋਕ ਸੋਸ਼ਲ ਮੀਡੀਆ ਦਾ ਬਹੁਤ ਇਸਤੇਮਾਲ ਕਰਦੇ ਹਨ, ਪਰ ਪ੍ਰੀਖਿਆ ਦੇ ਦੌਰਾਨ ਤੁਹਾਨੂੰ ਸੋਸ਼ਲ ਮੀਡੀਆ ਤੋਂ ਦੂਰੀ ਬਣਾ ਲੈਣੀ ਚਾਹੀਦੀ ਹੈ। ਪ੍ਰੀਖਿਆ ਦੌਰਾਨ ਸੋਸ਼ਲ ਮੀਡੀਆ ਦਾ ਇਸਤੇਮਾਲ ਕਰਨ ਨਾਲ ਤੁਹਾਡਾ ਧਿਆਨ ਪੜ੍ਹਾਈ ਵੱਲ ਨਹੀਂ ਲੱਗੇਗਾ।

ABOUT THE AUTHOR

...view details