ਨਵੀਂ ਦਿੱਲੀ:ਆਯੁਸ਼ਮਾਨ ਭਾਰਤ ਪ੍ਰਧਾਨ ਮੰਤਰੀ ਜਨ ਅਰੋਗਿਆ ਯੋਜਨਾ (AB PM-JAY) ਨੇ ਹਾਲ ਹੀ ਵਿੱਚ 70 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਸਾਰੇ ਸੀਨੀਅਰ ਨਾਗਰਿਕਾਂ ਨੂੰ ਸ਼ਾਮਲ ਕੀਤਾ ਹੈ। ਚਾਹੇ ਉਨ੍ਹਾਂ ਦੀ ਆਮਦਨ ਕਿੰਨੀ ਵੀ ਹੋਵੇ। ਇਸ ਇਤਿਹਾਸਕ ਪਹਿਲਕਦਮੀ ਦਾ ਟੀਚਾ ਲੱਗਭਗ 4.5 ਕਰੋੜ ਪਰਿਵਾਰਾਂ ਨੂੰ ਵਿਆਪਕ ਸਿਹਤ ਕਵਰੇਜ ਪ੍ਰਦਾਨ ਕਰਨਾ ਹੈ। ਲੱਗਭਗ 6 ਕਰੋੜ ਸੀਨੀਅਰ ਨਾਗਰਿਕਾਂ ਨੂੰ ਪ੍ਰਤੀ ਪਰਿਵਾਰ 5 ਲੱਖ ਰੁਪਏ ਦੇ ਸਿਹਤ ਬੀਮਾ ਕਵਰ ਦਾ ਲਾਭ ਮਿਲੇਗਾ।
ਲਾਭਪਾਤਰੀ ਆਯੁਸ਼ਮਾਨ ਭਾਰਤ ਸੀਨੀਅਰ ਸਿਟੀਜ਼ਨ ਸਕੀਮ ਲਈ ਵੈੱਬਸਾਈਟ ਪੋਰਟਲ ਅਤੇ ਆਯੁਸ਼ਮਾਨ ਐਪ (ਗੂਗਲ ਪਲੇ ਸਟੋਰ 'ਤੇ ਐਂਡਰਾਇਡ ਲਈ ਉਪਲਬਧ) ਰਾਹੀਂ ਅਰਜ਼ੀ ਦੇ ਸਕਦੇ ਹਨ।
ਰਜਿਸਟਰੇਸ਼ਨ ਲਈ ਲੋੜੀਂਦੇ ਦਸਤਾਵੇਜ਼
- ਆਧਾਰ ਕਾਰਡ
- ਮੋਬਾਇਲ ਨੰਬਰ
- ਈਮੇਲ ਆਈ.ਡੀ
70 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਆਯੁਸ਼ਮਾਨ ਕਾਰਡ ਲਈ ਅਰਜ਼ੀ ਕਿਵੇਂ ਦੇਣੀ ਹੈ?
ਆਨਲਾਈਨ ਰਜਿਸਟਰੇਸ਼ਨ
ਸੀਨੀਅਰ ਨਾਗਰਿਕ ਆਯੁਸ਼ਮਾਨ ਕਾਰਡ ਲਈ ਅਧਿਕਾਰਤ ਨੈਸ਼ਨਲ ਹੈਲਥ ਅਥਾਰਟੀ (NHA) ਦੀ ਵੈੱਬਸਾਈਟ ਜਾਂ ਆਯੁਸ਼ਮਾਨ ਐਪ ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।
NHA ਪੋਰਟਲ 'ਤੇ ਅਪਲਾਈ ਕਰਨ ਲਈ ਕਦਮ
- NHA ਲਾਭਪਾਤਰੀ ਪੋਰਟਲ 'ਤੇ ਜਾਓ।
- ਆਪਣਾ ਫ਼ੋਨ ਨੰਬਰ ਦਰਜ ਕਰੋ, ਕੈਪਚਾ ਹੱਲ ਕਰੋ ਅਤੇ OTP ਨਾਲ ਪੁਸ਼ਟੀ ਕਰੋ।
- 70+ ਦੀ ਉਮਰ ਦੇ ਸੀਨੀਅਰ ਨਾਗਰਿਕਾਂ ਲਈ ਬੈਨਰ 'ਤੇ ਕਲਿੱਕ ਕਰੋ।
- ਆਪਣਾ ਰਾਜ, ਜ਼ਿਲ੍ਹਾ ਅਤੇ ਆਧਾਰ ਨੰਬਰ ਪ੍ਰਦਾਨ ਕਰੋ
- ਕੇਵਾਈਸੀ ਵੈਰੀਫਿਕੇਸ਼ਨ ਲਈ ਆਧਾਰ ਓਟੀਪੀ ਦੀ ਵਰਤੋਂ ਕਰੋ ਅਤੇ ਤਾਜ਼ਾ ਫੋਟੋ ਅੱਪਲੋਡ ਕਰੋ।
- ਮਨਜ਼ੂਰੀ ਤੋਂ ਬਾਅਦ, 15 ਮਿੰਟਾਂ ਦੇ ਅੰਦਰ ਆਯੁਸ਼ਮਾਨ ਵਾਯਾ ਵੰਦਨਾ ਕਾਰਡ ਡਾਊਨਲੋਡ ਕਰੋ।
ਮੋਬਾਈਲ ਐਪ ਰਾਹੀਂ ਅਰਜ਼ੀ
- ਆਪਣੇ ਮੋਬਾਈਲ ਡਿਵਾਈਸ 'ਤੇ ਆਯੁਸ਼ਮਾਨ ਐਪ ਇੰਸਟਾਲ ਕਰੋ।
- ਕੈਪਚਾ ਅਤੇ ਮੋਬਾਈਲ ਨੰਬਰ ਦਰਜ ਕਰੋ, ਫਿਰ OTP ਨਾਲ ਪੁਸ਼ਟੀ ਕਰੋ।
- ਮੁੱਢਲੀ ਜਾਣਕਾਰੀ ਪ੍ਰਦਾਨ ਕਰੋ।
- ਇੱਕ ਤਾਜ਼ਾ ਫੋਟੋ ਅੱਪਲੋਡ ਕਰੋ।
- ਲਾਭਪਾਤਰੀ ਅਤੇ ਪਰਿਵਾਰਕ ਮੈਂਬਰਾਂ ਦੇ ਵੇਰਵੇ ਦਰਜ ਕਰੋ, ਫਿਰ eKYC ਪ੍ਰਕਿਰਿਆ ਨੂੰ ਪੂਰਾ ਕਰੋ।
- ਕਾਰਡ ਰਜਿਸਟ੍ਰੇਸ਼ਨ ਤੋਂ ਤੁਰੰਤ ਬਾਅਦ ਡਾਊਨਲੋਡ ਕੀਤਾ ਜਾ ਸਕਦਾ ਹੈ।