ਪੰਜਾਬ

punjab

ETV Bharat / business

ਮੰਗਲਵਾਰ ਨੂੰ ਸਪਾਟ 'ਤੇ ਖੁੱਲ੍ਹਿਆ ਸ਼ੇਅਰ ਬਾਜ਼ਾਰ, ਸੈਂਸੈਕਸ ਅਤੇ ਨਿਫਟੀ ਗ੍ਰੀਨ ਜ਼ੋਨ ਵਿੱਚ ਓਪਨ - Stock Market Update - STOCK MARKET UPDATE

Stock Market Update: ਭਾਰਤੀ ਸ਼ੇਅਰ ਬਾਜ਼ਾਰ ਕਾਰੋਬਾਰੀ ਹਫਤੇ ਦੇ ਦੂਜੇ ਦਿਨ ਗ੍ਰੀਨ ਜ਼ੋਨ ਵਿੱਚ ਖੁੱਲ੍ਹਿਆ ਹੈ। ਬੀਐੱਸਈ 'ਤੇ ਸੈਂਸੈਕਸ 194 ਅੰਕਾਂ ਦੇ ਨਾਲ 75,585.40 'ਤੇ ਖੁੱਲ੍ਹਿਆ। ਇਸ ਦੇ ਨਾਲ ਹੀ, NSE 'ਤੇ ਨਿਫਟੀ 0.19 ਫੀਸਦੀ ਦੇ ਵਾਧੇ ਨਾਲ 22,977.15 'ਤੇ ਖੁੱਲ੍ਹਿਆ।

Stock Market Update
Stock Market Update (Etv Bharat)

By ETV Bharat Business Team

Published : May 28, 2024, 10:58 AM IST

ਨਵੀਂ ਦਿੱਲੀ:ਕਾਰੋਬਾਰੀ ਹਫਤੇ ਦੇ ਦੂਜੇ ਦਿਨ ਮੰਗਲਵਾਰ ਨੂੰ ਸ਼ੇਅਰ ਬਾਜ਼ਾਰ ਗ੍ਰੀਨ ਜ਼ੋਨ 'ਤੇ ਖੁੱਲ੍ਹਿਆ। ਬੀਐੱਸਈ 'ਤੇ ਸੈਂਸੈਕਸ 194 ਅੰਕਾਂ ਦੇ ਵਾਧੇ ਨਾਲ 75,585.40 'ਤੇ ਖੁੱਲ੍ਹਿਆ। ਦੂਜੇ ਪਾਸੇ, NSE 'ਤੇ ਨਿਫਟੀ 0.19 ਫੀਸਦੀ ਦੇ ਵਾਧੇ ਨਾਲ 22,977.15 'ਤੇ ਖੁੱਲ੍ਹਿਆ।

ਸੋਮਵਾਰ ਦਾ ਬਾਜ਼ਾਰ: ਭਾਰਤੀ ਸ਼ੇਅਰ ਬਾਜ਼ਾਰ ਨੇ ਸੋਮਵਾਰ ਨੂੰ ਕਾਰੋਬਾਰੀ ਹਫਤੇ ਦੇ ਪਹਿਲੇ ਦਿਨ ਇੱਕ ਸੀਮਤ ਦਾਇਰੇ 'ਚ ਕਾਰੋਬਾਰ ਕੀਤਾ। ਬਾਜ਼ਾਰ ਦੇ ਵੱਡੇ ਇੰਡੈਕਸ ਸੂਚਕ ਸਪਾਟ ਬੰਦ ਹੋਏ। ਸੈਂਸੈਕਸ 19 ਅੰਕਾਂ ਦੀ ਮਾਮੂਲੀ ਗਿਰਾਵਟ ਦੇ ਨਾਲ 75,390 ਅੰਕਾਂ 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਬਾਜ਼ਾਰ 'ਚ ਤੇਜ਼ੀ ਦੇਖਣ ਨੂੰ ਮਿਲੀ ਸੀ ਅਤੇ ਸੈਂਸੈਕਸ ਨੇ ਪਹਿਲੀ ਵਾਰ 76,000 ਦੇ ਅੰਕੜੇ ਨੂੰ ਛੂਹ ਕੇ 76,009 ਦਾ ਨਵਾਂ ਆਲ ਟਾਈਮ ਹਾਈ ਬਣਾਇਆ।

BSE ਦੇ ਮੁੱਖ ਬੈਂਚਮਾਰਕ ਨੇ ਸਿਰਫ਼ 31 ਵਪਾਰਕ ਸੈਸ਼ਨਾਂ ਵਿੱਚ 1,000 ਦਾ ਵਾਧਾ ਹਾਸਿਲ ਕੀਤਾ। ਸੈਂਸੈਕਸ ਨੇ 75,000 ਦਾ ਅੰਕੜਾ 9 ਅਪ੍ਰੈਲ ਨੂੰ ਛੂਹ ਲਿਆ ਸੀ। ਨਿਫਟੀ 24 ਅੰਕਾਂ ਦੀ ਗਿਰਾਵਟ ਦੇ ਨਾਲ 22,932 'ਤੇ ਬੰਦ ਹੋਇਆ। ਦਿਨ ਦੇ ਕਾਰੋਬਾਰ ਦੌਰਾਨ ਨਿਫਟੀ 'ਚ ਵੀ ਵਾਧਾ ਦੇਖਣ ਨੂੰ ਮਿਲਿਆ ਅਤੇ 23,110 ਅੰਕਾਂ ਦਾ ਨਵਾਂ ਆਲ ਟਾਈਮ ਹਾਈ ਬਣਾਇਆ। ਲਾਰਜਕੈਪ ਦੇ ਮੁਕਾਬਲੇ ਮਿਡਕੈਪ ਅਤੇ ਸਮਾਲਕੈਪ 'ਚ ਜ਼ਿਆਦਾ ਮੂਵਮੈਂਟ ਦੇਖਣ ਨੂੰ ਮਿਲੀ।

ਬੈਂਕ ਨਿਫ਼ਟੀ 'ਚ HDFC ਥੱਲੇ: HDFC ਬੈਂਕ 'ਚ ਗਿਰਾਵਟ ਹੈ ਅਤੇ ਇਹ ਬੈਂਕ ਨਿਫ਼ਟੀ ਦੇ 12 ਸ਼ੇਅਰਂ 'ਚੋ ਇਕੱਲਾ ਸ਼ੇਅਰ ਹੈ, ਜੋ ਗਿਰਾਵਟ 'ਚ ਹੈ। ਬਾਕੀ ਦੇ 11 ਸ਼ੇਅਰ ਤੇਜ਼ੀ ਨਾਲ ਵਪਾਰ ਕਰ ਰਹੇ ਹਨ।

ABOUT THE AUTHOR

...view details